ਜਲੰਧਰ, 30 ਜੂਨ: ਜ਼ਿਲ੍ਹੇ ਦੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਲਖਨਪਾਲ ਦੇ ਇੱਕ ਸਾਬਕਾ ਸਰਪੰਚ ਦਾ ਬੀਤੀ ਦੇਰ ਸਾਮ ਬੋਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪਿੰਡ ਦਾ ਸਾਬਕਾ ਸਰਪੰਚ ਵੀ ਸੀ, ਜਿਸਦੀ ਪਹਿਚਾਣ ਗੁਰਮੇਲ ਰਾਮ ਵਜੋਂ ਹੋਈ ਹੈ। ਘਟਨਾ ਸਮੇਂ ਉਹ ਸਾਈਕਲ ’ਤੇ ਪਿੰਡ ਲਖਨਪਾਲ ਤੋਂ ਪੰਡੋਰੀ ਰਾਸਤੇ ਜਾਂਦੇ ਰਾਸਤੇ ਉਪਰ ਜਾ ਰਿਹਾ ਸੀ। ਉਸਦੀ ਲਾਸ਼ ਮਿਲਣ ’ਤੇ ਪਿੰਡ ਵਿਚ ਸਹਿਮ ਦਾ ਮਾਹੌਲ ਹੈ। ਇਹ ਕਤਲ ਤੇਜਧਾਰ ਹਥਿਆਰਾਂ ਨਾਲ ਕੀਤਾ ਜਾਪਦਾ ਹੈ। ਪ੍ਰਵਾਰਕ ਮੈਂਬਰਾਂ ਤੇ ਪਿੰਡ ਦੇ ਲੋਕਾਂ ਨੇ ਦੋਸ਼ ਲਗਾਇਆ ਕਿ ਗੁਰਮੇਲ ਰਾਮ ਪਿੰਡ ਵਿਚ ਬਣਾਏ ਨਸ਼ਾ ਵਿਰੋਧੀ ਫਰੰਟ ਦਾ ਸਰਗਰਮ ਮੈਂਬਰ ਸੀ ਤੇ ਉਹ ਨਸ਼ਾ ਤਸਕਰਾਂ ਨੂੰ ਆਪਣੇ ਪਿੰਡ ਵਿਚ ਨਸ਼ਾ ਵੇਚਣ ਤੋਂ ਸਖ਼ਤੀ ਨਾਲ ਰੋਕਦਾ ਸੀ।
ਫ਼ਾਜਲਿਕਾ ਪੁਲਿਸ ਵੱਲੋਂ ਦੋ ਮੋਟਰਸਾਈਕਲ ਚੋਰ ਗਿਰੋਹ ਕਾਬੂ, 32 ਮੋਟਰਸਾਈਕਲ ਕੀਤੇ ਬਰਾਮਦ
ਪਿੰਡ ਦੇ ਲੋਕਾਂ ਮੁਤਾਬਕ ਨਸ਼ਾ ਵਿਰੋਧੀ ਫਰੰਟ ਦੇ ਇੱਕ ਮੇਂਬਰ ਦਾ ਪਹਿਲਾਂ ਵੀ ਕਤਲ ਹੋ ਚੁੱਕਿਆ ਹੈ। ਉਧਰ ਘਟਨਾ ਦਾ ਪਤਾ ਲੱਗਦੇ ਹੀ ਮੌਕੇ ’ਤੇ ਪੁੱਜੇ ਥਾਣਾ ਸਦਰ ਦੇ ਐਸਐਚਓ ਸੰਜੀਵ ਸੂਰੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਅਗਿਆਤ ਕਾਤਲਾਂ ਵਿਰੁਧ ਮੁਕੱਦਮਾ ਨੰਬਰ 144 ਅਧੀਨ ਧਾਰਾ 302 ਤਹਿਤ ਕੇਸ ਦਰਜ਼ ਕੀਤਾ ਜਾ ਚੁੱਕਾ ਹੈ। ਇਸ ਦੌਰਾਨ ਪਿੰਡ ਵਾਲਿਆਂ ਵੱਲੋਂ ਹਾਲੇ ਤੱਕ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਸੀ ਤੇ ਮੰਗ ਕੀਤੀ ਜਾ ਰਹੀ ਸੀ ਕਿ ਪ੍ਰਵਾਰ ਨੂੰ ਆਰਥਿਕ ਮੱਦਦ ਮੁਹੱਈਆ ਕਰਵਾਈ ਜਾਵੇ।
Share the post "ਸਾਬਕਾ ਸਰਪੰਚ ਨੂੰ ਨਸ਼ਾ ਤਸਕਰਾਂ ਨੂੰ ਰੋਕਣਾ ਮਹਿੰਗਾ ਪਿਆ, ਬੇਰਹਿਮੀ ਨਾਲ ਕ+ਤਲ"