Bathinda Police ਵੱਲੋਂ ਨਕਲੀ MLA ਕਾਬੂ, ਜਾਣੋ ਮਾਮਲਾ

0
1560

ਬਠਿੰਡਾ, 26 ਦਸੰਬਰ: ਪੰਜਾਬ ਅਤੇ ਦੇਸ ਦੇ ਹੋਰਨਾਂ ਸੂਬਿਆਂ ਵਿਚ ਅਕਸਰ ਹੀ ਅਸੀਂ ਨਕਲੀ ਅਫ਼ਸਰਾਂ ਨੂੰ ਕਾਬੂ ਕਰਨ ਦੀਆਂ ਖ਼ਬਰਾਂ ਪੜ੍ਹਦੇ ਹਾਂ ਪਰ ਅੱਜ ਬਠਿੰਡਾ ਜ਼ਿਲ੍ਹੇ ਦੀ ਗੋਨਿਆਣਾ ਪੁਲਿਸ ਚੌਕੀ ਵੱਲੋਂ ਇੱਕ ਨਕਲੀ ਐਮ.ਐਲ.ਏ ਨੂੰ ਕਾਬੂ ਕਰਨ ਦੀ ਸੂਚਨਾ ਸਾਹਮਣੇ ਆਈ ਹੈ। ਇਸ ਨਕਲੀ ਐਮਐਲਏ ਉਪਰ ਅਸਲੀ ਐਮਐਲਏ ਬਣ ਕੇ ਪੁਲਿਸ ਅਧਿਕਾਰੀਆਂ ਨੂੰ ਧਮਕਾਉਣ ਦੇ ਦੋਸ਼ ਹਨ। ਅਜਿਹਾ ਇਸਦੇ ਵੱਲੋਂ ਆਪਣੇ ਬੰਦਿਆਂ ਨੂੰ ਛੁਡਾਉਣ ਦੇ ਲਈ ਕੀਤਾ ਗਿਆ। ਦਸਿਆ ਜਾ ਰਿਹਾ ਕਿ ਇਸਨੇ ਖ਼ੁਦ ਹੀ ਭੁੱਚਂੋ ਮੰਡੀ ਤੋਂ ਐਮ.ਐਲ.ਏ ਮਾਸਟਰ ਜਗਸੀਰ ਸਿੰਘ ਬਣ ਕੇ ਪੁਲਿਸ ਨੂੰ ਧਮਕਾਇਆ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਲਜਮ ਦਾ ਨਾਂ ਹਰਵਿੰਦਰ ਸਿੰਘ ਵਾਸੀ ਕੋਠੇ ਬਾਬਾ ਜੀਵਨ ਸਿੰਘ ਦਾਨ ਸਿੰਘ ਵਾਲਾ ਹੈ। ਇਸਦੇ ਵਿਰੁਧ ਚੌਕੀ ਇੰਚਾਰਜ਼ ਮੋਹਨਦੀਪ ਸਿੰਘ ਦੀ ਸਿਕਾਇਤ ਉਪਰ ਬੀਐਨਐਸ ਦੀ ਧਾਰਾ 204 ਤੇ 221 ਤਹਿਤ ਪਰਚਾ ਦਰਜ਼ ਕੀਤਾ ਗਿਆ।

ਇਹ ਵੀ ਪੜ੍ਹੋ Canada Govt ਨੇ ਫਲੈਗ ਪੋਲ ਰਾਹੀਂ ਮਿਲਣ ਵਾਲੇ ਵਰਕ ਪਰਮਿਟ ’ਤੇ ਲਗਾਈ ਪਾਬੰਦੀ

ਸੂਚਨਾ ਮੁਤਾਬਕ ਗੋਨਿਆਣਾ ਚੌਕੀ ਪੁਲਿਸ ਨੇ 19 ਦਸੰਬਰ ਨੂੰ ਅਵਾਰਾਗਰਦੀ ਦੇ ਦੋਸ਼ਾਂ ਹੇਠ ਕੁੱਝ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਜਿਸਨੂੰ ਛੁਡਾਉਣ ਦੇ ਲਈ ਉਕਤ ਹਰਵਿੰਦਰ ਸਿੰਘ ਚੌਕੀ ਇੰਚਾਰਜ਼ ਕੋਲ ਆਇਆ ਸੀ। ਜਿਸਨੇ ਖ਼ੁਦ ਨੂੰ ਆਮ ਆਦਮੀ ਪਾਰਟੀ ਦਾ ਜਨਰਲ ਸਕੱਤਰ ਦਸਿਆ ਸੀ। ਪ੍ਰੰਤੂ ਚੌਕੀ ਇੰਚਾਰਜ਼ ਵੱਲੋਂ ਫ਼ੜੇ ਨੌਜਵਾਨਾਂ ਨੂੰ ਦਫ਼ਾ 109 ਦੇ ਤਹਿਤ ਬੰਦ ਕਰ ਦਿੱਤਾ ਸੀ। ਜਿਸ ਕਾਰਨ ਉਨ੍ਹਾਂ ਦੀ ਜਮਾਨਤ ਐਸਡੀਐਮ ਤੋਂ ਲੈਣੀ ਪੈਣੀ ਸੀ। ਇਸਤੋਂ ਬਾਅਦ ਚੌਕੀ ਇੰਚਾਰਜ਼ ਸਬ ਇੰਸਪੈਕਟਰ ਮੋਹਨਦੀਪ ਸਿੰਘ ਨੂੰ 23 ਦਸੰਬਰ ਨੂੰ ਉਕਤ ਹਰਵਿੰਦਰ ਸਿੰਘ ਵੱਲੋਂ ਫ਼ੋਨ ਕੀਤਾ ਗਿਆ ਤੇ ਕਿਹਾ ਕਿ ਉਸਦੇ ਨਾਲ ਐਮਐਲਏ ਭੁੱਚੋਂ ਮਾਸਟਰ ਜਗਸੀਰ ਸਿੰਘ ਗੱਲ ਕਰਨਗੇ। ਉਕਤ ਗੱਲਬਾਤ ਦੌਰਾਨ ਐਮਐਲਏ ਬਣ ਕੇ ਗੱਲ ਕਰਨ ਵਾਲੇ ਵਿਅਕਤੀ ਵੱਲੋਂ ਚੌਕੀ ਇੰਚਾਰਜ਼ ਨਾਲ ਕਾਫ਼ੀ ਤਲਖ ਲਹਿਜੇ ਵਿਚ ਗੱਲ ਕੀਤੀ ਗਈ।

