spot_img

ਝੋਨੇ ਨੂੰ ਪਾਣੀ ਲਗਾਉਂਦੇ ਸਮੇਂ ਕਿਸਾਨ ਨੂੰ ਸੱਪ ਨੇ ਕੱਟਿਆ, ਹੋਈ ਮੌ+ਤ

Date:

spot_img

ਬਠਿੰਡਾ, 26 ਅਗਸਤ : ਜ਼ਿਲ੍ਹੇ ਦੇ ਗੋਨਿਆਣਾ ਖੇਤਰ ਅਧੀਨ ਆਉਂਦੇ ਪਿੰਡ ਮਹਿਮਾ ਸਵਾਈ ਵਿਖੇ ਇੱਕ ਕਿਸਾਨ ਦੀ ਸੱਪ ਕੱਟਣ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਕਿਸਾਨ ਦੀ ਪਹਿਚਾਣ ਗੁਰਮੀਤ ਸਿੰਘ (57 ਸਾਲ) ਪੁੱਤਰ ਗੁਰਤੇਜ ਸਿੰਘ ਦੇ ਤੌਰ ’ਤੇ ਹੋਈ ਹੈ। ਘਟਨਾ ਸਮੇਂ ਗੁਰਮੀਤ ਸਿੰਘ ਆਪਣੇ ਖੇਤਾਂ ਵਿਚ ਝੋਨੇ ਦੀ ਫ਼ਸਲ ਨੂੰ ਪਾਣੀ ਲਗਾ ਰਿਹਾ ਸੀ। ਇਸ ਦੌਰਾਨ ਉਸਦੀ ਲੱਤ ’ਤੇ ਜ਼ਹਿਰੀਲੇ ਸੱਪ ਨੇ ਡੰਗ ਮਾਰ ਲਿਆ,

Big News: ਭਗਵੰਤ ਮਾਨ ਦੀ ਹਾਜ਼ਰੀ ’ਚ 28 ਨੂੰ ‘ਆਪ’ ਵਿਚ ਸ਼ਾਮਲ ਹੋਣਗੇ ਡਿੰਪੀ ਢਿੱਲੋਂ

ਜਿਸ ਕਾਰਨ ਉਸਦੀ ਥੋੜੇ ਸਮੇਂ ਬਾਅਦ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਮੁੰਡਾ-ਕੁੜੀ ਛੱਡ ਗਿਆ। ਘਟਨਾ ਦਾ ਪਤਾ ਚੱਲਦੇ ਹੀ ਮੌਕੇ ‘ਤੇ ਪੁੱਜੀ ਚੌਕੀ ਕਿਲੀ ਨਿਹਾਲ ਸਿੰਘ ਦੀ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਟਰਮ ਲਈ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸ਼ਾਂ ਨੂੰ ਸੌਂਪ ਦਿੱਤੀ ਗਈ। ਇਸ ਘਟਨਾ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਪਸਰ ਗਈ ਹੈ।

 

spot_img

Share post:

Popular

More like this
Related

DAV Run ; शांति, एकता, अनुशासन एवं राष्ट्रवाद का संदेश

Bathinda News: DAV Public School में शांति, अखंडता, अनुशासन...

CM Nayab Singh Saini 4 से 6 अक्टूबर तक सिंगापुर दौरे पर

👉निवेश, नवाचार और वैश्विक साझेदारी के नए अवसरों को...