ਪੰਜਾਬ ਦੇ ਵਿਚ ਵੀ ਥਾਂ-ਥਾਂ ਪੁਲਿਸ ਨੇ ਲਗਾਏ ਨਾਕੇ
ਕਈ ਥਾਂ ਚੰਡੀਗੜ੍ਹ ਜਾ ਰਹੇ ਕਿਸਾਨਾਂ ਨੂੰ ਹਿਰਾਸਤ ’ਚ ਲੈਣ ਦੀਆਂ ਖ਼ਬਰਾਂ
Chandigarh News:ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਅਧੀਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ’ਚ ਅੱਜ 5 ਮਾਰਚ ਨੂੰ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਹੋਇਆ। ਦੂਜੇ ਪਾਸੇ ਚੰਡੀਗੜ੍ਹ ’ਚ ਕਿਸਾਨਾਂ ਨੂੰ ਦਾਖ਼ਲ ਹੋਣ ਤੋਂ ਰੋਕਣ ਲਈ ਚੰਡੀਗੜ੍ਹ ਪੁਲਿਸ ਨੇ ਵੀ ਪੱਕੇ ਨਾਕੇ ਲਗਾ ਦਿੱਤੇ ਹਨ। ਸੂਚਨਾ ਮੁਤਾਬਕ ਚੰਡੀਗੜ੍ਹ ’ਚ ਸੰਭਾਵਿਤ ਦਾਖ਼ਲੇ ਵਾਲੇ 12 ਰਾਸਤਿਆਂ ਉਪਰ ਪੁਲਿਸ ਪ੍ਰਸ਼ਾਸਨ ਨੇ ਸਖ਼ਤ ਨਾਕਾਬੰਦੀ ਕੀਤੀ ਹੋਈ ਹੈ। ਸਾਹਮਣੇ ਆ ਰਹੀਆਂ ਸੂਚਨਾਵਾਂ ਮੁਤਾਬਕ ਕਿਸਾਨਾਂ ਨੂੰ ਚੰਡੀਗੜ੍ਹ ’ਚ ਦਾਖ਼ਲ ਹੋਣ ਤੋਂ ਰੋਕਣ ਲਈ ਕਰੀਬ 2500 ਪੁਲਿਸ ਮੁਲਾਜਮ ਤੈਨਾਤ ਗਏ ਹਨ।
ਇਹ ਵੀ ਪੜ੍ਹੋ ਜਦ ਅੱਧੀ ਰਾਤ ਕਿਸਾਨਾਂ ਨੂੰ ਮਿਲਣ ਥਾਣੇ ਪੁੱਜੇ Ex CM ਚਰਨਜੀਤ ਸਿੰਘ ਚੰਨੀ, ਦੇਖੋ ਵੀਡੀਓ
ਚੰਡੀਗੜ੍ਹ ਜਾ ਰਹੇ ਹਰ ਵਹੀਕਲ ਦੀ ਪੁਲਿਸ ਵੱਲੋਂ ਇੰਨ੍ਹਾਂ ਨਾਕਿਆਂ ’ਤੇ ਸਵੇਰ ਤੋਂ ਹੀ ਡੂੰਘਾਈ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ। ਸੂਚਨਾਵਾਂ ਮੁਤਾਬਕ ਕਿਸਾਨਾਂ ਨਾਲ ਸੰਭਾਵਿਤ ਟਕਰਾਅ ਨੂੰ ਦੇਖਦਿਆਂ ਹੰਝੂ ਗੈਸ ਤੇ ਪਾਣੀ ਦੀਆਂ ਵੁਛਾੜਾਂ ਵਾਲੀਆਂ ਮਸ਼ੀਨਾਂ ਨੂੰ ਵੀ ਅਲਰਟ ’ਤੇ ਰੱਖਿਆ ਹੋਇਆ। ਚੰਡੀਗੜ੍ਹ ’ਚ ਦਾਖ਼ਲ ਹੋਣ ਵਾਲੇ ਸਾਰੇ ਰਾਸਤਿਆਂ ਉਪਰ ਪੁਲਿਸ ਵੱਲੋਂ ਬੈਰੀਕੇਡ ਕੀਤੀ ਹੋਈ ਹੈ ਤੇ ਹਰੇਕ ਨਾਕੇ ਉਪਰ ਇੱਕ ਡੀਐਸਪੀ ਰੈਂਕ ਦਾ ਅਧਿਕਾਰੀ ਤੈਨਾਤ ਕੀਤਾ ਗਿਆ। ਊਧਰ ਦੂਜੇ ਪਾਸੇ ਪੰਜਾਬ ਪੁਲਿਸ ਵੀ ਬੀਤੇ ਕੱਲ ਤੋਂ ਅਲਰਟ ਮੋਡ ’ਤੇ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ ਨਸ਼ਿਆਂ ਦੇ ਕਾਰੋਬਾਰ ’ਚ ਲੱਗੇ ਪਿਊ-ਪੁੱਤ ਦੀ ਜੋੜੀ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫਤਾਰ
ਕਿਸਾਨਾਂ ਨੂੰ ਚੰਡੀਗੜ੍ਹ ’ਚ ਜਾਣ ਤੋਂ ਰੋਕਣ ਲਈ ਸਾਰੇ ਮੁੱਖ ਮਾਰਗਾਂ ਤੋਂ ਇਲਾਵਾ ਹੋਰਨਾਂ ਥਾਵਾਂ ‘ਤੇ ਪੁਲਿਸ ਦੀ ਸਖ਼ਤ ਨਾਕੇਬੰਦੀ ਕੀਤੀ ਹੋਈ ਹੈ ਤੇ ਕਈ ਥਾਵਾਂ ’ਤੇ ਚੰਡੀਗੜ੍ਹ ਜਾ ਰਹੇ ਕਿਸਾਨਾਂ ਨੂੰ ਹਿਰਾਸਤ ਵਿਚ ਲੈਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਖੁਫ਼ੀਆ ਵਿੰਗ ਦੇ ਵੱਲੋਂ ਵੀ ਪਲ-ਪਲ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਹੁਣ ਤੱਕ ਕਾਫ਼ੀ ਸਾਰੇ ਪ੍ਰਮੁੱਖ ਕਿਸਾਨ ਆਗੂਆਂ ਨੂੰ ਪੁਲਿਸ ਵੱਲੋਂ ਇਤਿਹਾਦ ਵਜੋਂ ਹਿਰਾਸਤ ਵਿਚ ਲਿਆ ਜਾ ਚੁੱਕਾ ਜਦਕਿ ਕਈਆਂ ਨੂੰ ਘਰਾਂ ਵਿਚ ਹੀ ਨਜ਼ਰਬੰਦ ਕੀਤਾ ਗਿਆ। ਉਂਝ ਕਈ ਵੱਡੇ ਕਿਸਾਨ ਆਗੂ ਹਾਲੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾ ਵੱਲੋਂ ਵੀ ਹਰ ਹਾਲਾਤ ’ਚ ਚੰਡੀਗੜ੍ਹ ਪੁੱਜਣ ਦਾ ਐਲਾਨ ਕੀਤਾ ਹੋਇਆ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਕਿਸਾਨਾਂ ਨੂੰ ਰੋਕਣ ਵਿਚ ਸਫ਼ਲ ਹੁੰਦੀ ਹੈ ਜਾਂ ਕਿਸਾਨ ਪੱਕਾ ਮੋਰਚਾ ਲਗਾਉਣ ਵਿਚ ਸਫ਼ਲ ਰਹਿੰਦੇ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਕਿਸਾਨਾਂ ਦਾ ਪੱਕਾ ਮੋਰਚਾ ਅੱਜ; ਚੰਡੀਗੜ੍ਹ ਪੁਲਿਸ ਨੇ ਰੋਕਣ ਲਈ ਲਗਾਏ ਪੱਕੇ ਨਾਕੇ"