ਇਹ ਵੀ ਪੜ੍ਹੋ ਤਰਨਤਾਰਨ ’ਚ ਮੁੜ ਅੱਧੀ ਰਾਤ ਨੂੰ ਹੋਇਆ ਮੁਕਾਬਲਾ, ਪੁਲਿਸ ਨੂੰ ਲੋੜੀਦਾ ਨਸ਼ਾ ਤਸਕਰ ਕਾਬੂ

ਦੂਜੇ ਪਾਸੇ ਆਪਣੀ ਜਿਆਦਾਤਰ ਸਰਵਿਸ ਸੀਆਈਏ ਦੇ ਵਿਚ ਕੱਟ ਕੇ ਆਏ ਚੌਂਕੀ ਇੰਚਾਰਜ਼ ਮੋਹਨਦੀਪ ਸਿੰਘ ਨੇ ਵੀ ਗੱਲ ਨੂੰ ਭਾਂਪਦਿਆਂ ਫ਼ੋਨ ਕੱਟਣ ਤੋਂ ਬਾਅਦ ਇਸ ਗੱਲ ’ਤੇ ਸ਼ੱਕ ਜ਼ਾਹਰ ਕੀਤਾ ਕਿ ਉਸਦੇ ਨਾਲ ਇਸ ਲਹਿਜੇ ਵਿਚ ਫ਼ੋਨ ’ਤੇ ਗੱਲ ਕਰਨ ਵਾਲਾ ਐਮਐਲਏ ਨਹੀਂ ਹੋ ਸਕਦਾ। ਜਿਸਤੋਂ ਬਾਅਦ ਉਨ੍ਹਾਂ ਮਾਮਲੇ ਦੀ ਤਫ਼ਤੀਸ ਕੀਤੀ ਤਾਂ ਪਤਾ ਲੱਗਿਆ ਕਿ ਉਕਤ ਦਿਨ ਐਮਐਲਏ ਸਵੇਰੇ 6 ਵਜੇਂ ਹੀ ਘਰ ਤੋਂ ਰਵਾਨਾ ਹੋ ਕੇ ਗਏ ਸਨ, ਜਿੱਥੇ ਉਹ ਜਹਾਜ਼ ਰਾਹੀਂ ਚੰਡੀਗੜ੍ਹ ਤੋਂ ਪਟਨਾ ਸਾਹਿਬ ਚਲੇ ਗਏ। ਇਸਤੋਂ ਇਲਾਵਾ ਪੁਸ਼ਟੀ ਕਰਨ ਲਈ ਐਮਐਲਏ ਨਾਲ ਵੀ ਗੱਲ ਕੀਤੀ ਤਾਂ ਉਨ੍ਹਾਂ ਖ਼ੁਦ ਇਸ ’ਤੇ ਹੈਰਾਨਗੀ ਜ਼ਾਹਰ ਕੀਤੀ ਕਿ ਉਸਦੇ ਵੱਲੋਂ ਤਾਂ ਗੱਲ ਹੀ ਨਹੀਂ ਕੀਤੀ ਗਈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਕੁੱਝ ਵੀ ਕਹਿਣ ਤੋਂ ਇੰਲਕਾਰ ਕਰ ਦਿੱਤਾ ਪ੍ਰੰਤੂ ਸੂਤਰਾਂ ਮੁਤਾਬਕ ਇਸ ਨਕਲੀ ਐਮਐਲਏ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਸ ਘਟਨਾ ਦੀ ਪੂਰੇ ਇਲਾਕੇ ਵਿਚ ਚਰਚਾ ਚੱਲ ਰਹੀ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

 

LEAVE A REPLY

Please enter your comment!
Please enter your name here