WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇ

ਗੈਸ ਪਾਈਪ ਲਾਈਨ ਦੇ ਮੁਆਵਜ਼ੇ ਨੂੰ ਲੈ ਕੇ ਕਿਸਾਨਾਂ ਨੇ ਘੇਰਿਆ ਐਸ.ਡੀ.ਐਮ ਦਾ ਦਫ਼ਤਰ

ਏਡੀਸੀ ਤੇ ਐਸਪੀ ਦੇ ਭਰੋਸੇ ਬਾਅਦ ਰਾਤ ਸਾਢੇ 9 ਵਜੇ ਚੁੱਕਿਆ ਧਰਨਾ

ਐਸਐਸਪੀ ਨਾਲ ਮੀਟਿੰਗ ਅੱਜ
ਬਠਿੰਡਾ, 28 ਦਸੰਬਰ: ਗੁਜਰਾਤ ਤੋਂ ਜੰਮੂ ਨੂੰ ਜਾ ਰਹੀ ਗੈਸ ਪਾਈਪ ਲਾਈਨ ਦੇ ਮੁਆਵਜੇ ਨੂੰ ਲੈ ਕੇ ਕਿਸਾਨਾਂ ਵਲੋਂ ਬੀਤੀ ਸ਼ਾਮ ਐਸ.ਡੀ.ਐਮ ਤਲਵੰਡੀ ਸਾਬੋ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਪ੍ਰਸਾਸਨ ’ਤੇ ਗੈਸ ਕੰਪਨੀ ਦਾ ਪੱਖ ਪੂਰਨ ਦਾ ਦੋਸ਼ ਲਗਾਇਆ। ਕਿਸਾਨਾਂ ਨੇ ਇਸਤੋਂ ਪਹਿਲਾਂ ਦਿਨ ਦੇ ਸਮੇਂ ਰਾਮਾ-ਤਲਵੰਡੀ ਸਾਬੋ ਰੋਡ ’ਤੇ ਵੀ ਜਾਮ ਲਗਾਇਆ ਗਿਆ। ਕੜਾਕੇ ਦੀ ਠੰਢ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸੈਕੜਿਆਂ ਦੀ ਤਾਦਾਦ ਵਿਚ ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਜ਼ਿਲਾ ਕਮੇਟੀ ਮੈਂਬਰ ਜਗਦੇਵ ਸਿੰਘ ਜੋਗੇਵਾਲਾ ਨੇ ਦੋਸ਼ ਲਗਾਇਆ ਕਿ ਕੰਪਨੀ ਵਲੋਂ ਕਿਸਾਨਾਂ ਦੇ ਖੇਤਾਂ ਵਿਚ ਜਬਰੀ ਇਹ ਗੈਸ ਪਾਈਪ ਲਾਈਨ ਪਾਈ ਜਾ ਰਹੀ ਹੈ।

SYL ਮੁੱਦੇ ‘ਤੇ ਪੰਜਾਬ ਅਤੇ ਹਰਿਆਣਾ ਦੇ CM ਵਿਚਾਲੇ ਅਹਿਮ ਮੀਟਿੰਗ ਅੱਜ, ਕੇਂਦਰੀ ਜਲ ਸ਼ਕਤੀ ਮੰਤਰੀ ਵੀ ਰਹਿਣਗੇ ਮੌਜੂਦ

