spot_img
spot_img

Punjab Police ਦੇ ਪੁੱਜਣ ਤੋਂ ਪਹਿਲਾਂ ਹੀ ਬਾਗੀ MP ਸੰਦੀਪ ਪਾਠਕ ਪਿਛਲੇ ਗੇਟ ਰਾਹੀਂ ਫ਼ੁਰਰ…, ਦੇਖੋ ਵੀਡੀਓ

Date:

spot_img

Delhi News: Dr Sandeep Pathak; ਪਿਛਲੇ ਦਿਨੀਂ ਆਪ ਨੂੰ ਛੱਡ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਰਾਜ ਸਭਾ ਮੈਂਬਰ ਸਿਰਫ਼ ਕੁੱਝ ਹੀ ਮਿੰਟ ਪਹਿਲਾਂ ਪੰਜਾਬ ਪੁਲਿਸ ਨੂੰ ਝਕਾਨੀ ਦੇ ਕੇ ਬਚ ਨਿਕਲ ਵਿਚ ਸਫ਼ਲ ਹੋ ਗਏ ਹਨ। ਉਨ੍ਹਾਂ ਵਿਰੁਧ ਪੰਜਾਬ ਵਿਚ ਵੱਖ ਵੱਖ ਥਾਵਾਂ ‘ਤੇ ਦੋ ਮੁਕੱਦਮੇ ਦਰਜ਼ ਹੋਣ ਅਤੇ ਕਿਸੇ ਵੀ ਸਮੇਂ ਗ੍ਰਿਫਤਾਰ ਹੋਣ ਦੀਆਂ ਖ਼ਬਰਾਂ ਨਸ਼ਰ ਹੋਣ ਤੋਂ ਬਾਅਦ ਹਰਕਤ ਵਿਚ ਆਏ ਡਾ ਪਾਠਕ ਦੀ ਹੁਣ ਇੱਕ ਵੀਡੀਓ ਸ਼ੋਸ਼ ਮੀਡੀਆ ‘ਤੇ ਲਗਾਤਾਰ ਘੁੰਮ ਰਹੀ ਹੈ। ਜਿਸਦੇ ਵਿਚ ਉਹ ਆਪਣੇ ਦਿੱਲੀ ਸਥਿਤ ਸਰਕਰੀ ਘਰ ਦੇ ਪਿਛਲੇ ਗੇਟ, (ਜੋਕਿ ਨੌਕਰ ਦੇ ਕਮਰਿਆਂ ਦਾ ਦਰਵਾਜ਼ਾ ਦੱਸਿਆ ਜਾ ਰਿਹਾ)ਰਾਹੀਂ ਪੰਜਾਬ ਨੰਬਰ ਗੱਡੀ ਵਿਚ ਬੈਠ ਕੇ ਤੇਜ਼ੀ ਨਾਲ ਨਿਕਲਦੇ ਵਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ Punjab News : AAP ਤੋਂ ਬਾਗ਼ੀ ਹੋਏ ਰਾਜ ਸਭਾ ਮੈਂਬਰ ਦੀ ਕਿਸੇ ਸਮੇਂ ਵੀ ਹੋ ਸਕਦੀ ਹੈ ਗ੍ਰਿਫਤਾਰੀ!

ਹਾਲਾਂਕਿ ਇਸ ਮੌਕੇ ਮੌਜੂਦ ਕੁੱਝ ਮੀਡੀਆ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਰੋਕ ਕੇ ਪੰਜਾਬ ਪੁਲਿਸ ਦੀ ਕਾਰਵਾਈ ਬਾਰੇ ਪੁੱਛਣ ਦਾ ਵੀ ਯਤਨ ਕੀਤਾ ਪ੍ਰੰਤੂ ਜਲਦੀ ਵਿਚ ਗੱਡੀ ‘ਚ ਬੈਠੇ ਡਾ ਸੰਦੀਪ ਪਾਠਕ ਦੀ ਗੱਡੀ ਤੁਰੰਤ ਸਟਾਰਟ ਹੋ ਕੇ ਸਪੀਡ ਫ਼ੜ ਗਈ। ਦਸਿਆ ਜਾ ਰਿਹਾ ਕਿ ਗੱਡੀ ਵਿਚ ਬੈਠਣ ਦੇ ਸਮੇਂ ਉਨ੍ਹਾਂ ਦੇ ਹੱਥ ਵਿਚ ਇੱਕ ਛੋਟਾ ਸੂਟਕੇਸ ਵੀ ਸੀ। ਜਿਕਰਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਇੱਕ ਭ੍ਰਿਸ਼ਟਾਚਾਰ ਅਤੇ ਇੱਕ ਹਰਾਸਮੈਂਟ ਦਾ ਪਰਚਾ ਦਰਜ਼ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਹਾਲਾਂਕਿ ਕਿਸੇ ਵੀ ਪੁਲਿਸ ਅਧਿਕਾਰੀ ਵੱਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Chandigarh ਦੇ ਸੈਕਟਰ 10-ਡੀ ਵਿੱਚ ਵਣ-ਮਹੋਤਸਵ ਮੌਕੇ ਬੱਚਿਆਂ ਅਤੇ ਵਸਨੀਕਾਂ ਨੇ ਲਗਾਏ ਰੁੱਖ

Chandigarh News: ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ (ਆਰ.ਡਬਲਯੂ.ਏ.) ਸੈਕਟਰ 10-ਡੀ ਵੱਲੋਂ...