ਅਕਾਲੀ ਦਲ ਵੱਲੋਂ ਜਲੰਧਰ ਪੱਛਮੀ ਹਲਕੇ ਲਈ ਉਮੀਦਵਾਰ ਦਾ ਐਲਾਨ, ਕੌਂਸਲਰ ਸੁਰਜੀਤ ਕੌਰ ਦੇਣਗੇ ਮੁਕਾਬਲਾ

Date:

spot_img

ਜਲੰਧਰ, 20 ਜੂਨ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੋ ਵਾਰ ਦੇ ਕੌਂਸਲਰ ਬੀਬੀ ਸੁਰਜੀਤ ਕੌਰ ਪਤਨੀ ਮਰਹੂਮ ਜਥੇਦਾਰ ਪ੍ਰੀਤਮ ਸਿੰਘ ਨੂੰ ਜਲੰਧਰ ਪੱਛਮੀ (ਰਾਖਵਾਂ) ਹਲਕੇ ਦੀ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਐਲਾਨਿਆ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਉਮੀਦਵਾਰ ਦਾ ਫੈਸਲਾ ਕਰਨ ਲਈ ਬਣਾਈ ਚਾਰ ਮੈਂਬਰੀ ਕਮੇਟੀ ਵੱਲੋਂ ਲਿਆ ਗਿਆ ਹੈ। ਕਮੇਟੀ ਦੇ ਹੋਰ ਮੈਂਬਰਾਂ ਵਿਚ ਗੁਰਪ੍ਰਤਾਪ ਸਿੰਘ ਵਡਾਲਾ, ਡਾ. ਸੁਖਵਿੰਦਰ ਸੁੱਖੀ ਅਤੇ ਮਹਿੰਦਰ ਸਿੰਘ ਕੇਪੀ ਸ਼ਾਮਲ ਹਨ।

ਜਲੰਧਰ ਉਪ ਚੋਣ:ਭਾਜਪਾ ਉਮੀਦਵਾਰ ਸ਼ੀਤਲ ਅੰਗਰਾਲ ਨੇ ਰੋਡ ਸੋਅ ਕੱਢ ਕੇ ਭਰੇ ਨਾਮਜਦਗੀ ਕਾਗਜ਼

ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸੁਰਜੀਤ ਕੌਰ ਪੰਥਕ ਪਿਛੋਕੜ ਤੋਂ ਹਨ ਤੇ ਉਹਨਾਂ ਦੇ ਮਰਹੂਮ ਪਤੀ ਜਥੇਦਾਰ ਪ੍ਰੀਤਮ ਸਿੰਘ ਵੀ ਇਕ ਵਾਰ ਕੌਂਸਲਰ ਰਹੇ ਹਨ। ਉਹਨਾਂ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਲੰਧਰ ਪੱਛਮੀ ਹਲਕੇ ਤੋਂ ਲੋਕ ਪਾਰਟੀ ਦੀ ਮਿਹਨਤੀ ਆਗੂ ਦੀ ਹਮਾਇਤ ਕਰਨਗੇ। ਜਿਕਰਯੋਗ ਹੈ ਕਿ ਇਸ ਹਲਕੇ ਲਈ 10 ਜੁਲਾਈ ਨੂੰ ਹੋਣ ਵਾਲੀ ਉਪ ਚੋਣ ਲਈ ਭਾਜਪਾ ਵੱਲੋਂ ਸ਼ੀਤਲ ਅੰਗਰਾਲ, ਕਾਂਗਰਸ ਵੱਲੋਂ ਡਿਪਟੀ ਮੇਅਰ ਸੁਰਿੰਦਰ ਕੌਰ, ਆਪ ਵੱਲੋਂ ਮਹਿੰਦਰ ਭਗਤ ਅਤੇ ਬਸਪਾ ਵੱਲੋਂ ਬਿੰਦਰ ਲਾਖਾ ਉਮੀਦਵਾਰ ਬਣਾਏ ਜਾ ਚੁੱਕੇ ਹਨ।

 

spot_img
spot_img

Share post:

Popular

More like this
Related

CM Nayab Singh Saini ਵੱਲੋਂ ਸਿੰਗਾਪੁਰ ਦੇ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਦਾ ਸੱਦਾ

👉ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ...

ਹਰੇਕ ਮਾਂ ਤੇ ਭੈਣ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਨਮਾਨ ਰਾਸ਼ੀ ਵਜੋਂ 3,824.87...