ਵੱਡੀ ਖ਼ਬਰ: ਕਨਾਲ ਜਮੀਨ ਪਿੱਛੇ ਭਤੀਜ਼ੇ ਦੇ ਕਤਲ ਦੇ ਦੋਸ਼ ’ਚ Bathinda Police ਵੱਲੋਂ Ex SHO ਗ੍ਰਿਫਤਾਰ

0
15
366 Views

ਤਿੰਨ ਸਾਲ ਪਹਿਲਾਂ ਸੜਕ ਹਾਦਸੇ ਦਾ ਰੂਪ ਦਿੱਤੇ ਅੰਨੇ ਕਤਲ ਦੇ ਮਾਮਲੇ ਨੂੰ ਬਠਿੰਡਾ ਪੁਲਿਸ ਨੇ ਸੁਲਝਾਇਆ
ਬਠਿੰਡਾ, 14 ਨਵੰਬਰ: ਕਰੀਬ ਤਿੰਨ ਸਾਲ ਪਹਿਲਾਂ ਹੋਏ ਇੱਕ ਅੰਨੇ ਕਤਲ ਦੇ ਮਾਮਲੇ ਦਾ ਪਰਦਾਫ਼ਾਸ ਕਰਦਿਆਂ ਬਠਿੰਡਾ ਪੁਲਿਸ ਨੇ ਆਪਣੇ ਹੀ ਭਤੀਜ਼ੇ ਦੇ ਕਤਲ ਕਰਨ ਦੇ ਦੋਸ਼ ਹੇਠ ਪੰਜਾਬ ਪੁਲਿਸ ਦੇ ਇੱਕ ਸਾਬਕਾ ਇੰਸਪੈਕਟਰ ਸਹਿਤ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਤਲਵੰਡੀ ਸਾਬੋ ਦੇ ਡੀਐਸਪੀ ਰਾਜੇਸ਼ ਸਨੇਹੀ ਨੇ ਦਸਿਆ ਕਿ ਕਥਿਤ ਮੁਲਜ਼ਮ ਦੀ ਪਹਿਚਾਣ ਰਮਿੰਦਰ ਸਿੰਘ ਵਾਸੀ ਬਹਿਮਣ ਜੱਸਾ ਸਿੰਘ ਵਜੋਂ ਹੋਈ ਹੈ। ਜਦੋਕਿ ਉਸਦੇ ਨਾਲ ਗ੍ਰਿਫਤਾਰ ਕੀਤਾ ਗਿਆ ਦੂਜਾ ਮੁਲਜਮ ਲਖਵੀਰ ਸਿੰਘ ਲੱਖੀ ਵਾਸੀ ਬਹਿਮਣ ਜੱਸਾ ਸਿੰਘ ਦੇ ਤੌਰ ’ਤੇ ਹੋਈ ਹੈ। ਸੂਚਨਾ ਮੁਤਾਬਕ 18 ਦਸੰਬਰ 2021 ਨੂੰ ਬਹਿਮਣ ਜੱਸਾ ਸਿੰਘ ਦੇ ਜਗਸੀਰ ਸਿੰਘ ਦੀ ਰਹੱਸਮਈ ਹਾਲਾਤਾਂ ’ਚ ਲਾਸ਼ ਬਰਾਮਦ ਹੋਈ ਸੀ। ਘਟਨਾ ਸਮੇਂ ਜਗਸੀਰ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ।ਇਹ ਵੀ ਪਤਾ ਲੱਗਿਆ ਹੈ ਕਿ ਮ੍ਰਿਤਕ ਜਗਸੀਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸਦਾ ਕੁੱਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਇੱਕ ਛੋਟੀ ਲੜਕੀ ਵੀ ਸੀ।

