ਨਵੀਂ ਦਿੱਲੀ, 10 ਸਤੰਬਰ: ਪੰਜਾਬ ਦੇ ਹੁਣ ਤੱਕ ਸਭ ਤੋਂ ਚਰਚਿਤ ਰਹੇ ਡੀਜੀਪੀਜ਼ ਵਿਚੋਂ ਇੱਕ ਮੰਨੇ ਜਾਂਦੇ ਸਾਬਕਾ ਡੀਜੀਪੀ ਸੁਮੈਧ ਸਿੰਘ ਸੈਣੀ ਦੀਆਂ ਆਊਣ ਵਾਲੇ ਦਿਨਾਂ ‘ਚ ਮੁਸਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਅੱਤਵਾਦ ਦੇ ਦੌਰਾਨ ਆਪਣੀ ਮਨਮਰਜ਼ੀ ਕਰਨ ਵਾਲੇ ਪੰਜਾਬ ਪੁਲਿਸ ਦੇ ਮੁਖੀ ਰਹੇ ਹੁਣ ਇਸ ਪੁਲਿਸ ਅਫ਼ਸਰ ਨੂੰ ਕੀਤੀਆਂ ਵਧੀਕੀਆਂ ਭੁਗਤਣੀਆਂ ਪੈ ਰਹੀਆਂ ਹਨ। 1991 ਵਿਚ ਇੱਕ ਆਈਏਐਸ ਅਫ਼ਸਰ ਦੇ ਪੁੱਤਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਨਜਾਇਜ਼ ਹਿਰਾਸਤ ਵਿਚ ਲੈ ਕੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਝੂਠਾ ਪੁਲਿਸ ਮੁਕਾਬਲਾ ਬਣਾਉਣ ਦੇ ਮਾਮਲੇ ਵਿਚ ਪੰਜਾਬ ਪੁਲਿਸ ਵੱਲੋਂ 29 ਸਾਲਾਂ ਬਾਅਦ ਦਰਜ਼ ਕੀਤੇ ਮੁਕੱਦਮੇ ਨੂੰ ਰੱਦ ਕਰਵਾਉਣ ਦੇ ਲਈ ਸੁਪਰੀਮ ਕੋਰਟ ਗਏ ਇਸ ਸਾਬਕਾ ਡੀਜੀਪੀ ਦੀ ਪਿਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਸਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀ ਸੈਣੀ ਵੱਲੋਂ ਦਾਈਰ ਅਜਿਹੀ ਪਿਟੀਸ਼ਨ ਨੂੰ ਖ਼ਾਰਜ਼ ਕਰ ਦਿੱਤਾ ਸੀ, ਜਿਸਤੋਂ ਬਾਅਦ ਹੁਣ ਦੇਸ ਦੀ ਸਰਬਉੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਸੀ। ਮਾਮਲਾ ਕੁੱਝ ਇਸ ਤਰ੍ਹਾਂ ਦਾ ਹੈ ਕਿ ਜਦ ਸੁਮੈਧ ਸਿੰਘ ਸੈਣੀ ਚੰਡੀਗੜ੍ਹ ਦੇ ਐਸਐਸਪੀ ਸਨ ਤਾਂ 1991 ਵਿਚ ਉਸਦੇ ਉਪਰ ਅੱਤਵਾਦੀਆਂ ਵੱਲੋਂ ਬਲਾਸਟ ਕਰਕੇ ਹਮਲਾ ਕੀਤਾ ਗਿਆ ਸੀ। ਸ਼੍ਰੀ ਸੈਣੀ ਨੇ ਇਸ ਹਮਲੇ ਵਿਚ ਦਰਜ਼ਨਾਂ ਨੌਜਵਾਨਾਂ ਨੂੰ ਚੁੱਕਿਆ ਸੀ ਤੇ ਉਨ੍ਹਾਂ ਵਿਚ ਹੀ ਸਿਟਕੋ ਵਿਚ ਕੰਮ ਕਰਦੇ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਵੀ ਸ਼ਾਮਲ ਸਨ, ਜਿੰਨ੍ਹਾਂ ਦੇ ਪਿਤਾ ਇੱਕ ਆਈਏਐਸ ਅਫ਼ਸਰ ਸਨ।
ਵਿਜੀਲੈਂਸ ਨੇ ਬਠਿੰਡਾ ਦੇ ਥਾਣੇਦਾਰ ਨੂੰ 5,000 ਦੀ ਰਿਸ਼ਵਤ ਲੈਂਦਿਆਂ ਦਬੋਚਿਆ
