MLA Jagroop Gill ਨੇ ਚੁੱਕਿਆ ਵਿਧਾਨ ਸਭਾ ’ਚ ਮੁੱਦਾ
ਬਠਿੰਡਾ, 4 ਸਤੰਬਰ: ਦੱਖਣੀ ਮਾਲਵਾ ਦੀ ਸਿਆਸੀ ਤੇ ਆਰਥਿਕ ਰਾਜਧਾਨੀ ਮੰਨੇ ਜਾਂਦੇ ਬਠਿੰਡਾ ਸ਼ਹਿਰ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਲਈ ਸਰਕਾਰੀ ਵਾਲਵੋ ਬੱਸ ਚਲਾਉਣ ਦੀ ਪਿਛਲੇ ਲੰਮੇ ਸਮੇਂ ਤੋਂ ਉੱਠ ਰਹੀ ਮੰਗ ਹੁਣ ਵਿਧਾਨ ਸਭਾ ਤੱਕ ਪੁੱਜ ਗਈ ਹੈ। ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਬੁੱਧਵਾਰ ਨੂੰ ਇਹ ਮੁੱਦਾ ਵਿਧਾਨ ਸਭਾ ਵਿਚ ਚੁੱਕਿਆ, ਜਿੱਥੇ ਉਨ੍ਹਾਂ ਬਠਿੰਡਾ ਦੀ ਮਹੱਤਤਾ ਦਾ ਜਿਕਰ ਕਰਦਿਆਂ ਤੁਰੰਤ ਬਠਿੰਡਾ ਤੋਂ ਦਿੱਲੀ ਏਅਰਪੋਰਟ ਲਈ ਇਟੈਗਲ ਬੱਸ ਚਲਾਉਣ ਦੀ ਮੰਗ ਰੱਖੀ ਹੈ।
ਪਟਿਆਲਾ ਦੇ ਜੇਲ੍ਹ ਸੁਪਰਡੈਂਟ ਨੇ ਅਗਾਉਂ ਸੇਵੀ ਮੁਕਤੀ(VRS) ਦੀ ਅਰਜ਼ੀ ਲਈ ਵਾਪਸ
ਹਾਲਾਂਕਿ ਵਿਧਾਇਕ ਵੱਲੋਂ ਚੁੱਕੇ ਸਵਾਲ ਦੇ ਜਵਾਬ ਵਿਚ ਸੂਬੇ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦਾਅਵਾ ਕੀਤਾ ਕਿ ‘‘ ਪੀਆਰਟੀਸੀ ਕੋਲ ਬਠਿੰਡਾ ਤੋਂ ਦਿੱਲੀ ਲਈ ਇਟੈਗਲ ਕੋਚ ਦਾ ਕੋਈ ਰੂਟ ਨਹੀਂ ਹੈ ਪ੍ਰੰਤੂ ਵਿਧਾਇਕ ਦੀ ਮੰਗ ਨੂੰ ਦੇਖਦਿਆਂ ਤੁਰੰਤ ਇਸ ਰੂਟ ਦਾ ਸਰਵੇਖਣ ਕਰਵਾਇਆ ਜਾਵੇਗਾ ਤੇ ਇਸਦੇ ਲਈ ਬਠਿੰਡਾ ਦੇ ਜੀਐਮ ਦੀ ਡਿਊਟੀ ਲਗਾਈ ਜਾਵੇਗੀ। ਜਿਕਰਯੋਗ ਹੈ ਕਿ ਬਠਿੰਡਾ ਤੋਂ ਦਿੱਲੀ ਲਈ ਕਈ ਸਾਰੀਆਂ ਪ੍ਰਾਈਵੇਟ ਕੰਪਨੀਆਂ ਦੀਆਂ ਵਾਲਵੋ ਬੱਸਾਂ ਅਤੇ ਟੈਕਸੀਆਂ ਚੱਲਦੀਆਂ ਹਨ, ਜੋਕਿ ਆਰਥਿਕ ਤੌਰ ‘ਤੇ ਕਾਫ਼ੀ ਮਹਿੰਗੀ ਪੈਦੀ ਹੈ। ਜਿਸਦੇ ਚੱਲਦੇ ਸਰਕਾਰੀ ਬੱਸ ਚੱਲਣ ਦੇ ਆਮ ਲੋਕਾਂ ਨੂੰ ਕਾਫ਼ੀ ਫ਼ਾਈਦਾ ਹੋ ਸਕਦਾ ਹੈ।