ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਲੁਧਿਆਣਾ, 31 ਮਈ: ਪਿਛਲੇ ਦਿਨੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ Ex MLA Simarjeet Singh Bains ਨੂੰ ਜਾਨੋ ਮਾਰਨ ਲਈ ਧਮਕੀ ਮਿਲੀ ਹੈ। ਇਸ ਸਬੰਧ ਦੇ ਵਿੱਚ ਸੋਸ਼ਲ ਮੀਡੀਆ ਉੱਪਰ ਪੋਸਟ ਤੋਂ ਇਲਾਵਾ ਬਹਿਸ ਦੇ ਨਿੱਜੀ ਮਸੰਜਰ ਉੱਪਰ ਵੀ ਇਹ ਧਮਕੀ ਭਰੀ ਪੋਸਟ ਭੇਜੀ ਗਈ ਹੈ ਫਿਲਹਾਲ ਬੈਂਸ ਦੀ ਸ਼ਿਕਾਇਤ ਤੋਂ ਬਾਅਦ ਲੁਧਿਆਣਾ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਇਸ ਧਮਕੀ ਦੀ ਜਾਣਕਾਰੀ ਇੱਕ ਸਕਰੀਨ ਸਾਟ ਰਾਹੀਂ ਆਪਣੀ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਨੂੰ ਮਿਲੀ ਧਮਕੀ ਦੇ ਵਿੱਚ ਲਿਖਿਆ ਗਿਆ ਹੈ ਕਿ ” ਵੱਡਾ ਲੀਡਰ ਬਣੀ ਜਾਨਾ ਦਿਨੋ ਦਿਨ ਵਾਲਾ ਈ ਸਿਰ ਚੜੀ ਜਾ ਰਿਹਾ ਥੋੜਾ ਸ਼ਾਂਤੀ ਨਾਲ ਚੱਲ ਨਹੀਂ ਤਾਂ ਪੱਕਾ ਸ਼ਾਂਤ ਕਰ ਦਵਾਂਗੇ। ਸਮਝ ਕਰ ਲੈ ਅਜੇ ਵੀ ਵੇਲਾ ਹੈ ਨਹੀਂ ਤਾਂ ਤੇਰੀ ਲਾਸ਼ ਦੀ ਪਛਾਣ ਵੀ ਨਹੀਂ ਕਰਨੀ ਕਿਸੇ ਨੇ” । ਬੈਂਸ ਮੁਤਾਬਕ ਇਸ ਤਰੀਕੇ ਦੇ ਮੈਸੇਜ ਉਹਨਾਂ ਨੂੰ ਟੈਕਸਟ ਮੈਸੇਜ ਵੀ ਆਏ ਹਨ।
‘ਆਪ’ ਵਿਧਾਇਕਾ ਦੇ ਪਤੀ ਦਾ ਦਿਲ ਦਾ ਦੌਰਾ ਪੈਣ ਕਰਕੇ ਮੌਤ
ਮੈਸੇੰਜਰ ਉੱਤੇ ਵੀ ਸੇਮ ਮੈਸੇਜ ਆਇਆ ਹੈ। ਇਹ ਧਮਕੀ ਭਰਿਆ ਮੈਸੇਜ ਇੱਕ ਆਈਡੀ ਰਾਹੀਂ ਬੱਬਰ ਹੈਰੀ ਦੇ ਵੱਲੋਂ ਲਿਖਿਆ ਗਿਆ ਹੈ। ਸਿਮਰਜੀਤ ਸਿੰਘ ਬੈਂਸ ਨੇ ਆਪਣੇ ਵੱਲੋਂ ਇਹ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਕਿ ਜਲਦ ਤੋਂ ਜਲਦ ਇਹਨਾਂ ਧਮਕੀ ਭੇਜਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਦੱਸਣਾ ਬਣਦਾ ਹੈ ਕਿ ਸਿਮਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਲੁਧਿਆਣਾ ਦੀ ਸਿਆਸਤ ਦੇ ਵਿੱਚ ਵੱਡਾ ਨਾਮ ਹਨ ਅਤੇ ਪਿਛਲੇ ਦਿਨੀ ਹੀ ਦੋਨੋਂ ਭਰਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ। ਜਿਸ ਤੋਂ ਬਾਅਦ ਉਹਨਾਂ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜੋਰਾਂ ਸ਼ੋਰਾਂ ਦੇ ਨਾਲ ਮਦਦ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਆਪਣੀ ਕਾਂਗਰਸ ਵਿੱਚ ਸ਼ਮੂਲੀਅਤ ਤੋਂ ਬਾਅਦ ਸਿਮਰਜੀਤ ਬੈਂਸ ਦੇ ਵੱਲੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨਾਲ ਆਪਣੀ ਹੋਈ ਗੱਲਬਾਤ ਦੀ ਇੱਕ ਆਡੀਓ ਵੀ ਜਾਰੀ ਕੀਤੀ ਸੀ ਜਿਹੜੀ ਕਾਫੀ ਵਿਵਾਦਾਂ ਦੇ ਵਿੱਚ ਰਹੀ ਸੀ।
Share the post "Cong ‘ਚ ਸ਼ਾਮਲ ਹੋਏ Ex MLA Simarjeet Singh Bains ਨੂੰ ਮਿਲੀ ਜਾਨੋ ਮਾਰਨ ਦੀ ਧਮਕੀ"