ਬਠਿੰਡਾ, 12 ਜਨਵਰੀ : ਏਮਜ਼ ਦੇ ਕਮਿਊਨਿਟੀ ਐਂਡ ਫੈਮਿਲੀ ਮੈਡੀਸਨ ਵਿਭਾਗ ਵੱਲੋਂ ਵਿਕਸ਼ਿਤ ਭਾਰਤ ਸੰਕਲਪ ਯਾਤਰਾ ਤਹਿਤ ਜ਼ਿਲ੍ਹੇ ਦੇ ਸੰਗਤ ਬਲਾਕ ਦੇ ਪਿੰਡ ਦੁੱਨੇਵਾਲਾ ਵਿਖੇ ਸਿਹਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿੱਚ ਕੁੱਲ 96 ਲਾਭਪਾਤਰੀਆਂ ਨੇ ਭਾਗ ਲਿਆ। ਕੈਂਪ ਦੀ ਸ਼ੁਰੂਆਤ ਮੌਜੂਦਾ ਰਾਸ਼ਟਰੀ ਸਿਹਤ ਪ੍ਰੋਗਰਾਮਾਂ/ਸਕੀਮਾਂ ਬਾਰੇ ਲਾਭਪਾਤਰੀਆਂ ਨੂੰ ਜਾਗਰੂਕ ਕਰਨ ਦੇ ਨਾਲ ਹੋਈ, ਜਿਸ ਤੋਂ ਬਾਅਦ 8“N, 4M, ਅਤੇ ਕੈਂਸਰ ਵਰਗੀਆਂ ਗੈਰ-ਸੰਚਾਰੀ ਬਿਮਾਰੀਆਂ ਦੇ ਜੋਖਮ ਕਾਰਕਾਂ ਬਾਰੇ ਸਿਹਤ ਪ੍ਰੋਤਸਾਹਨ ਅਤੇ ਸੰਚਾਰੀ ਬਿਮਾਰੀਆਂ ਜਿਵੇਂ ਟੀ.ਬੀ ਅਤੇ ਵਿਅਕਤੀਗਤ ਪੱਧਰ ’ਤੇ ਸੰਭਵ ਰੋਕਥਾਮ ਬਾਰੇ ਜਾਣੂ ਕਰਵਾਇਆ ਗਿਆ।
ਸਿਹਤ ਵਿਭਾਗ ਵਲੋਂ ਨਮੂਨੀਆ ਤੋਂ ਬਚਾਅ ਸਬੰਧੀ ਜਾਗਰੂਕਤਾ ਪੋਸਟਰ ਜਾਰੀ
ਲਾਭਪਾਤਰੀਆਂ ਦੀ ਉਚਾਈ, ਭਾਰ, ਬਲੱਡ ਪ੍ਰੈਸ਼ਰ, ਰੈਂਡਮ ਬਲੱਡ ਸ਼ੂਗਰ (ਉੱਚ ਜੋਖਮ ਵਾਲੇ ਮਰੀਜ਼), ਮੌਜੂਦਾ ਸਿਹਤ ਸਮੱਸਿਆਵਾਂ ਤੋਂ ਇਲਾਵਾ ਟੀਬੀ ਦੇ ਲੱਛਣਾਂ ਦੀ ਜਾਂਚ ਕੀਤੀ ਗਈ। ਕੈਂਪ ਵਿੱਚ ਲਾਭਪਾਤਰੀਆਂ ਨੂੰ ਨਜ਼ਦੀਕੀ ਸਿਹਤ ਅਤੇ ਤੰਦਰੁਸਤੀ ਕੇਂਦਰ ਦੁਆਰਾ ਨਿਰਧਾਰਤ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ, ਸਾਰੇ ਲਾਭਪਾਤਰੀਆਂ ਨੂੰ ਏਮਸ ਬਠਿੰਡਾ ਵਿਖੇ ਪ੍ਰੋਜੈਕਟ ਸਟਾਫ ਦੁਆਰਾ ਸੀਪੀਆਰ ਦੀ ਸਿਖਲਾਈ ਦਿੱਤੀ ਗਈ। ਟੀਮ ਵਿੱਚ ਕਮਿਊਨਿਟੀ ਅਤੇ ਫੈਮਿਲੀ ਮੈਡੀਸਨ ਵਿਭਾਗ, ਏਮਸ ਬਠਿੰਡਾ ਦੇ ਫੈਕਲਟੀ ਮੈਂਬਰ, ਰੈਜੀਡੈਟ ਡਾਕਟਰ, ਇੰਟਰਨ ਅਤੇ ਨਰਸਿੰਗ ਸਟਾਫ ਸ਼ਾਮਲ ਸਨ।