ਬੀਜੇਪੀ ਤੇ ਆਪ ਦੀਆਂ ਨੀਤੀਆਂ ਖਿਲਾਫ ਜਾਗਰੂਕ ਕਰਨ ਲਈ ਵੰਡੇ ਜਾਣਗੇ ਪਰਚੇ
ਬਠਿੰਡਾ, 14 ਨਵੰਬਰ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਚ ਹੋ ਰਹੀਆਂ ਜ਼ਿਮਨੀ ਦੌਰਾਨ ਬਰਨਾਲਾ ਤੇ ਗਿੱਦੜਬਾਹਾ ਸ਼ਹਿਰਾਂ ਵਿੱਚ 16 ਨਵੰਬਰ ਨੂੰ ਵਿਸ਼ਾਲ ਝੰਡਾ ਮਾਰਚ ਕਰਕੇ ਲੋਕਾਂ ਨੂੰ ਚੋਣ ਮੈਦਾਨ ‘ਚ ਉਤਰੀਆਂ ਸਭਨਾਂ ਪਾਰਟੀਆਂ ਤੋਂ ਝਾਕ ਮੁਕਾ ਕੇ ਸੰਘਰਸ਼ਾਂ ਦਾ ਰਾਹ ਬੁਲੰਦ ਕਰਨ ਦਾ ਸੱਦਾ ਦਿੱਤਾ ਜਾਵੇਗਾ। ਇਹ ਐਲਾਨ ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ- ਉਗਰਾਹਾਂ ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਕੀਤਾ ਗਿਆ। ਉਹਨਾਂ ਆਖਿਆ ਕਿ ਇਹਨਾਂ ਮਾਰਚਾਂ ਦੌਰਾਨ ਇੱਕ ਹੱਥ ਪਰਚਾ ਵੱਡੀ ਪੱਧਰ ‘ਤੇ ਵੰਡ ਕੇ ਬੀ ਜੇ ਪੀ ਤੇ ਆਪ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਮਾਰੂ ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੋਂ ਇਲਾਵਾ ਦੁਕਾਨਦਾਰਾਂ ਤੇ ਛੋਟੇ ਕਾਰੋਬਾਰੀਆਂ ‘ਤੇ ਪੈ ਰਹੇ ਤਬਾਹਕੁੰਨ ਅਸਰਾਂ ਨੂੰ ਠੋਸ ਰੂਪ ਵਿੱਚ ਤੱਥਾਂ ਸਾਹਿਤ ਉਜਾਗਰ ਕੀਤਾ ਜਾਵੇਗਾ ਅਤੇ ਵੋਟਾਂ ਮੰਗਣ ਆਉਂਦੇ ਬੀ ਜੇ ਪੀ ਤੇ ਆਪ ਦੇ ਆਗੂਆਂ ਨੂੰ ਪੁੱਛੇ ਜਾਣ ਵਾਲੇ ਸਵਾਲਾਂ ਨੂੰ ਉਭਾਰਿਆ ਜਾਵੇਗਾ।
ਪੱਕੇ ਰੋਜ਼ਗਾਰ ਦੀ ਉਡੀਕ ਕਰਦੇ-ਕਰਦੇ ਹੋਈ NSQF ਮਹਿਲਾ ਅਧਿਆਪਕਾ ਦੀ ਮੌਤ, ਅਧਿਆਪਕ ਵਰਗ ਚ ਸੋਗ ਦੀ ਲਹਿਰ
