spot_img

ਮੁਲਾਜ਼ਮ ਲਹਿਰ ਦੇ ਮਹਾਨ ਆਗੂ ਸਾਥੀ ਵੇਦ ਪ੍ਰਕਾਸ਼ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

Date:

spot_img

ਬਠਿੰਡਾ, 26 ਅਗਸਤ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਪ.ਸ.ਸ.ਫ. ਦੇ ਸਾਬਕਾ ਜਨਰਲ ਸਕੱਤਰ, ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਸਾਬਕਾ ਕੌਮੀਂ ਵਾਇਸ ਚੇਅਰਮੈਨ ਅਤੇ ਪਰਚਾ ਮੁਲਾਜ਼ਮ ਲਹਿਰ ਦੇ ਮੁੱਖ ਸੰਪਾਦਕ ਸਾਥੀ ਵੇਦ ਪ੍ਰਕਾਸ਼ ਸ਼ਰਮਾਂ ਦੇ ਅਚਾਨਕ ਸਦੀਵੀ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਉਹਨਾਂ ਕਿਹਾ ਕਿ ਸਾਥੀ ਵੇਦ ਪ੍ਰਕਾਸ਼ ਸ਼ਰਮਾਂ ਵੱਲੋਂ ਪੀ.ਡਬਯੂ.ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਅਤੇ ਪ.ਸ.ਸ.ਫ. ਦੀ ਕਮਾਨ ਉਸ ਵੇਲੇ ਸੰਭਾਲੀ ਜਦੋਂ ਜੱਥੇਬੰਦੀ ਦੇ ਮੁੱਖ ਆਗੂ ਇਹਨਾਂ ਜੱਥੇਬੰਦੀਆਂ ਨੂੰ ਤਲਾਂਜਲੀ ਦੇ ਗਏ। ਆਪਣੀ ਦੂਰ ਅੰਦੇਸ਼ੀ ਅਤੇ ਜੱਥੇਬੰਦਕ ਸੂਝ-ਬੂਝ ਸਦਕਾ ਸਾਥੀ ਜੀ ਵਲੋਂ ਦਿੱਤੀ ਗਈ ਸੇਧ ਸਦਕਾ ਕੀਤੇ ਗਏ ਸੰਘਰਸ਼ਾਂ ਨਾਲ ਮੁਲਾਜ਼ਮ ਸਫਾਂ ਅੰਦਰ ਪ.ਸ.ਸ.ਫ. ਦਾ ਯਕੀਨ ਹੋਰ ਵੀ ਪ੍ਰਚੰਡ ਹੋਇਆ।

Big News: ਭਗਵੰਤ ਮਾਨ ਦੀ ਹਾਜ਼ਰੀ ’ਚ 28 ਨੂੰ ‘ਆਪ’ ਵਿਚ ਸ਼ਾਮਲ ਹੋਣਗੇ ਡਿੰਪੀ ਢਿੱਲੋਂ

ਜੱਥੇਬੰਦੀ ਦੇ ਆਗੂਆਂ ਕਰਮਜੀਤ ਸਿੰਘ ਬੀਹਲਾ, ਮੱਖਣ ਸਿੰਘ ਵਾਹਿਦਪੁਰੀ, ਸੁਖਵਿੰਦਰ ਸਿੰਘ ਚਾਹਲ, ਹਰਮਨਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਉਹਨਾਂ ਨੇ 1980 ਵਿੱਚ ਮੁਲਾਜ਼ਮ ਜਥੇਬੰਦੀ ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦਾ ਗਠਨ ਕੀਤਾ ਅਤੇ ਲੋਕ ਨਿਰਮਾਣ ਵਿਭਾਗ ਦੇ ਵੱਖ ਵੱਖ ਵਿੰਗਾਂ ਨੂੰ ਇਕ ਝੰਡੇ ਹੇਠ ਇਕੱਤਰ ਕਰਕੇ ਹਰ ਨਹਿਰ, ਡਰੇਨ, ਸੜਕ,ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਮਿਆਂ ਨੂੰ ਜਥੇਬੰਦੀ ਨਾਲ ਜੋੜਿਆ ਤੇ ਵਿਸ਼ਾਲ ਗਿਣਤੀ ਚ, ਵੱਡਾ ਏਕਾ ਉਸਾਰਿਆ ਅਤੇ ਇਸ ਜਥੇਬੰਦੀ ਨੇ ਵੱਡੀ ਗਿਣਤੀ ਆਗੂ ਤਿਆਰ ਕਰਕੇ ਮੁਲਾਜਮ ਲਹਿਰ ਨੂੰ ਦਿਤੇ ਇਸਦੇ ਉਹ 2009 ਤੱਕ 29 ਸਾਲ ਪੀ ਡਬਲਯੂ ਡੀ ਫੀਲਡ ਤੇ ਵਰਕਸਾਪ ਵਰਕਰਜ ਯੁਨੀਅਨ ਦੇ ਜਨਰਲ ਸਕੱਤਰ ਰਹੇ ਅਤੇ ਉਹ ਲੰਮਾਂ ਸਮਾਂ ਪੰਜਾਬ ਸੁਬਾਰਡੀਨੇਟ ਸਰਵਿਿਸਜ ਫੈਡਰੇਸਨ 1406/22 ਬੀ ਚੰਡੀਗੜ੍ਹ ਦੇ ਜਨਰਲ ਸਕਤਰ, ਮੁਲਾਜਮ ਲਹਿਰ ਦੇ ਮੁੱਖ ਸੰਪਾਦਕ, ਆਲ ਇੰਡੀਆ ਮੁਲਾਜਮ ਫੈਡਰੇਸ਼ਨ ਦੇ ਉਪ ਚੇਅਰਮੇਨ, ਤੇ ਹੁਣ ਆਲ ਇੰਡੀਆ ਪੈਨਸ਼ਨਰਜ਼ ਫੈਡਰੇਸ਼ਨ ਦੇ ਵਾਇਸ ਚੇਅਰਮੈਨ ਸਨ।

