ਕਿਸਾਨਾਂ ਦਾ ਭਾਜਪਾ ਸਰਕਾਰ ਤੇ ਪਲਟਵਾਰ, ਹੰਸ ਰਾਜ ਹੰਸ ਨੂੰ ਲੈ ਕੇ ਕੱਸਿਆ ਤੰਜ

0
15

ਚੰਡੀਗੜ੍ਹ, 17 ਮਈ: ਕਿਸਾਨ ਜੱਥੇਬੰਦੀਆਂ ਨੇ ਹੁਣ ਭਾਜਪਾ ਅਤੇ ‘ਆਪ’ ਸਰਕਾਰ ਨੂੰ ਆੜੇ ਹੱਥੀ ਲਿਆ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀ ਭਾਜਪਾ ਸਰਕਾਰ ਤੋਂ 11 ਸਵਾਲ ਪੁੱਛ ਰਹੇ ਹਾਂ । ਪਰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਹੱਲੇ ਤੱਕ ਸਾਡੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਹੈ ਤੇ ਉਨ੍ਹਾਂ ਵੱਲੋਂ ਕਿਸਾਨਾਂ ਤੇ ਚਿੱਕੜ ਸੁੱਟਿਆ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਹੰਸ ਰਾਜ ਹੰਸ ਨੂੰ ਲੈ ਕੇ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਤਿੱਖੇ ਸਵਾਲ ਪੁੱਛੇ ਹਨ।

ਪੰਜਾਬ ਸਰਕਾਰ ਨੂੰ NCBC ਦਾ ਸੁਝਾਅ, ਸਰਕਾਰੀ ਨੌਕਰੀਆਂ ‘ਚ ਵੱਧੇਗਾ OBC ਕੋਟਾ?

ਉਨ੍ਹਾਂ ਕਿਹਾ ਕਿ ਹੰਸ ਰਾਜ ਹੰਸ ਨੇ ਸਾਸੰਦ ਰਹਿੰਦੀਆ ਕਿਨ੍ਹੀ ਵਾਰ ਕਿਸਾਨਾਂ ਦੇ ਹੱਕ ਵਿਚ ਆਵਾਜ਼ ਚੁੱਕੀ ਹੈ। ਲੱਖੋਵਾਲ ਨੇ ਹੰਸ ਰਾਜ ਹੰਸ ਤੇ ਤੰਜ ਕੱਸਦਿਆ ਕਿਹਾ ਕੀ 1 ਕੋਰੜ ਦੀ ਗੱਡੀ ਤੇ ਘੁੰਮਣ ਵਾਲਾ ਗਰੀਬ ਕਿਵੇਂ ਹੋ ਸਕਦਾ ਹੈ। ਦੱਸ ਦਈਏ ਕਿ ਹੰਸ ਰਾਜ ਹੰਸ ਦਾ ਇਕ ਬਿਆਨ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਕਿਸਾਨਾਂ ਨੂੰ 2 ਜੂਨ ਤੋਂ ਵੇਖ ਲੈਣ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਹੰਸ ਰਾਜ ਹੰਸ ਨੇ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਕਿ ਸਾਰਿਆਂ ਦੇ ਨਾਮ ਨੋਟ ਕਰ ਲਵੋ। 2 ਤਰੀਕ ਨੂੰ ਯੁੱਗ ਪਲਟਾ ਦਿਆਂਗੇ, ਇਹਸੱਬ ਪੈਰਾਂ ‘ਚ ਆ ਕੇ ਮੱਥਾ ਟੇਕਣਗੇ। ਹੰਸ ਰਾਜ ਹੰਸ ਦੇ ਇਸ ਬਿਆਨ ਤੇ ਲੱਖੋਵਾਲ ਨੇ ਕਿਹਾ ਕਿ ਅਸੀ ਕਿਸੇ ਤੋਂ ਵੀ ਦੱਬਣ ਵਾਲੇ ਨਹੀਂ।

LEAVE A REPLY

Please enter your comment!
Please enter your name here