Ex CM Charanjit Singh Channi ਨੇ ਮੰਗੀ ਮੁਆਫ਼ੀ, ਜਾਣੋਂ ਕਾਰਨ

0
40

ਚੰਡੀਗੜ੍ਹ, 19 ਨਵੰਬਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਵਿਵਾਦਿਤ ਬਿਆਨ ‘ਤੇ ਅੱਜ ਮੁਆਫੀ ਮੰਗ ਲਈ ਹੈ। ਬੀਤੇ ਕੱਲ ਉਹਨਾਂ ਨੂੰ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ ਕਰਕੇ ਅੱਜ ਦੇ ਲਈ ਤਲਬ ਕੀਤਾ ਸੀ। ਹਾਲਾਂਕਿ ਮੀਡੀਆ ਨਾਲ ਗੱਲਬਾਤ ਕਰਦਿਆਂ ਸ: ਚੰਨੀ ਨੇ ਦਾਅਵਾ ਕੀਤਾ ਕਿ ਉਸ ਨੂੰ ਕੋਈ ਨੋਟਿਸ ਹਾਲੇ ਤੱਕ ਨਹੀਂ ਮਿਲਿਆ ਪ੍ਰੰਤੂ ਉਹਨਾਂ ਕਿਹਾ ਕਿ ਗਿੱਦੜਬਾਹਾ ਹਲਕੇ ਚ ਚੋਣ ਪ੍ਰਚਾਰ ਕਰਨ ਸਮੇਂ ਉਸ ਦੇ ਵੱਲੋਂ ਸਿਰਫ ਇੱਕ ਸੁਣਿਆ ਸੁਣਾਇਆਂ ਚੁਟਕਲਾ ਲੋਕਾਂ ਨੂੰ ਸੁਣਾਇਆ ਸੀ ਤੇ ਉਸਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।

ਨਸ਼ਾ ਤਸਕਰਾਂ ਦਾ ਕਾਰਨਾਮਾ; ਭੁੱਕੀ ਤਸਕਰੀ ਲਈ ਟਰੱਕ ਦੀ ਫ਼ਰਸ ’ਤੇ ਬਣਾਇਆ ਤਹਿਖ਼ਾਨਾ, ਦੇਖੇ ਵੀਡੀਓ

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਔਰਤਾਂ ਦਾ ਉਹ ਦਿਲੋਂ ਸਤਿਕਾਰ ਕਰਦਾ ਹੈ ਅਤੇ ਇਹ ਕਦੇ ਸੋਚ ਵੀ ਨਹੀਂ ਸਕਦਾ ਕਿ ਕਦੇ ਆਪਣੇ ਕਿਸੇ ਸ਼ਬਦ ਦੇ ਨਾਲ ਕਿਸੇ ਔਰਤ ਦਾ ਮਨ ਦੁਖੀ ਕਰੇ। ਚੰਨੀ ਨੇ ਕਿਹਾ ਕਿ ਜੇਕਰ ਇਸ ਦੇ ਬਾਵਜੂਦ ਵੀ ਕਿਸੇ ਨੂੰ ਵੀ ਉਸਦੇ ਸ਼ਬਦਾਂ ਨਾਲ ਕੋਈ ਠੇਸ ਪੁੱਜੀ ਹੈ ਤਾਂ ਉਹ ਹੱਥ ਜੋੜ ਕੇ ਮੁਆਫੀ ਮੰਗਦੇ ਹਨ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਗਿੱਦੜਬਾਹਾ ਹਲਕੇ ਦੇ ਵਿੱਚ ਕਾਂਗਰਸੀ ਉਮੀਦਵਾਰ ਬੀਬਾ ਅੰਮ੍ਰਿਤਾ ਵੜਿੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਏ ਚਰਨਜੀਤ ਸਿੰਘ ਚੰਨੀ ਨੇ ਇੱਕ ਚੁਟਕਲਾ ਸੁਣਾਇਆ ਸੀ ਜਿਸ ਨੂੰ ਬਾਅਦ ਵਿੱਚ ਵਿਰੋਧੀਆਂ ਨੇ ਔਰਤਾਂ ਦਾ ਅਪਮਾਨ ਕਰਾਰ ਦਿੰਦਿਆਂ ਉਨਾਂ ਉੱਪਰ ਸ਼ਬਦੀ ਹਮਲੇ ਕੀਤੇ ਸਨ ਅਤੇ ਇਹ ਮਾਮਲਾ ਭੱਖ ਗਿਆ ਸੀ।

 

LEAVE A REPLY

Please enter your comment!
Please enter your name here