ਇਹ ਵੀ ਪੜ੍ਹੋਕੁੱਲੜ ਪੀਜ਼ਾ ਵਾਲੇ ਵਿਵਾਦਤ ਜੋੜੇ ਨੂੰ ਮਿਲੀ ਪੰਜਾਬ ਪੁਲਿਸ ਦੀ ਸੁਰੱਖਿਆ

ਹਾਲਾਂਕਿ ਤਲਵੰਡੀ ਸਾਬੋ ਪੁਲਿਸ ਨੇ 19 ਦਸੰਬਰ 2021 ਨੂੰ ਇਸ ਮਾਮਲੇ ਵਿਚ 174 ਦੀ ਕਾਰਵਾਈ ਕਰਦਿਆਂ ਸੜਕ ਹਾਦਸੇ ਦਾ ਰੂਪ ਦਿੱਤਾ ਸੀ। ਪ੍ਰੰਤੂ ਮ੍ਰਿਤਕ ਨੌਜਵਾਨ ਦੇ ਪਿਤਾ ਜਸਵਿੰਦਰ ਸਿੰਘ ਉਰਫ਼ ਛਿੰਦਰ ਨੇ ਪੁਲਿਸ ਦੀ ਇਸ ਕਾਰਵਾਈ ’ਤੇ ਉਂਗਲ ਚੁੱਕਦਿਆਂ ਦਾਅਵਾ ਕੀਤਾ ਸੀ ਕਿ ਉਸਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ ਤੇ ਇਸਦੇ ਪਿੱਛੇ ਉਸਨੇ ਆਪਣੇ ਸਕੇ ਛੋਟੇ ਭਰਾ ਰਮਿੰਦਰ ਸਿੰਘ ’ਤੇ ਸ਼ੱਕ ਜ਼ਾਹਰ ਕੀਤਾ ਸੀ, ਜਿਸਦੇ ਨਾ ਉਸਦਾ ਜਮੀਨੀ ਕੇਸ ਚੱਲ ਰਿਹਾ ਸੀ। ਲਗਾਤਾਰ ਦਰਖ਼ਾਸਤਾਂ ਤੇ ਇਨਸਾਫ਼ ਦੀ ਮੰਗ ਕਰਨ ਤੋਂ ਬਾਅਦ ਪੁਲਿਸ ਨੇ 4 ਮਾਰਚ 2022 ਨੂੰ ਇਸ 174 ਦੀ ਕਾਰਵਾਈ ਨੂੰ ਆਈਪੀਸੀ ਦੀ ਧਾਰਾ 304ਏ ਅਤੇ 279 ਵਿਚ ਬਦਲ ਦਿੱਤਾ ਸੀ। ਇਸਦੇ ਬਾਵਜੂਦ ਪੁਲਿਸ ਮੁਲਜਮਾਂ ਤੱਕ ਪੁੱਜਣ ਵਿਚ ਅਸਫ਼ਲ ਰਹੀ ਸੀ। ਹੁਣ ਡੀਐਸਪੀ ਰਾਜ਼ੇਸ ਸਨੇਹੀ ਦੀ ਅਗਵਾਈ ਹੇਠ ਤਲਵੰਡੀ ਸਾਬੋ ਪੁਲਿਸ ਵੱਲੋਂ ਡੂੰਘਾਈ ਨਾਲ ਕੀਤੀ ਪੜ੍ਹਤਾਲ ਤੋਂ ਬਾਅਦ ਸੱਚ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋਪੰਜਾਬ ਦੇ ਵਿਚ ਨਗਰ ਨਿਗਮਾਂ ਤੇ ਕੋਂਸਲਾਂ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਸ਼ੁਰੂ

ਜਦ ਪੁਲਿਸ ਵੱਲੋਂ ਪਿੰਡ ਦੇ ਹੀ ਇੱਕ ਨੌਜਵਾਨ ਲਖਵੀਰ ਸਿੰਘ ਲੱਖੀ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸਦੇ ਵੱਲੋਂ ਪੁਛਗਿਛ ਦੌਰਾਨ ਸਾਰੀ ਕਹਾਣੀ ਬਿਆਨ ਕਰਦਿਆਂ ਦਸਿਆ ਕਿ ਜਗਸੀਰ ਸਿੰਘ ਦੇ ਕਤਲ ਲਈ ਸਾਬਕਾ ਇੰਸਪੈਕਟਰ ਰਮਿੰਦਰ ਸਿੰਘ ਜਿੰਮੇਵਾਰ ਹੈ, ਜਿਸਦੇ ਕਹਿਣ ’ਤੇ ਉਸਨੇ ਕੁੱਝ ਸਾਥੀਆਂ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਡੀਐਸਪੀ ਸਨੇਹੀ ਨੇ ਅੱਗੇ ਦਸਿਆ ਕਿ ਇਸ ਮਾਮਲੇ ਨੂੰ ਹੁਣ ਕਤਲ ਕੇਸ ਵਿਚ ਤਬਦੀਲ ਕਰਦਿਆਂ ਲਖਵੀਰ ਸਿੰਘ ਲੱਖੀ ਤੋਂ ਇਲਾਵਾ ਰਮਿੰਦਰ ਸਿੰਘ ਤੇ ਧੰਨਾ ਸਿੰਘ ਸਹਿਤ ਦੋ ਹੋਰ ਅਗਿਆਤ ਵਿਅਕਤੀਆਂ ਨੂੰ ਨਾਮਜਦ ਕੀਤਾ ਹੈ। ਉਨ੍ਹਾਂ ਦਸਿਆ ਕਿ ਲੱਖੀ ਤੋਂ ਇਲਾਵਾ ਰਮਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸਦੇ ਨਾਲ ਮ੍ਰਿਤਕ ਦੇ ਪਿਤਾ ਦਾ ਇੱਕ ਕਨਾਲ ਜਮੀਨ ਦਾ ਵਿਵਾਦ ਸੀ। ਦਸਿਆ ਜਾ ਰਿਹਾ ਕਿ ਰਮਿੰਦਰ ਸਿੰਘ ਨੌਕਰੀ ਦੌਰਾਨ ਬਠਿੰਡਾ ਦੇ ਕੁੱਝ ਥਾਣਿਆਂ ਵਿਚ ਬਤੌਰ ਐਸਐਚਓ ਵੀ ਰਿਹਾ ਹੈ।

 

LEAVE A REPLY

Please enter your comment!
Please enter your name here