ਉਹਨਾਂ ਆਖਿਆ ਬੀ ਜੇ ਪੀ ਤੇ ਆਪ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦੀ ਬਦੌਲਤ ਕਿਸਾਨਾਂ,ਖੇਤ ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ ਅਤੇ ਛੋਟੇ ਵਾਪਰੀਆਂ ਤੇ ਹੋਰ ਕਾਰੋਬਾਰੀਆਂ ਦਾ ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਕ ਆਦਿ ਪੱਖਾਂ ਤੋਂ ਘਾਣ ਹੋਇਆ ਹੈ ਅਤੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਵਾਰੇ ਨਿਆਰੇ ਹੋਏ ਹਨ । ਉਹਨਾਂ ਆਖਿਆ ਕਿ ਇਹਨਾਂ ਨੀਤੀਆਂ ਤਹਿਤ ਹੀ ਇਸ ਵਾਰ ਕਿਸ਼ਾਨਾਂ ਦੀ ਧੀਆਂ ਪੁੱਤਾਂ ਵਾਂਗੂ ਪਾਲੀ ਫਸਲ ਨੂੰ ਮੰਡੀਆਂ ਵਿੱਚ ਰੋਲਿਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਇਹਨਾਂ ਨੀਤੀਆਂ ਤਹਿਤ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਿਰਵੇ ਕੀਤਾ ਜਾ ਰਿਹਾ ਹੈ ,ਮਜ਼ਦੂਰਾਂ ਦੇ ਰੁਜ਼ਗਾਰ ਦਾ ਉਜਾੜਾ ਹੋ ਰਿਹਾ ਹੈ, ਸ਼ਹਿਰੀ ਦੁਕਾਨਦਾਰਾਂ ਤੇ ਛੋਟੇ ਕਾਰੋਬਾਰੀਆਂ ਦੇ ਧੰਦੇ ਚੌਪਟ ਹੋ ਰਹੇ ਹਨ । ਉਹਨਾਂ ਦੱਸਿਆ ਕਿ ਬੀ ਜੇ ਪੀ ਦੇ ਪਿਛਲੇ 10 ਸਾਲਾਂ ਦੇ ਰਾਜ ਵਿੱਚ ਪਰਚੂਨ ਵਪਾਰ ਦੇ ਖੇਤਰ ਵਿੱਚ ਦਿਓ ਕੱਦ ਅਮਰੀਕੀ ਕੰਪਨੀਆਂ ਐਮਾਜ਼ੋਨ , ਫਿਲਿਪਕਾਰਟ ਅਤੇ ਭਾਰਤੀ ਮੂਲ ਦੀਆਂ ਦਿਓ ਕੱਦ ਕੰਪਨੀਆਂ ਡੀ ਮਾਰਟ ਅਤੇ ਰਿਲਾਇੰਸ ਦੀ ਜੀਓ ਆਦਿ ਵੱਲੋਂ ਪਰਚੂਨ ਵਪਾਰ ਦੇ ਖੇਤਰ ਵਿੱਚ ਕੀਤੇ ਜਾ ਰਹੇ ਈ- ਵਪਾਰ ਅਤੇ ਕਿਊ -ਵਪਾਰ ਦੇ ਪੈ ਰਹੇ ਮਾੜੇ ਅਸਰਾਂ ਬਾਰੇ ਕੇਂਦਰ ਸਰਕਾਰ ਦੇ ਵਪਾਰ ਅਤੇ ਸਨਅਤ ਮੰਤਰੀ ਸ੍ਰੀ ਪਿਊਸ਼ ਗੋਇਲ ਨੇ ਖੁਦ ਮੰਨਿਆ ਕਿ
ਵੱਡੀ ਖ਼ਬਰ: ਕਨਾਲ ਜਮੀਨ ਪਿੱਛੇ ਭਤੀਜ਼ੇ ਦੇ ਕਤਲ ਦੇ ਦੋਸ਼ ’ਚ Bathinda Police ਵੱਲੋਂ Ex SHO ਗ੍ਰਿਫਤਾਰ
