ਰਾਜ ਪੱਧਰੀ ਐਥੇਲੇਟਿਕਸ ਮੀਟ ਵਿਚ GPC ਬਠਿੰਡਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Date:

spot_img

Bathinda News:ਪੰਜਾਬ ਟੈਕਨੀਕਲ ਇੰਸਟੀਟਿਊਸ਼ਨ ਸਪੋਰਟਸ (ਪੀ. ਟੀ. ਆਈ. ਐਸ.) ਵੱਲੋਂ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਵਿਖੇ ਦੋ ਰੋਜਾ ਰਾਜ ਪੱਧਰੀ ਇੰਟਰ ਪੋਲੀਟੈਕਨਿਕ ਐਥੇਲੇਟਿਕਸ ਮੀਟ ਦਾ ਆਯੋਜਨ ਕੀਤਾ ਗਿਆ ਅਤੇ ਜਿਸ ਵਿਚ ਪੰਜਾਬ ਦੇ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਪੋਲੀਟੈਕਨਿਕ ਕਾਲਜਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਟ੍ਰੈਕ ਅਤੇ ਫੀਲਡ ਮੁਕਾਬਲਿਆਂ ਵਿਚ ਭਾਗ ਲਿਆ I ਪੋਲੀਟੈਕਨਿਕ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਸ੍ਰੀਮਤੀ ਅਨੁਜਾ ਪਾਪਨੇਜਾ ਨੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕੇ ਇਸ ਦੋ ਰੋਜਾ ਰਾਜ ਪੱਧਰੀ ਐਥੇਲੇਟਿਕਸ ਮੀਟ ਵਿਚ ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਦੇ ਵਿਦਿਆਰਥੀਆਂ ਨੇ ਵੀ ਵੱਖ-ਵੱਖ ਟ੍ਰੈਕ ਅਤੇ ਫੀਲਡ ਮੁਕਾਬਲਿਆਂ ਵਿਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਟ੍ਰੈਕ ਅਤੇ ਫੀਲਡ ਮੁਕਾਬਲਿਆਂ ਵਿੱਚ 05 ਮੈਡਲ ਜਿੱਤੇ ਅਤੇ ਕਾਲਜ ਦਾ ਨਾਮ ਰੋਸ਼ਨ ਕੀਤਾ I

ਇਹ ਵੀ ਪੜ੍ਹੋ  ਬਠਿੰਡਾ ਪੁੱਜੇ ਰਾਸ਼ਟਰਪਤੀ ਦਰੁਪਤੀ ਮੁਰਮੂ, ਕੇਂਦਰੀ ਯੂਨੀਵਰਸਿਟੀ ਤੇ ਏਮਜ਼ ‘ਚ ਕਨਵੋਕੇਸਨ ‘ਚ ਸ਼ਿਰਕਤ

ਉਹਨਾਂ ਅੱਗੇ ਦੱਸਿਆ ਕੇ ਕਾਲਜ ਦੇ ਵਿਦਿਆਰਥੀ ਕੇਸ਼ਵ ਸ਼ਰਮਾ ਨੇ ਸ਼ੋਰਟ ਪੁਟ ਅਤੇ ਡਿਸਕਸ ਥ੍ਰੋ ਵਿੱਚ ਭਾਗ ਲਿਆ ਅਤੇ ਮਨਜੋਤ ਸਿੰਘ ਨੇ 1500 ਮੀਟਰ ਰੇਸ ਵਿੱਚ ਭਾਗ ਲਿਆ ਅਤੇ ਦੋਨਾਂ ਵਿਦਿਆਰਥੀਆਂ ਨੇ ਰਾਜ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ I ਇਸ ਤੋਂ ਇਲਾਵਾ ਲੜਕੀਆਂ ਦੇ ਮੁਕਬਲਿਆਂ ਵਿਚ ਸੁਮਨ ਨੇ ਸ਼ੋਰਟਪੁਟ ਅਤੇ ਨੀਤੂ ਕੁਮਾਰੀ ਨੇ 100 ਮੀਟਰ ਰੇਸ ਵਿੱਚ ਭਾਗ ਲਿਆ ਅਤੇ ਦੋਨਾਂ ਵਿਦਿਆਰਥਣਾਂ ਨੇ ਰਾਜ ਭਰ ਵਿੱਚ ਤੀਜਾ ਸਥਾਨ ਹਾਸਲ ਕੀਤਾ I ਕਾਲਜ ਪ੍ਰਿੰਸੀਪਲ ਨੇ ਜੇਤੂ ਵਿਦਿਆਰਥੀਆਂ ਅਤੇ ਟੀਮ ਇੰਚਾਰਜਾਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕੇ ਕਾਲਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਵਿਦਿਆਰਥੀਆਂ ਨੇ ਰਾਜ ਭਰ ਵਿਚ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ I ਉਹਨਾਂ ਵਿਦਿਆਰਥੀਆਂ ਨੂੰ ਵੀ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ I ਉਹਨਾਂ ਕਾਲਜ ਦੇ ਖੇਡ ਅਫ਼ਸਰ ਸ੍ਰੀ ਗੌਰਵ ਜਿੰਦਲ ਅਤੇ ਸਹਾਇਕ ਖੇਡ ਅਫ਼ਸਰ ਸ੍ਰੀ ਲਖਵਿੰਦਰ ਸਿੰਘ ਦਾ ਵਿਸੇਸ਼ ਧੰਨਵਾਦ ਕੀਤਾ I

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CM Bhagwant Mann ਦੇ ਜਨਮ ਦਿਨ ‘ਤੇ PM Modi ਨੇ ਦਿੱਤੀ ਵਧਾਈ

Chandigarh News: CM Bhagwant Mann; ਪੰਜਾਬ ਦੇ ਮੁੱਖ ਮੰਤਰੀ...

ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈ ਜਾਵੇਗੀ ਭਾਈ ਪਰਵਿੰਦਰ ਸਿੰਘ ਦੀ ਤਸਵੀਰ:-ਐਡਵੋਕੇਟ ਧਾਮੀ

ਕਿਹਾ, ਨਸ਼ਿਆਂ ਵਿਰੁੱਧ ਸੰਘਰਸ਼ ਦੌਰਾਨ ਸ਼ਹਾਦਤ ਪ੍ਰਾਪਤ ਕਰਨ ਵਾਲੇ...