ਬਠਿੰਡਾ ‘ਚ ਵੀ ਆਪ ਦੇ ‘ਝਾੜੂ’ ਨੇ ਫੇਰਿਆ ਹੁੰਝਾ, ਪਦਮਜੀਤ ਮਹਿਤਾ ਬਣੇ ਮੇਅਰ

0
2518
+2

👉ਆਪ ਉਮੀਦਵਾਰ ਨੂੰ 33 ਅਤੇ ਕਾਂਗਰਸ ਨੂੰ ਮਿਲੀਆਂ ਸਿਰਫ 15 ਵੋਟਾਂ, ਕੁਝ ਰਹੇ ਗ਼ੈਰਹਾਜ਼ਰ
Bathinda News: ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਕਿਆਸਰਾਈਆਂ ਨੂੰ ਸੱਚ ਸਾਬਤ ਕਰਦਿਆਂ ਆਮ ਆਦਮੀ ਪਾਰਟੀ ਨੇ ਬਠਿੰਡਾ ਦੇ ਵਿੱਚ ਵੀ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ। ਪਿਛਲੇ ਸਵਾ ਸਾਲ ਤੋਂ ਨਗਰ ਨਿਗਮ ਦੇ ਮੇਅਰ ਦੀ ਖਾਲੀ ਪਈ ਕੁਰਸੀ ਲਈ ਅੱਜ ਹੋਈ ਚੋਣ ਵਿੱਚ ਆਪ ਦੇ ਪਦਮਜੀਤ ਸਿੰਘ ਮਹਿਤਾ ਨੇ ਲਗਭਗ ਦੋ ਤਿਹਾਈ ਵੋਟਾਂ ਦੇ ਅੰਤਰ ਨਾਲ ਮੇਅਰ ਦੀ ਚੋਣ ਜਿੱਤ ਲਈ ਹੈ। ਸਾਹਮਣੇ ਆਏ ਅੰਕੜਿਆਂ ਮੁਤਾਬਿਕ ਪਦਮਜੀਤ ਮਹਿਤਾ ਨੂੰ 33 ਅਤੇ ਕਾਂਗਰਸ ਪਾਰਟੀ ਦੇ ਮੇਅਰਸ਼ਿਪ ਉਮੀਦਵਾਰ ਬਲਜਿੰਦਰ ਸਿੰਘ ਠੇਕੇਦਾਰ ਨੂੰ ਸਿਰਫ 15 ਹੀ ਵੋਟਾਂ ਮਿਲੀਆਂ ।ਵੱਡੀ ਗੱਲ ਇਹ ਹੈ ਕਿ ਬਠਿੰਡਾ ਨਗਰ ਨਿਗਮ ਦੇ ਵਿੱਚ ਜੇਕਰ ਕੌਂਸਲਰਾਂ ਦੀ ਗੱਲ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਕੋਲ ਸਿਰਫ ਸੱਤ ਕੌਂਸਲਰ ਸਨ ਜਦੋਂ ਕਿ ਕਾਂਗਰਸ ਪਾਰਟੀ ਖੁਦ ਕੋਲ ਬਹੁਮਤ ਹੋਣ ਦਾ ਦਾਅਵਾ ਕਰ ਰਹੀ ਸੀ।

ਇਹ ਵੀ ਪੜ੍ਹੋ  ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਤਹਿਸੀਲ ਦਫ਼ਤਰ ਦੀ ਅਚਨਚੇਤ ਚੈਕਿੰਗ

ਸੂਚਨਾ ਮੁਤਾਬਕ ਮਨਪ੍ਰੀਤ ਧੜੇ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਵੀ ਇੱਕ ਦਰਜਨ ਦੇ ਕਰੀਬ ਕੌਂਸਲਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਪਦਮਜੀਤ ਮਹਿਤਾ ਦੀ ਹਿਮਾਇਤ ਕੀਤੀ ਗਈ। ਇਸ ਦੇ ਉਲਟ ਕਾਂਗਰਸ ਪਾਰਟੀ ਆਪਣੇ ਕੌਂਸਲਰਾਂ ਨੂੰ ਇੱਕਜੁੱਟ ਨਹੀਂ ਰੱਖ ਪਾਈ। ਉਧਰ ਸਥਾਨਕ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਪਦਮਜੀਤ ਮਹਿਤਾ ਨੂੰ ਅਕਾਲੀ ਦਲ ਅਤੇ ਮਨਪ੍ਰੀਤ ਖੇਮੇ ਦਾ ਸਾਂਝਾ ਉਮੀਦਵਾਰ ਦੱਸਦਿਆਂ ਕਿਹਾ ਕਿ ਸਾਬਕਾ ਵਿੱਤ ਮੰਤਰੀ ਦੇ ਰਿਸ਼ਤੇਦਾਰ ਨੇ ਉਪ ਚੋਣ ਦਾ ਨਤੀਜਾ ਸਾਹਮਣੇ ਆਉਂਦੇ ਹੀ ਅੱਜ ਮੇਅਰ ਦੀ ਚੋਣ ਜਿੱਤੇ ਨੌਜਵਾਨ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

+2

LEAVE A REPLY

Please enter your comment!
Please enter your name here