ਕਿਸਾਨਾਂ ਨੇ ਤੀਜ਼ੇ ਦਿਨ ਬਠਿੰਡਾ ਦੇ ਨਿੱਜੀ ਹਸਪਤਾਲ ਅੱਗਿਓ ਧਰਨਾ ਚੁੱਕਿਆ

0
13

ਧਰਨੇ ਦੀ ਸਮਾਪਤੀ ਨੂੰ ਲੈ ਕੇ ਕਿਸਾਨਾਂ ਤੇ ਡਾਕਟਰ ਦੇ ਬਿਆਨ ਅਲੱਗ-ਅਲੱਗ

ਬਠਿੰਡਾ, 24 ਦਸੰਬਰ: ਪਿਛਲੇ ਤਿੰਨ ਦਿਨਾਂ ਤੋਂ ਸਥਾਨਕ ਗੋਨਿਆਣਾ ਰੋਡ ’ਤੇ ਸਥਿਤ ਇੱਕ ਨਿੱਜੀ ਕੈਂਸਰ ਹਸਪਤਾਲ ਵਿਚ ਇੱਕ ਨੌਜਵਾਨ ਦਾ ਗਲਤ ਇਲਾਜ ਕਰਨ ਦੇ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਲਗਾਇਆ ਧਰਨਾ ਐਤਵਾਰ ਨੂੰ ਸਮਾਪਤ ਕਰ ਦਿੱਤਾ। ਹਾਲਾਂਕਿ ਧਰਨੇ ਦੀ ਸਮਾਪਤੀ ਨੂੰ ਲੈ ਕੇ ਕਿਸਾਨ ਆਗੂਆਂ ਤੇ ਡਾਕਟਰ ਦੇ ਬਿਆਨ ਆਪਾ-ਵਿਰੋਧੀ ਸਾਹਮਣੇ ਆ ਰਹੇ ਹਨ। ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਹਸਪਤਾਲ ਦੇ ਪ੍ਰਬੰਧਕਾਂ ਨੇ ਆਪਣੀ ਗਲਤੀ ਮੰਨਦਿਆਂ ਪੀੜਤ ਪ੍ਰਵਾਰ ਨੂੰ ਪੰਜ ਲੱਖ ਰੁਪਏ ਨਗਦ ਦਿੱਤੇ ਹਨ ਪ੍ਰੰਤੂ ਦੂਜੇ ਪਾਸੇ ਹਸਪਤਾਲ ਦੇ ਡਾਕਟਰ ਅਨੁਜ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਸਾਰੇ ਦਸਤਾਵੇਜ ਦਿਖਾਉਣ ਤੋਂ ਬਾਅਦ ਉਨ੍ਹਾਂ ਨੂੰ ਸਚਾਈ ਦਾ ਪਤਾ ਲੱਗ ਗਿਆ ਸੀ, ਜਿਸਦੇ ਚੱਲਦੇ ਉਨ੍ਹਾਂ ਆਪ ਹੀ ਇਹ ਧਰਨਾ ਚੁੱਕ ਲਿਆ। ਉਧਰ ਇਸ ਮਾਮਲੇ ਵਿਚ ਕੁੱਝ ਸਮਾਜ ਸੇਵੀਆਂ ਨੇ ਦਾਅਵਾ ਕੀਤਾ ਹੈ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਕਿੰਨਾਂ ਕਾਰਨਾਂ ਨੂੰ ਲੈ ਕੇ ਧਰਨਾ ਲੱਗਿਆ ਸੀ ਤੇ ਜੇਕਰ ਪੈਸੇ ਦੇ ਕੇ ਧਰਨਾ ਚੁਕਵਾਇਆ ਗਿਆ ਹੈ ਤਾਂ ਜਰੂਰ ਦਾਲ ਵਿਚ ਕਾਲਾ ਹੈ, ਜਿਸਦਾ ਸੱਚ ਜਨਤਾ ਦੇ ਸਾਹਮਣੇ ਲਿਆਉਣਾ ਜਰੂਰੀ ਹੈ। ਦਸਣਾ ਬਣਦਾ ਹੈ ਕਿ ਪਿੰਡ ਠੂਠਿਆਵਾਲਾ ਦੇ ਸਤਿੰਦਰ ਪਾਲ ਨੇ ਧਰਨੇ ਦੌਰਾਨ ਦਾਅਵਾ ਕੀਤਾ ਸੀ ਕਿ ਉਸਦੇ ਪੁੱਤਰ ਭੂਸਨ ਨੂੰ ਇਲਾਜ ਲਈ ਪੰਜਾਬ ਕੈਂਸਰ ਕੇਅਰ ਹਸਪਤਾਲ ਵਿਚ ਲਿਆਦਾ ਗਿਆ ਸੀ, ਜਿੱਥੇ ਡਾਕਟਰਾਂ ਨੇ ਦਾਅਵਾ ਕੀਤਾ ਕਿ ਇਸਨੂੰ ਬਲੱਡ ਕੈਂਸਰ ਹੈ।