ਕਈ ਦਿਨ ਹਿਰਾਸਤ ਵਿਚ ਰੱਖ ਕੇ ਕੁੱਟਮਾਰ ਕਰਨ ਤੋਂ ਬਾਅਦ ਬਲਵੰਤ ਸਿੰਘ ਮੁਲਤਾਨੀ ਉਪਰ ਹਥਿਆਰ ਬਰਾਮਦਗੀ ਦਾ ਇੱਕ ਪਰਚਾ ਪਾ ਦਿੱਤਾ ਗਿਆ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ, ਬਲਕਿ ਕੁੱਝ ਦਿਨਾਂ ਬਾਅਦ ਉਸਦਾ ਪੁਲਿਸ ਹਿਰਾਸਤ ਵਿਚੋਂ ਭੱਜਦੇ ਹੋਏ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਕਤਲ ਕਰ ਦਿੱਤਾ ਗਿਆ। ਉਸ ਸਮੇਂ ਪ੍ਰਵਾਰ ਵੱਲੋਂ ਇਨਸਾਫ਼ ਲੈਣ ਲਈ ਕਾਫ਼ੀ ਭੱਜਦੋੜ ਕੀਤੀ ਗਈ ਪ੍ਰੰਤੂ ਸੁਮੈਧ ਸੈਣੀ ਦੇ ਪਾਵਰਫੁੱਲ ਹੋਣ ਕਾਰਨ ਕੋਈ ਪੁਲਿਸ ਅਧਿਕਾਰੀ ਇਸ ਮਾਮਲੇ ਵਿਚ ਪਰਚਾ ਦਰਜ਼ ਕਰਨ ਦੀ ਹਿੰਮਤ ਨਾ ਕਰ ਸਕਿਆ। ਹਾਲਾਂਕਿ ਇਹ ਮਾਮਲਾ ਸਾਲ 2008 ਵਿਚ ਸੀਬੀਆਈ ਕੋਲ ਵੀ ਗਿਆ ਪ੍ਰੰਤੂ ਇਹ ਰੀਪੋਰਟ ਵੀ ਰੱਦ ਹੋ ਗਈ। ਇਸ ਦੌਰਾਨ ਦਿਨ ਬਦਲੇ ਤੇ ਨਾਲ ਹੀ ਸਰਕਾਰ ਬਦਲੀ।
ਡੇਰਾ ਸਿਰਸਾ ਦੇ ਮੁਖੀ ਦੀਆਂ ਮੁੜ ਵਧੀਆਂ ਮੁਸਕਿਲਾਂ, ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ
ਅਕਾਲੀ ਸਰਕਾਰ ਦੌਰਾਨ ਡੀਜੀਪੀ ਰਹਿੰਦਿਆਂ ਕੀਤੀਆਂ ਧੱਕੇਸ਼ਾਹੀ ਦੇ ਚੱਲਦੇ ਕਾਂਗਰਸ ਸਰਕਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਇਸ ਮਾਮਲੇ ਵਿਚ 6 ਮਈ 2020 ਨੂੰ ਮੁਹਾਲੀ ਦੇ ਥਾਣਾ ਮਟੌਰ ਵਿਖੇ ਸੈਣੀ ਵਿਰੁਧ ਕਤਲ ਦਾ ਪਰਚਾ ਦਰਜ਼ ਹੋਇਆ। ਵੱਡੀ ਗੱਲ ਇਹ ਵੀ ਰਹੀ ਕਿ ਸੈਣੀ ਦੇ ਐਸਐਸਪੀ ਹੁੰਦਿਆਂ ਤੈਨਾਤ ਰਹੇ ਦੋ ਪੁਲਿਸ ਮੁਲਾਜਮ ਵੀ ਉਸਦੇ ਖਿਲਾਫ਼ ਗਵਾਹ ਬਣੇ, ਜਿੰਨ੍ਹਾਂ ਬਲਵੰਤ ਸਿੰਘ ਮੁਲਤਾਨੀ ਨੂੰ ਕੋਹ-ਕੋਹ ਕੇ ਮਾਰਨ ਦੇ ਦੋਸ਼ ਲਗਾਏ। ਇਸਦੇ ਨਾਲ ਹੀ ਵਿਜੀਲੈਂਸ ਵੱਲੋਂ ਵੀ ਇਕ ਮਾਮਲੇ ਵਿਚ ਸੜਕ ’ਤੇ ਭੱਜਦਿਆਂ ਸਾਬਕਾ ਡੀਜੀਪੀ ਸੁਮੈਧ ਸਿੰਘ ਸੈਣੀ ਨੂੰ ਇਕ ਆਮ ਮੁਲਜਮ ਦੀ ਤਰ੍ਹਾਂ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ ਉਸਦੇ ਖਿਲਾਫ਼ ਬੇਅਦਬੀ ਕਾਂਡ ’ਚ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਉਪਰ ਗੋਲੀਆਂ ਚਲਾਊਣ ਦਾ ਮਾਮਲਾ ਵੱਖਰਾ ਚੱਲ ਰਿਹਾ ਹੈ।
Share the post "Ex DGP Sumedh Saini ਦੀਆਂ ਮੁਸ਼ਕਿਲਾਂ ਵਧੀਆਂ, Supreme Court ਨੇ FIR ਰੱਦ ਕਰਨ ਦੀ ਪਿਟੀਸ਼ਨ ਕੀਤੀ ਖ਼ਾਰਜ਼"