ਪ੍ਰਵਾਰ ਵਾਲਿਆਂ ਨੇ ਲਾਸ਼ ਹਸਪਤਾਲ ਅੱਗੇ ਰੱਖੀ,ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਸ਼੍ਰੀ ਮੁਕਤਸਰ ਸਾਹਿਬ, 18 ਅਪ੍ਰੈਲ: ਸਥਾਨਕ ਬਠਿੰਡਾ ਰੋਡ ’ਤੇ ਸਥਿਤ ਇੱਕ ਨਿੱਜੀ ਹਸਪਤਾਲ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ ਜਦ ਨੇੜਲੇ ਪਿੰਡ ਭੰਗਚਿੜੀ ਦੇ ਦਰਜ਼ਨਾਂ ਵਿਅਕਤੀ ਇੱਕ ਬਜੁਰਗ ਦੀ ਲਾਸ਼ ਇਸ ਹਸਪਤਾਲ ਦੇ ਬਾਹਰ ਰੱਖ ਕੇ ਧਰਨੇ ’ਤੇ ਬੈਠ ਗਏ। ਘਟਨਾ ਦਾ ਪਤਾ ਚੱਲਦਿਆਂ ਹੀ ਵੱਡੀ ਤਾਦਾਦ ਵਿਚ ਪੁਲਿਸ ਵੀ ਮੌਕੇ ’ਤੇ ਪੁੱਜ ਗਈ ਤੇ ਦੋਨਾਂ ਧਿਰਾਂ ਨਾਲ ਗੱਲਬਾਤ ਜਾਰੀ ਸੀ। ਪ੍ਰਵਾਰਕ ਮੈਂਬਰਾਂ ਨੇ ਬਜੁਰਗ ਸੁਖਦੇਵ ਸਿੰਘ ਧਾਲੀਵਾਲ ਦੀ ਮੌਤ ਲਈ ਇਸ ਹਸਪਤਾਲ ਦੇ ਡਾਕਟਰਾਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਦਾਅਵਾ ਕੀਤਾ ਕਿ ਲਗਾਤਾਰ ਦੋ ਵਾਰ ਅਪਰੇਸ਼ਨ ਕਰਵਾਉਣ ਦੇ ਬਾਵਜੂਦ ਬਜੁਰਗ ਦੇ ਪਿੱਤੇ ਦੀ ਪੱਥਰੀ ਨਹੀਂ ਕੱਢੀ ਗਈ, ਬਲਕਿ ਇਨਫ਼ੈਕਸਨ ਦੇ ਨਾਲ ਉਸਦੀ ਮੌਤ ਹੋ ਗਈ।
ਭਾਜਪਾ ਦੇ ਚੋਣ ਪੋਸਟਰਾਂ ’ਚ ਬੇਅੰਤ ਸਿੰਘ ਦੀ ਫ਼ੋਟੋ, ਕਾਂਗਰਸ ਪ੍ਰਧਾਨ ਤੇ ਭਾਜਪਾ ਉਮੀਦਵਾਰ ’ਚ ਸਿਆਸੀ ਤਕਰਾਰ
ਹਸਪਤਾਲ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਬਜੁਰਗ ਦੇ ਪ੍ਰਵਾਰਕ ਮੈਂਬਰਾਂ ਪਰਮਿੰਦਰ ਸਿੰਘ ਤੇ ਜਸਵੀਰ ਸਿੰਘ ਆਦਿ ਨੇ ਦੋਸ਼ ਲਗਾਏ ਕੁੱਝ ਦਿਨ ਪਹਿਲਾਂ ਬਜੁਰਗ ਦੇ ਪੇਟ ’ਚ ਖੱਬੇ ਪਾਸੇ ਦਰਦ ਹੋਣ ਕਾਰਨ ਇਸ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਡਾਕਟਰਾਂ ਨੇ ਕਿਹਾ ਕਿ ਇਨਫ਼ੈਕਸ਼ਨ ਜਿਆਦਾ ਹੋਣ ਕਾਰਨ ਤੁਰੰਤ ਅਪਰੇਸ਼ਨ ਕਰਨਾ ਪੈਣਾ ਹੈ। ਜਿਸਤੋਂ ਬਾਅਦ ਅਪਰੇਸ਼ਨ ਕੀਤਾ ਗਿਆ ਪ੍ਰੰਤੂ ਛੁੱਟੀ ਦੇਣ ਦੇ ਬਾਅਦ ਵੀ ਸਮੱਸਿਆ ਖ਼ਤਮ ਹੋਣ ਦੇ ਬਾਅਦ ਵਧ ਗਈ, ਜਿਸ ਕਾਰਨ ਦੁਬਾਰਾ ਫ਼ਿਰ ਹਸਪਤਾਲ ਵਿਚ ਲਿਆਉਣ ’ਤੇ ਇਸੇ ਹਸਪਤਾਲ ਵਿਚ ਇੱਕ ਹੋਰ ਅਪਰੇਸ਼ਨ ਕੀਤਾ ਗਿਆ।
ਢੀਂਢਸਾ ਪ੍ਰਵਾਰ ਦੇ ਤਿੱਖੇ ਤੇਵਰਾਂ ਨੂੰ ਸੁਖਬੀਰ ਬਾਦਲ ਵੱਲੋਂ ਮੁਲਾਕਾਤ ਕਰਕੇ ਸ਼ਾਂਤ ਕਰਨ ਦਾ ਯਤਨ
ਇਸਦੇ ਬਾਵਜੂਦ ਦਰਦ ਵਧਦਾ ਗਿਆ ਤੇ ਹੁਣ ਬਜੁਰਗ ਦੀ ਮੌਤ ਹੋ ਗਈ। ਪ੍ਰਵਾਰਕ ਮੈਂਬਰਾਂ ਮੁਤਾਬਕ ਟੈਸਟ ਕਰਵਾਉਣ ’ਤੇ ਪਤਾ ਚੱਲਿਆ ਹੈ ਕਿ 11 ਐਮ.ਐਮ ਦੀ ਪੱਥਰੀ ਹਾਲੇ ਵੀ ਪਿੱਤੇ ਵਿਚ ਪਈ ਹੋਈ ਹੈ। ਪ੍ਰਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਹਸਪਤਾਲ ਦੇ ਡਾਕਟਰਾਂ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇ। ਉਧਰ ਥਾਣਾ ਸਦਰ ਦੀ ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ਦੇ ਡਾਕਟਰਾਂ ਨਾਲ ਪੱਖ ਲੈਣ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਕੋਈ ਉਤਰ ਨਹੀਂ ਮਿਲਿਆ।