ਇਸ ਖੇਤਰ ਵਿਚ ਕਿਸਾਨ ਨਾ ਤਾਂ ਕੋਈ ਉਸਾਰੀ ਕਰ ਸਕਦੇ ਹਨ ਤੇ ਨਾਂ ਹੀ ਕੋਈ ਹੋਰ ਕਾਰੋਬਾਰ ਕਰ ਸਕਦੇ ਹਨ, ਜਿਸਦੇ ਚੱਲਦੇ ਜਿਸ ਜਮੀਨ ਵਿਚੋਂ ਇਹ ਪਾਈਪ ਲਾਈਨ ਲੰਘ ਰਹੀ ਹੈ, ਉਸਦੀ ਕੀਮਤ ਘਟ ਗਈ ਹੈ। ਉਨ੍ਹਾਂ ਕਿਹਾ ਕਿ ਇਸਦੇ ਬਦਲੇ ਕਿਸਾਨਾਂ ਨੂੰ ਬਣਦਾ ਯੋਗ ਮੁਆਵਜਾ ਦੇਣ ਦੇ ਲਈ ਲੰਘੀ 15 ਮਈ ਨੂੰ ਡੀਸੀ ਤੇ ਐਸਐਸਪੀ ਦੀ ਹਾਜ਼ਰੀ ਵਿੱਚ ਕੰਪਨੀ ਅਧਿਕਾਰੀਆਂ ਨਾਲ ਲਿਖਤੀ ਸਮਝੌਤਾ ਹੋਇਆ ਸੀ। ਇਸ ਸਮਝੋਤੇ ਦੇ ਤਹਿਤ ਜਿੰਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚ ਗੈਸ ਪਾਈਪ ਲਾਈਨ ਪਾਈ ਗਈ ਹੈ, ਉਹਨਾਂ ਨੂੰ 24 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਸੀ। ਪ੍ਰੰਤੂ ਸੱਤ ਮਹੀਨੇ ਬੀਤਣ ਦੇ ਬਾਵਜੂਦ ਕੰਪਨੀ ਵਾਲਿਆਂ ਵਲੋਂ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ 15 ਦਸੰਬਰ ਨੂੰ ਜਦ ਇਸ ਫੈਸਲੇ ਨੂੰ ਲਾਗੂ ਕਰਵਾਉਣ ਦੇ ਲਈ ਕਿਸਾਨਾਂ ਵਲੋਂ ਕੰਪਨੀ ਦੇ ਅਧਿਕਾਰੀਆਂ ਦਾ ਘਿਰਾਓ ਕਰ ਲਿਆ ਸੀ ਤਾਂ ਤਹਿਸੀਲਦਾਰ ਤਲਵੰਡੀ ਸਾਬੋ ਅਤੇ ਡੀਐਸਪੀ ਤਲਵੰਡੀ ਸਾਬੋ ਵੱਲੋਂ ਕਿਸਾਨਾਂ ਨੂੰ ਕੀਤੇ ਸਮਝੌਤੇ ਮੁਤਾਬਿਕ ਮੁਆਵਜ਼ਾ ਦੇਣ ਦਾ ਭਰੋੋਸਾ ਦਿਵਾਇਆ ਗਿਆ ਸੀ ਪ੍ਰੰਤੂ ਇੰਨੇ ਦਿਨ ਬੀਤਣ ਦੇ ਬਾਵਜੂਦ ਕੰਪਨੀ ਅਧਿਕਾਰੀ ਮੁਆਵਜ਼ਾ ਦੇਣ ਤੋਂ ਟਾਲਾ ਵੱਟ ਰਹੇ ਹਨ।

ਜ਼ਮੀਨ ਦੇ ਨਾਜਾਇਜ਼ ਤਬਾਦਲੇ ਤੇ ਇੰਤਕਾਲ ਖਾਤਰ 7,00,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਤਹਿਸੀਲਦਾਰ ਤੇ ਦੋ ਪਟਵਾਰੀ  ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

