Friday, April 17, 2026
spot_img
spot_img

ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਨੈਸ਼ਨਲ ਯੂਥ ਦਿਵਸ ਮਨਾਇਆ

Date:

spot_img

ਬਠਿੰਡਾ, 12 ਜਨਵਰੀ : ਸਥਾਨਕ ਐਸ. ਐਸ. ਡੀ. ਗਲਰਜ਼ ਕਾਲਜ ਵਿਖੇ ਯੁਵਕ ਸੇਵਾਵਾਂ ਦੀਆਂ ਹਦਾਇਤਾਂ ਅਨੁਸਾਰ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਡਾ. ਸਿਮਰਜੀਤ ਕੌਰ ਅਤੇ ਮੈਡਮ ਗੁਰਮਿੰਦਰ ਜੀਤ ਕੌਰ ਦੀ ਸਰਪ੍ਰਸਤੀ ਹੇਠ ਐਨ. ਐਸ. ਐਸ. ਯੂਨਿਟਾਂ ਅਤੇ ਰੈੱਡ ਰਿਬਨ ਕਲੱਬਾਂ ਵੱਲੋਂ ਨੈਸ਼ਨਲ ਯੂਥ ਦਿਵਸ ਮਨਾਇਆ ਗਿਆ। ਜਿਸ ਵਿੱਚ 40 ਵਲੰਟੀਅਰ ਸ਼ਾਮਿਲ ਰਹੇ।

ਡੀਸੀ ਨੇ ਛੱਪੜਾਂ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਵਾਲੇ ਬਣ ਰਹੇ ਪ੍ਰੋਜੈਕਟਾਂ ਦਾ ਦੌਰਾ ਕਰਕੇ ਲਿਆ ਜਾਇਜਾ

ਇਸ ਸਮਾਗਮ ਦੀ ਸ਼ੁਰੂਆਤ ਐਨ. ਐਸ. ਐਸ. ਵਲੰਟੀਅਰ ਮਨਵੀਰ ਕੌਰ ਵੱਲੋਂ ਸਹੁੰ ਚੁੱਕ ਕੇ ਕੀਤੀ ਗਈ। ਇਸ ਮੌਕੇ ਨੈਸ਼ਨਲ ਯੂਥ ਦਿਵਸ ਦੀ ਮਹੱਤਤਾ ਬਾਰੇ ਡਾ. ਸਿਮਰਜੀਤ ਕੌਰ ਨੇ ਦੱਸਦੇ ਹੋਏ ਸਵਾਮੀ ਵਿਵੇਕਾਨੰਦ ਦੇ ਜੀਵਨ ਤੇ ਚਾਣਨਾ ਪਾਇਆ । ਮੈਡਮ ਗੁਰਮਿੰਦਰ ਜੀਤ ਕੌਰ ਨੇ ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਯੁਵਾ ਨੂੰ ਆਪਣੇ ਅੰਦਰ ਦੀ ਸ਼ਕਤੀ ਪਹਿਚਾਣਨ ਲਈ ਕਿਹਾ।

https://punjabikhabarsaar.com/patwari-jagjit-arrested-for-taking-bribe-of-10-thousand-rupees/

ਇਸ ਉਪਰੰਤ ਵਲੰਟੀਅਰਾਂ ਨੂੰ ਰਾਸ਼ਟਰੀ ਯੁਵਕ ਮੇਲਾ 2024, ਜਿਸ ਵਿੱਚ ਮਾਣਯੋਗ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਜੀ ਨੇ ਸ਼ਿਰਕਤ ਕੀਤੀ, ਦਾ ਸਿੱਧਾ ਪ੍ਰਸਾਰਨ ਦਿਖਾਇਆ ਗਿਆ । ਕਾਲਜ ਪ੍ਰਧਾਨ ਐਡਵੋਕੇਟ ਸੰਜੈ ਗੋਇਲ ਅਤੇ ਕਾਲਜ ਸਕੱਤਰ ਸ਼?ਰੀ ਵਿਕਾਸ ਗਰਗ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਸਮਾਜ ਸੁਧਾਰਨ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਪ੍ਰੇਮੀ ਦੀ ਬੇਵਫ਼ਾਈ ਤੋਂ ਤੰਗ ਆ ਕੇ ਔਰਤ ਨੇ ਖਾਧਾ ਜ਼ਹਿਰ

Kapurthala News: Kapurthala ਜ਼ਿਲ੍ਹੇ ਦੇ ਫਗਵਾੜਾ ਵਿੱਚ ਇੱਕ ਔਰਤ...

Sangrur ‘ਚ ਬੱਸ ਦੀ ਚਪੇਟ ‘ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌ/ਤ

Sangrur News: ਜਿਲਾ ਸੰਗਰੂਰ ਦੇ ਭਵਾਨੀਗੜ੍ਹ ਵਿੱਚ ਇੱਕ ਮੋਟਰਸਾਈਕਲ...

AAP MP ਤੋਂ ਬਾਅਦ ਹੁਣ AAP Minister ਦੇ ਘਰ ED ਦੀ Raid

Ludhiana News: Raid on Sanjiv Arora House; ਦੋ ਦਿਨ...