ਦਰਬਾਰ ਸਾਹਿਬ ਨਜਦੀਕ ਬਣੇ ਹੋਟਲ ਦੀ ਨਜਾਇਜ਼ ਉਸਾਰੀ ਢਾਹੀ, SGPC ਨੇ ਕੀਤੀ ਸੀ ਕੋਲ 3M ਸਿਕਾਇਤ

ਆਪਣੀ ਸਾਰੀ ਜਿੰਦਗੀ ਉਹ ਕਿਰਤੀ ਲੋਕਾਂ ਦੇ ਹੱਕਾਂ ਲਈ ਲੜਦੇ ਰਹੇ। ਆਗੂਆਂ ਨੇ ਕਿਹਾ ਕਿ ਸਾਥੀ ਵੇਦ ਜੀ ਦੀ ਘਾਟ ਕਿਸੇ ਵੀ ਕੀਮਤ ਤੇ ਪੂਰੀ ਨਹੀਂ ਹੋ ਸਕਦੀ ਅਤੇ ਉਹਨਾਂ ਦੀ ਮੌਤ ਨਾਲ ਜੋ ਖਲਾਅ ਪੈਦਾ ਹੋਇਆ ਹੈ ਉਸਨੂੰ ਭਰਨ ਵਿਚ ਬਹੁਤ ਸਮਾਂ ਲੱਗੇਗਾ। ਉਹਨਾਂ ਕਿਹਾ ਕਿ ਸਾਥੀ ਵੇਦ ਪ੍ਰਕਾਸ਼ ਦਾ ਸ਼ਰਧਾਂਜਲੀ ਸਮਾਗਮ ਉਹਨਾਂ ਦੇ ਪਿੰਡ ਸਸਕੌਰ ਨਜ਼ਦੀਕ ਨੂਰਪੁਰ ਬੇਦੀ ਵਿਖੇ ਮਿਤੀ 8 ਸਤੰਬਰ ਨੂੰ ਹੋਵੇਗਾ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਇੰਦਰਜੀਤ ਵਿਰਦੀ, ਅਨਿਲ ਕੁਮਾਰ ਗੁਰਵਿੰਦਰ ਸਿੰਘ ਮੋਹਨ ਸਿੰਘ ਪੂਨੀਆ ਜੱਗਾ ਸਿੰਘ ਅਲੀ ਸ਼ੇਰ ,ਕਿਸ਼ੋਰ ਚੰਦ ਗਾਜ, ਕੁਲਵਿੰਦਰ ਸਿੰਘ, ਬਲਰਾਜ ਮੌੜ, ਦਰਸ਼ਨ ਸ਼ਰਮਾ ਹਰਨੇਕ ਸਿੰਘ ਗਹਿਰੀ, ਪਰਮ ਚੰਦ ਬਠਿੰਡਾ, ਲਖਬੀਰ ਭਾਗੀਬਾਂਦਰ,ਮੱਖਣ ਸਿੰਘ ਖਨਗਵਾਲ ,ਗੁਰਜੰਟ ਸਿੰਘ ਮਾਨ, ਧਰਮ ਸਿੰਘ ਕੋਠਾ ਗੁਰੂ,ਹੰਸ ਰਾਜ ਬੀਜਵਾ, ਸੁਖਚੈਨ ਸਿੰਘ, ਗੁਰਚਰਨ ਜੋੜਕੀਆਂ, ਪੂਰਨ ਸਿੰਘ ,ਬੀਰ ਸਿੰਘ ਜਸਵੀਰ ਸੀਰਾ ਵੀ ਹਾਜਰ ਸਨ।

 

spot_img

Share post:

Popular

More like this
Related

DAV Run ; शांति, एकता, अनुशासन एवं राष्ट्रवाद का संदेश

Bathinda News: DAV Public School में शांति, अखंडता, अनुशासन...

CM Nayab Singh Saini 4 से 6 अक्टूबर तक सिंगापुर दौरे पर

👉निवेश, नवाचार और वैश्विक साझेदारी के नए अवसरों को...