ਜਿਸਦੇ ਚੱਲਦੇ ਮਜਬੂਰੀ ਵੱਸ ਕਿਸਾਨਾਂ ਨੂੰ ਪੋਹ ਦੇ ਮਹੀਨੇ ਐਸਡੀਐਮ ਤਲਵੰਡੀ ਸਾਬੋ ਦੇ ਦਫ਼ਤਰ ਦਾ ਘਿਰਾਓ ਕਰਨਾ ਪਿਆ। ਇਸ ਦੌਰਾਨ ਬਠਿਡਾ ਤੋਂ ਏਡੀਸੀ ਪੂਨਮ ਸਿੰਘ ਤੇ ਐਸ.ਪੀ ਅਜੈ ਗਾਂਧੀ ਤਲਵੰਡੀ ਸਾਬੋ ਪੁੱਜੇ ਤੇ ਉਨ੍ਹਾਂ ਕਿਸਾਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਕੰਪਨੀ ਅਧਿਕਾਰੀਆਂ ਨਾਲ ਕਿਸਾਨਾਂ ਦੀ ਮੀਟਿੰਗ ਕਰਵਾ ਕੇ ਇਸ ਮਸਲੇ ਨੂੰ ਹੱਲ ਕਰ ਲਿਆ ਜਾਵੇਗਾ। ਇਸ ਸਬੰਧ ਵਿਚ ਅੱਜ ਐਸਐਸਪੀ ਨਾਲ ਵੀ ਮੀਟਿੰਗ ਕਿਸਾਨਾਂ ਵਲੋਂ ਕੀਤੀ ਜਾਵੇਗੀ। ਜਿਸਤੋਂ ਬਾਅਦ ਕਿਸਾਨਾਂ ਨੇ ਰਾਤ ਕਰੀਬ ਸਾਢੇ 9 ਵਜੇਂ ਐਸ.ਡੀ.ਐਮ ਦਫ਼ਤਰ ਦਾ ਘਿਰਾਓ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਇਸ ਐਲਾਨ ਤੋਂ ਬਾਅਦ ਦਫ਼ਤਰ ’ਚ ਮੌਜੂਦ ਐਸਡੀਐਮ ਅਤੇ ਹੋਰ ਅਮਲਾ ਅਪਣੇ ਘਰਾਂ ਨੂੰ ਜਾ ਸਕਿਆ। ਇਸ ਧਰਨੇ ਵਿਚ ਕਿਸਾਨ ਆਗੂ ਜਸਵੀਰ ਸਿੰਘ ਬੁਰਜ ਸੇਮਾ, ਬਿੰਦਰ ਸਿੰਘ ਜੋਗੇਵਾਲਾ, ਹਰਪ੍ਰੀਤ ਸਿੰਘ ਕਾਲਾ ਚੱਠੇ ਵਾਲਾ ,ਰਾਜਵਿੰਦਰ ਸਿੰਘ ਰਾਮਨਗਰ, ਕਲਕੱਤਾ ਸਿੰਘ ਮਾਣਕ ਖਾਨਾ, ਭੋਲਾ ਸਿੰਘ ਮਾੜੀ, ਗੁਰਜੀਤ ਸਿੰਘ ਬੰਗੇਰ ,ਭਿੰਦਰ ਸਿੰਘ ਭਾਈ ਬਖਤੌਰ, ਕਲੱਤਰ ਸਿੰਘ ਕਲਾਲ ਵਾਲਾ, ਗੁਰਦੀਪ ਸਿੰਘ ਮਾਈਸਰਖਾਨਾ ,ਸੁਖਪਾਲ ਸਿੰਘ ਮੌੜ ਕਲਾਂ ਆਦਿ ਕਿਸਾਨ ਆਗੂ ਸ਼ਾਮਿਲ ਸਨ।

Related posts

ਕਿਸਾਨ ਸਯੁੰਕਤ ਮੋਰਚਾ ਵਲੋਂ 16 ਫਰਵਰੀ ਨੂੰ ਦਿੱਤਾ ਭਾਰਤ ਬੰਦ ਦਾ ਸੱਦਾ

punjabusernewssite

ਐਮ.ਐਸ.ਪੀ ਲਈ ਕੇਂਦਰ ਸਰਕਾਰ ਵੱਲੋਂ ਬਣਾਈ ਕਮੇਟੀ ਵਿਰੁਧ ਕਿਸਾਨ ਮੋਰਚੇ ਨੇ ਖੋਲਿਆ ਮੋਰਚਾ

punjabusernewssite

ਵਿਧਾਨ ਸਭਾ ਸਪੀਕਰ ਨੇ ਅਧਿਕਾਰੀਆਂ ਨੂੰ ਫ਼ਿਰੋਜ਼ਪੁਰ ਮਿਰਚ ਪੱਟੀ ਦੇ ਕਿਸਾਨਾਂ ਲਈ ਪ੍ਰੋਸੈਸਿੰਗ ਪਲਾਂਟ ਲਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਆਖਿਆ

punjabusernewssite