“ਜਿਸ ਤੇਜੀ ਨਾਲ ਇਹ ਵਪਾਰ ਵਧ ਰਿਹਾ ਹੈ ਆਉਂਦੇ ਦਸ ਸਾਲਾਂ ਚ ਇਸ ਨਾਲ 10 ਕਰੋੜ ਭਾਰਤੀ ਪਰਚੂਨ ਵਪਾਰ ਤੇ ਛੋਟੇ ਦੁਕਾਨਦਾਰਾਂ ਦਾ ਖਾਤਮਾ ਹੋ ਜਾਵੇਗਾ “। ਉਹਨਾਂ ਭਗਵੰਤ ਮਾਨ ਸਰਕਾਰ ਉਤੇ ਵੀ ਬੀ ਜੇ ਪੀ ਦੇ ਪਦ ਚਿੰਨ੍ਹਾਂ ਤੇ ਚੱਲਦਿਆਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਦਾ ਦੋਸ਼ ਲਾਉਂਦਿਆਂ ਆਖਿਆ ਕਿ ਇਸ ਨੇ ਛੋਟੀ ਸਨਅਤ ਲਈ ਬਿਜਲੀ ਰੇਟ ਪ੍ਰਤੀ ਕਿਲੋਵਾਟ 5.50 ਰੁਪਏ ਦਾ ਵਾਧਾਕੇ ਅਤੇ ਸਟੀਲ ਖੇਤਰ ਦੇ ਕਾਰਪੋਰੇਟ ਘਰਾਣੇ ਟਾਟਾ ਸਟੀਲ ਨੂੰ ਲੁਧਿਆਣੇ ਹਾਈਟੈਕ ਵੈਲੀ ਵਿੱਚ ਦਾਖਲਾ ਦੇ ਕੇ ਲੁਧਿਆਣਾ, ਫਤਿਹਗੜ੍ਹ ਸਾਹਿਬ ,ਬਟਾਲਾ ਅਤੇ ਗੋਬਿੰਦਗੜ੍ਹ ਦੀਆਂ ਛੋਟੀਆਂ ਲੋਹਾ ਇਕਾਈਆਂ ਨੂੰ ਹੋਰ ਵੀ ਵਧੇਰੇ ਤਬਾਹੀ ਦੇ ਮੂੰਹ ਧੱਕ ਦਿੱਤਾ ਹੈ।ਉਹਨਾਂ ਇਹ ਵੀ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਵੱਲੋਂ 22-23 ਫਰਵਰੀ 2023 ਨੂੰ ਮੋਹਾਲੀ ਵਿੱਚ ਪੰਜਾਬ ਨਿਵੇਸ਼ਕ ਸੰਮੇਲਨ ਰਚਾ ਕੇ ਆਪਣੀ ਨਵੀਂ ਸੰਨਅਤੀ ਅਤੇ ਕਾਰੋਬਾਰੀ ਨੀਤੀ ਦਾ ਐਲਾਨ ਕਰਦਿਆਂ ਵੱਡੇ ਸਰਮਾਏਦਾਰਾਂ ਨੂੰ ਨਿਵੇਸ਼ ਕਰਨ ਉੱਤੇ 200 ਫੀਸਦੀ ਰਿਫੰਡ , ਉਹਨਾਂ ਦੇ ਕਾਮਿਆਂ ਲਈ 4000 ਪ੍ਰਤੀ ਮਹੀਨਾ , ਪੰਜ ਰੁਪਏ ਕੀਮਤ ‘ਤੇ ਬਿਜਲੀ ਦੇਣ ਦੇ ਵਰਗੇ ਐਲਾਨਾਂ ਰਾਹੀਂ ਵੱਡੇ ਸਨਅਤਕਾਰਾਂ ਦਾ ਪੱਖ ਪੂਰ ਰਹੀ ਹੈ।ਉਹਨਾਂ ਸਭਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 16 ਨਵੰਬਰ ਨੂੰ ਗਿੱਦੜਬਾਹਾ ਤੇ ਬਰਨਾਲਾ ਵਿਖੇ ਕੀਤੇ ਜਾ ਰਹੇ ਮਾਰਚਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ।
Share the post "ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਗਿੱਦੜਬਾਹਾ ਅਤੇ ਬਰਨਾਲਾ ‘ਚ ਵਿਸ਼ਾਲ ਝੰਡਾ ਮਾਰਚ 16 ਨੂੰ"