ਜਲੰਧਰ, 15 ਮਈ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਿਚ ਲਗਾਤਾਰ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਚੰਨੀ ਨੇ ਇਕ ਬਿਆਨ ਵਿਚ ਪੂੰਛ ‘ਚ ਏਅਰਫੋਰਸ ਦੇ ਕਾਫਲੇ ਤੇ ਹੋਏ ਹਮਲੇ ਨੂੰ ਸਟੰਟਬਾਜ਼ੀ ਦੱਸਿਆ ਸੀ। ਹੁਣ ਚੰਨੀ ਦੇ ਇਸ ਬਿਆਨ ਨੂੰ ਲੈ ਕੇ ਚੋਣ ਕਮੀਸ਼ਨ ਸਖ਼ਤ ਹੁੰਦਾ ਨਜ਼ਰ ਆ ਰਿਹਾ ਹੈ। ਚੋਣ ਕਮੀਸ਼ਨ ਨੇ ਨੇ ਇਸ ਪੂਰੇ ਮਾਮਲੇ ਦਾ ਨੋਟਿਸ ਲਿਆ ਹੈ। ਜਲੰਧਰ ਦੇ ਡਿਪਟੀ ਕਮੀਸ਼ਨਰ ਨੇ ਇਸ ਮਾਮਲੇ ਤੇ ਪੂਰੀ ਰਿਪੋਰਟ ਚੋਣ ਕਮੀਸ਼ਨ ਨੂੰ ਭੇਜ ਦਿੱਤੀ ਹੈ। ਇਸ ਰਿਪੋਰਟ ਮੁਤਾਬਕ ਚੰਨੀ ਵੱਲੋਂ ਦਿੱਤੇ ਬਿਆਨ ਨੂੰ ਚੋਣ ਜਾਬਤਾ ਦਾ ਉਲੰਘਣ ਦੱਸਿਆ ਗਿਆ ਹੈ। ਦੱਸਣਯੋਗ ਹੈ ਕਿ ਕੁਝ ਦਿਨਾਂ ਪਹਿਲਾ ਜੰਮੂ ਦੇ ਪੂੰਛ ਵਿਚ ਏਅਰਫੋਰਸ ਦੇ ਕਾਫਲੇ ਤੇ ਅੱਤਵਾਦਿਆਂ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿਚ 1 ਜਵਾਨ ਦੀ ਮੌਤ ਹੋ ਗਈ ਸੀ ਤੇ 4 ਜਵਾਨ ਜ਼ਖਮੀ ਹੋ ਗਏ ਸੀ।
ਡੀਏਵੇ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਤੇ ਬਾਰਵੀਂ ਦੇ ਨਤੀਜਿਆਂ ਵਿੱਚ ਗੱਡੇ ਸਫ਼ਲਤਾ ਦੇ ਝੰਡੇ
ਇਸ ਪੂਰੇ ਮਾਮਲੇ ਨੂੰ ਲੈ ਕੇ ਚੰਨੀ ਨੇ ਭਾਜਪਾ ਸਰਕਾਰ ਤੇ ਟਿਪਨੀ ਕਰਦੇ ਹੋਏ ਇਕ ਬਿਆਨ ਦਿੱਤਾ ਸੀ ਕਿ ਅਕਸਰ ਚੋਣਾਂ ਵਿਚਾਲੇ ਬੀਜੇਪੀ ਵੱਲੋਂ ਅਜਿਹੇ ਸਟੰਟ ਕੀਤੇ ਜਾਂਦੇ ਹਨ। ਚੰਨੀ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਵਿਚ ਉਬਾਲ ਦੇਖਣ ਨੂੰ ਮਿਲਿਆ ਸੀ। ਬੀਜੇਪੀ ਨੇ ਚੰਨੀ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸ ਨੂੰ ਘੇਰਦੇ ਹੋਏ ਹਾਈਕਮਾਂਡ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਪੂਰੇ ਦੇਸ਼ ਅਤੇ ਫੌਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸ ਤੋਂ ਬਾਅਦ ਚੰਨੀ ਨੇ ਸ਼ਪਸ਼ਟੀਕਰਨ ਦਿੰਦਿਆ ਕਿਹਾ ਕਿ ਮੈਂ ਦੇਸ਼ ਦੇ ਜਵਾਨ ਦਾ ਸੰਨਮਾਨ ਕਰਦਾ ਹਾਂ। ਪਿਛਲੀ ਵਾਰ ਵੀ ਲੋਕ ਸਭਾ ਚੋਣਾ ਦੌਰਾਨ ਪੁਲਵਾਮਾ ਵਿਚ ਫੋਜ ਦੇ ਕਾਫਲੇ ‘ਤੇ ਹਮਲਾ ਹੋਇਆ ਸੀ ਜਿਸ ਵਿਚ 40 ਜਵਾਨ ਸ਼ਹੀਦ ਹੋ ਗਏ ਸੀ। ਹੁਣ ਉਸ ਹਮਲੇ ਦੀ ਮੁਲਜ਼ਮ ਭਾਰਤ ਦੀ ਗ੍ਰਿਫ਼ਤ ਤੋਂ ਦੁਰ ਹਨ।