Farmers Pretest: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਠਵੇਂ ਦਿਨ ’ਚ ਦਾਖ਼ਲ, 8 ਕਿਲੋ ਭਾਰ ਘਟਿਆ

0
85
103 Views

ਖਨੌਰੀ, 3 ਦਸੰਬਰ: Farmers Pretest: ਕੇਂਦਰ ਸਰਕਾਰ ਨਾਲ ਸਬੰਧਤ ਕਿਸਾਨੀਂ ਮੰਗਾਂ ਨੂੰ ਲੈ ਕੇ ਮੁੜ ਸੰਘਰਸ਼ ਦੇ ਰਾਹ ’ਤੇ ਚੱਲੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਅੱਠਵੇਂ ਦਿਨ ਵਿਚ ਸ਼ਾਮਲ ਹੋ ਗਿਆ। ਹਾਲਾਂਕਿ ਇਸ ਦੌਰਾਨ ਡੱਲੇਵਾਲ ਚੜ੍ਹਦੀ ਕਲਾਂ ਵਿਚ ਦਿਖ਼ਾਈ ਦੇ ਰਹੇ ਹਨ ਪ੍ਰੰਤੂ ਉਨ੍ਹਾਂ ਦਾ ਭਾਰ ਇੰਨ੍ਹਾਂ ਅੱਠ ਦਿਨਾਂ ਵਿਚ ਅੱਠ ਕਿਲੋਂ ਦੇ ਕਰੀਬ ਘੱਟ ਗਿਆ ਹੈ। ਡਾਕਟਰਾਂ ਵੱਲੋਂ ਲਗਾਤਾਰ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਲ ਪਲ ਦਾ ਖਿਆਲ ਰੱਖਿਆ ਜਾ ਰਿਹਾ।

ਇਹ ਵੀ ਪੜ੍ਹੋ Bathinda News: ਮਾੜੇ ਕੰਮਾਂ ਦੇ ਮਾੜੇ ਨਤੀਜ਼ੇ;ਨਜਾਇਜ਼ ਸਬੰਧਾਂ ਦੀ ਭੇਂਟ ਚੜ੍ਹੀ ਸੀ ਪ੍ਰਾਈਵੇਟ ਹਸਪਤਾਲ ਦੀ ਮੁਲਾਜਮ

ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ 13 ਫ਼ਰਵਰੀ ਤੋਂ ਮੰਗੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਇਹ ਸੰਘਰਸ਼ ਚੱਲ ਰਿਹਾ ਤੇ ਦਿੱਲੀ ਚੱਲੋ ਦੇ ਦਿੱਤੇ ਸੱਦੇ ਨੂੰ ਫ਼ੇਲ ਕਰਨ ਲਈ ਹਰਿਆਣਾ ਸਰਕਾਰ ਵੱਲੋਂ ਪੰਜਾਬ ਨਾਲ ਲੱਗਦੇ ਬਾਰਡਰਾਂ ਉਪਰ ਰੋਕਾਂ ਲਗਾਈਆਂ ਹੋਈਆਂ ਹਨ। ਜਿਸ ਕਾਰਨ ਕਿਸਾਨ ਉਸ ਸਮੇਂ ਤੋਂ ਹੀ ਸ਼ੰਭੂ ਅਤੇ ਖ਼ਨੌਰੀ ਬਾਰਡਰ ਉਪਰ ਡਟੇ ਹੋਏ ਹਨ।

ਇਹ ਵੀ ਪੜ੍ਹੋ ਸੁਖਬੀਰ ਬਾਦਲ ਤੋਂ ਬਾਅਦ ਹੁਣ ਦਿੱਲੀ ਗੁਰਦੂਆਰਾ ਪ੍ਰਬੰਧਕ ਕਮੇਟੀ ਦਾ ਸਾਬਕਾ ਪ੍ਰਧਾਨ ਨੂੰ ਵੀ ਦਿੱਤਾ ਤਨਖ਼ਾਹੀਆ ਕਰਾਰ

ਹੁਣ ਕਿਸਾਨਾਂ ਵੱਲਂੋ ਮੁੜ 6 ਦਸੰਬਰ ਨੂੰ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਕਿਸਾਨ ਜਥਿਆਂ ਦੇ ਰੂਪ ਵਿਚ ਦਿੱਲੀ ਵੱਲ ਪੈਦਲ ਹੀ ਮਾਰਚ ਕਰਨਗੇ ਅਤੇ ਹਰਿਆਣਾਂ ਵਿਚ ਚਾਰ ਪੜਾਵਾਂ ‘ਤੇ ਠਹਿਰਾਓ ਕਰਨ ਤੋਂ ਬਾਅਦ ਦਿੱਲੀ ਪੁੱਜਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।

 

LEAVE A REPLY

Please enter your comment!
Please enter your name here