ਪੰਜਾਬ ਏ.ਆਈ.ਐਫ ਸਕੀਮ ਲਾਗੂ ਕਰਨ ਵਾਲਾ ਮੋਹਰੀ ਸੂਬਾ ਬਣਿਆ, 7600 ਤੋਂ ਵੱਧ ਪ੍ਰਾਜੈਕਟਾਂ ਲਈ 2000 ਕਰੋੜ ਰੁਪਏ ਵੰਡੇ: ਚੇਤਨ ਸਿੰਘ ਜੌੜਾਮਾਜਰਾ

ਕਿਸਾਨ ਮੁਤਾਬਕ ਹਸਪਤਾਲ ਦੇ ਡਾਕਟਰ ਨੇ ਭਰੋਸਾ ਦਿਵਾਇਆ ਕਿ ਬੱਚੇ ਦਾ ਇਲਾਜ ਆਯੂਸਮਨ ਕਾਰਡ ਰਾਹੀਂ ਕਰ ਦਿੱਤਾ ਜਾਵੇਗਾ, ਸਿਰਫ਼ ਜੋ ਟੈਸਟ ਬਾਹਰੋਂ ਕਰਵਾਉਣੇ ਪੈਣਗੇ, ਉਸਦਾ ਖ਼ਰਚ ਜੇਬ ਵਿਚੋਂ ਦੇਣਾ ਪਏਗਾ। ਸਤਿੰਦਰਪਾਲ ਮੁਤਾਬਕ ਜਦ ਇਲਾਜ ਸ਼ੁਰੂ ਹੋਇਆ ਤਾਂ ਕਰੀਬ 12 ਲੱਖ ਰੁਪਏ ਖ਼ਰਚ ਹੋ ਗਿਆ। ਇਸ ਦੌਰਾਨ ਅੱਕ ਕੇ ਉਹ ਅਪਣੇ ਬੱਚੇ ਨੂੰ ਪੀਜੀਆਈ ਲੈ ਗਿਆ ਜਿੱਥੇ ਡਾਕਟਰਾਂ ਨੇ ਦਾਅਵਾ ਕੀਤਾ ਕਿ ਇਸਨੂੰ ਕੋਈ ਕੈਂਸਰ ਦੀ ਬੀਮਾਰੀ ਨਹੀਂ ਸੀ। ਉਧਰ ਇਸ ਧਰਨੇ ਦੌਰਾਨ ਪੁੱਜੇ ਲੱਖਾ ਸਿਧਾਣਾ ਨੇ ਵੀ ਡਾਕਟਰਾਂ ਉਪਰ ਮਰੀਜਾਂ ਦੀ ਲੁੱਟ ਦਾ ਦੋਸ਼ ਲਗਾਉਂਦਿਆਂ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ। ਇਸ ਧਰਨੇ ਦੌਰਾਨ ਦੋਨਾਂ ਧਿਰਾਂ ਵਿਚਕਾਰ ਕਈ ਵਾਰ ਮੀਟਿੰਗਾਂ ਦਾ ਦੌਰ ਚੱਲਿਆ, ਜਿੱਥੇ ਕਿਸਾਨ ਡਾਕਟਰ ਵਿਰੁਧ ਪਰਚੇ ਲਈ ਅੜੇ ਹੋਏ ਸਨ, ਉਥੇ ਡਾਕਟਰ ਸਹੀ ਹੋਣ ਦਾ ਦਾਅਵਾ ਕਰ ਰਿਹਾ ਸੀ। ਕਿਸਾਨਾਂ ਮੁਤਾਬਕ ਅੱਜ ਡਾਕਟਰ ਨੇ ਸਤਿੰਦਰ ਪਾਲ ਨੂੰ ਇਲਾਜ ਵਜੋਂ ਵਾਧੂ ਖਰਚ ਹੋਏ ਪੰਜ ਲੱਖ ਰੁਪਏ ਨਗਦ ਦੇ ਦਿੱਤੇ ਤੇ ਜਿਸਤੋਂ ਬਾਅਦ ਸਮਝੋਤਾ ਹੋ ਗਿਆ। ਦੂਜੇ ਪਾਸੇ ਸੰਪਰਕ ਕਰਨ ’ਤੇ ਡਾਕਟਰ ਅਨੁਜ ਨੇ ਦਾਅਵਾ ਕੀਤਾ ਕਿ ਉਸਨੇ ਇੱਕ ਨਵਾਂ ਪੈਸਾ ਵੀ ਨਹੀਂ ਦਿੱਤਾ, ਬਲਕਿ ਸਾਰੇ ਦਸਤਾਵੇਜ ਦੇਖਣ ਤੋਂ ਬਾਅਦ ਕਿਸਾਨ ਸਮਝ ਗਏ ਕਿ ਉਹ ਸਹੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪੀਜੀਆਈ ਚੰਡੀਗੜ ਤੋਂ ਮਰੀਜ਼ ਦਾ ਰਿਕਾਰਡ ਲੈ ਰਹੇ ਹਨ ਤੇ ਸੱਚ ਸਾਹਮਣੇ ਲਿਆਉਣਗੇ।

LEAVE A REPLY

Please enter your comment!
Please enter your name here