Ferozepur News:ਬੀਤੀ ਦੇਰ ਰਾਤ ਫ਼ਿਰੋਜਪੁਰ ਜ਼ਿਲ੍ਹੇ ਦੇ ਮਮਦੋਟ ਨੇੜਲੇ ਪਿੰਡ ਕੜਮਾਂ ਵਿਖੇ ਧਮਾਕੇ ਹੋਣ ਦੀ ਸੂਚਨਾ ਹੈ। ਇਹ ਧਮਾਕੇ ਇੰਨ੍ਹੇਂ ਭਿਆਨਕ ਸੀ ਕਿ ਜਿਸ ਘਰ ਵਿਚ ਇਹ ਧਮਾਕੇ ਹੋਏ, ਉਸਦੀ ਛੱਤ ਉੱਡ ਗਈ। ਇਸਤੋਂ ਇਲਾਵਾ ਮਕਾਨ ਮਾਲਕ ਪਤੀ-ਪਤਨੀ ਜਖ਼ਮੀ ਹੋ ਗਏ। ਦਸਿਆ ਜਾ ਰਿਹਾ ਕਿ ਜਿਸ ਘਰ ਵਿਚ ਇਹ ਧਮਾਕੇ ਹੋਏ, ਉਸਦੇ ਅੰਦਰ ਵੱਡੀ ਮਾਤਰਾ ‘ਚ ਪੋਟਾਸ਼ ਰੱਖਿਆ ਹੋਇਆ ਸੀ, ਜਿਸਦੇ ਫ਼ਟਣ ਕਾਰਨ ਇਹ ਘਟਨਾ ਵਾਪਰੀ । ਜ਼ਖਮੀਆਂ ਨੂੰ ਹਸਪਤਾਲ ਭਰਤੀ ਕਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਤੇ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ ਬਠਿੰਡਾ ‘ਚ ਪੁੱਛਾਂ ਦੇਣ ਵਾਲਾ 50 ਤੋਂ ਵੱਧ ਔਰਤਾਂ ਕੋਲੋਂ ਕਈ ਕਿਲੋਂ ਸੋਨਾ ਤੇ ਚਾਂਦੀ ਲੈ ਕੇ ਹੋਇਆ ਗੁਪਤਵਾਸ
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।









