ਝੋਨੇ ਦੀ ਖ਼ਰੀਦ ਨੂੰ ਲੈ ਕੇ ਕਿਸਾਨਾਂ ਨੇ ਘੇਰਿਆ ਮਾਰਕੀਟ ਕਮੇਟੀ ਮੋੜ ਦਾ ਦਫ਼ਤਰ

0
4
106 Views

ਮੌੜ ਮੰਡੀ,15 ਨਵੰਬਰ:ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਵੱਲੋਂ ਮੌੜ ਮੰਡੀ ਦੀ ਦਾਣਾ ਮੰਡੀ ਵਿੱਚ ਰਾਜਵਿੰਦਰ ਸਿੰਘ ਰਾਮ ਨਗਰ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਝੋਨੇ ਦੀ ਖਰੀਦ ਨਾ ਹੋਣ ਕਰਕੇ ਮਾਰਕੀਟ ਕਮੇਟੀ ਮੌੜ ਮੰਡੀ ਦੇ ਸੈਕਟਰੀ ਦਾ ਘਿਰਾਓ ਕਰ ਲਿਆ ਜਿਸ ਤੋਂ ਬਾਅਦ ਮਾਰਕੀਟ ਕਮੇਟੀ ਚ ਤਹਸੀਲਦਾਰ ਮੋੜ ਪਹੁੰਚੇ ਜਿਨਾਂ ਨੇ ਸਾਰੀਆਂ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਸੱਦ ਕੇ ਬੋਲੀ ਲਾਉਣ ਦੀ ਸਹਿਮਤੀ ਕਰਵਾਈ। ਇਸੇ ਤਰ੍ਹਾਂ ਘੁੰਮਣ ਕਲਾਂ ਦੀ ਦਾਣਾ ਮੰਡੀ ਵਿੱਚ ਕਿਸਾਨ ਆਗੂ ਸਿਕੰਦਰ ਸਿੰਘ, ਭੋਲਾ ਸਿੰਘ, ਚਰਨਜੀਤ ਸਿੰਘ ਦੀ ਅਗਵਾਈ ਚ ਇੰਸਪੈਕਟਰ ਘੇਰ ਕੇ ਉਥੋਂ ਵੀ ਝੋਨੇ ਦੀ ਖਰੀਦ ਕਰਵਾਈ ਗਈ।

ਇਹ ਵੀ ਪੜ੍ਹੋਵੱਡੀ ਸਫ਼ਲਤਾ: ਜਲੰਧਰ ਪੁਲਿਸ ਵੱਲੋਂ ਦੋ ਗੱਡੀਆਂ ’ਚ ਲੱਦੀ 14 ਕੁਇੰਟਲ ਭੁੱਕੀ ਬਰਾਮਦ, ਤਿੰਨ ਕਾਬੂ

ਇਸ ਤੋਂ ਇਲਾਵਾ ਬੁਰਜ ਸੇਮਾ ਦੀ ਦਾਣਾ ਮੰਡੀ ਵਿੱਚ ਗੁਰਜੀਤ ਸਿੰਘ ਬੰਗੇਹਰ, ਬਲਵਿੰਦਰ ਸਿੰਘ, ਕਰਮਜੀਤ ਸਿੰਘ, ਬਲਵੰਤ ਸਿੰਘ ਬੁਰਜ ਸੇਮਾ ਦੀ ਅਗਵਾਈ ਵਿੱਚ ਇੰਸਪੈਕਟਰ ਘੇਰ ਕੇ ਉਥੋਂ ਵੱਡੀ ਪੱਧਰ ਤੇ ਝੋਨੇ ਦੀ ਖਰੀਦ ਕਰਵਾਈ ਗਈ। ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਰਾਜਵਿੰਦਰ ਸਿੰਘ ਰਾਮ ਨਗਰ, ਕਲਕੱਤਾ ਸਿੰਘ ਮਾਣਕਖਾਨਾ, ਗੁਰਮੇਲ ਸਿੰਘ ਰਾਮਗੜ ਭੁੰਦੜ, ਜਸਵੀਰ ਸਿੰਘ ਬੁਰਜ ਸੇਮਾ, ਸਿਕੰਦਰ ਸਿੰਘ ਘੁੰਮਣ ਕਲਾਂ, ਅੰਮਰਿਤ ਸਿੰਘ ਮੌੜ ਚੜਤ ਸਿੰਘ, ਭੋਲਾ ਸਿੰਘ ਮਾੜੀ ਨੇ ਕਿਹਾ ਕਿ ਦਾਣਾ ਮੰਡੀਆਂ

ਇਹ ਵੀ ਪੜ੍ਹੋਗੁਰੂ ਨਾਨਕ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਮੌਕੇ ਨਨਕਾਣਾ ਸਾਹਿਬ ਵਿਖੇ ਸ਼ਰਧਾਲੂਆਂ ਦਾ ਉਮੜਿਆ ਜਨ ਸੈਲਾਬ, ਦੇਖੋ ਤਸਵੀਰਾਂ

ਵਿੱਚ 20-20 ਦਿਨਾਂ ਤੋਂ ਕਿਸਾਨ ਸੋਨਾ ਵੇਚਣ ਲਈ ਬੈਠੇ ਹੋਏ ਹਨ ਜੋ ਕਿ ਤਰੇਲ ਅਤੇ ਵਾਤਾਵਰਨ ਖਰਾਬ ਹੋਣ ਕਾਰਨ ਬਿਮਾਰ ਵੀ ਹੋ ਰਹੇ ਹਨ, ਪਰ ਸਰਕਾਰਾਂ ਵੱਲੋਂ ਝੋਨਾ ਨਾ ਖਰੀਦਣ ਦੀਆਂ ਨੀਤੀਆਂ ਤਹਿਤ ਖਰੀਦ ਇੰਸਪੈਕਟਰਾਂ ਵੱਲੋਂ ਖਰੀਦ ਤੇ ਮੜੀਆਂ ਕਰਦੀਆਂ ਸ਼ਰਤਾਂ ਕਰਕੇ ਝੋਨੇ ਦੀ ਖਰੀਦ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਖਰੀਦ ਇੰਸਪੈਕਟਰਾਂ ਵੱਲੋਂ 17% ਨਮੀ ਤੱਕ ਵਾਲਾ ਝੋਨਾ ਹੀ ਖਰੀਦਿਆ ਜਾ ਰਿਹਾ ਹੈ। ਪਰ ਹੁਣ ਮੌਸਮ ਠੰਡਾ ਹੋਣ ਕਾਰਨ ਝੋਨੇ ਦੀ ਨਮੀ 17% ਤੋਂ ਬਹੁਤ ਜਿਆਦਾ ਵਧ ਰਹੀ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਝੋਨੇ ਦੀ ਖਰੀਦ ਤੇ ਨਮੀ ਦੀ ਮਾਤਰਾ ਦੀ ਸ਼ਰਤ 22% ਤੱਕ ਕੀਤੀ ਜਾਵੇ।

 

LEAVE A REPLY

Please enter your comment!
Please enter your name here