ਚੰਡੀਗੜ੍ਹ, 17 ਫ਼ਰਵਰੀ: ਕਿਸਾਨੀਂ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਹੁਣ ਮੁੜ ਪੰਜਾਬ ਭਾਜਪਾ ਦੇ ਆਗੂ ਕਿਸਾਨ ਧਿਰਾਂ ਦੇ ਨਿਸ਼ਾਨੇ ’ਤੇ ਆਉਣੇ ਸ਼ੁਰੂ ਹੋ ਗਏ ਹਨ। ਤਿੰਨ ਸਾਲ ਪਹਿਲਾਂ ਚੱਲੇ ਕਿਸਾਨ ਸੰਘਰਸ਼ ਦੌਰਾਨ ਵੀ ਪੰਜਾਬ ਭਾਜਪਾ ਦੇ ਆਗੂਆਂ ਨੂੰ ਕਸੂਤੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਮੁੜ ਅਜਿਹੇ ਹਾਲਾਤ ਬਣਦੇ ਦਿਖ਼ਾਈ ਦੇ ਰਹੇ ਹਨ। ਸਭ ਤਂੋ ਪਹਿਲਾਂ ਟਾਰਗੇਟ ਭਾਜਪਾ ਦੇ ਉਹ ਆਗੂ ਬਣਦੇ ਦਿਖ਼ਾਈ ਦੇ ਰਹੇ ਹਨ, ਜੋ ਪਿਛਲੀ ਕਿਸਾਨੀ ਸੰਘਰਸ਼ ਦੌਰਾਨ ਕੇਂਦਰ ਦੀ ਭਾਜਪਾ ਨੂੰ ਕੋਸਦੇ ਰਹੇ ਹਨ ਪ੍ਰੰਤੂ ਹੁਣ ਖ਼ੁਦ ਭਾਜਪਾ ਵਿਚ ਸਮੂਲੀਅਤ ਕਰਨ ਤੋਂ ਬਾਅਦ ਕਿਸਾਾਂ ਦੇ ਮਸਲਿਆਂ ’ਤੇ ‘ਰਹੱਸਮਈ’ ਚੁੱਪੀ ਧਾਰਨ ਕਰ ਗਏ ਹਨ।
ਪ੍ਰਧਾਨ ਮੰਤਰੀ ਮੋਦੀ ਵੱਲੋਂ ਹਰਿਆਣਾ ਨੂੰ ਚੋਣਾਂ ਤੋਂ ਐਨ ਪਹਿਲਾਂ 10 ਹਜ਼ਾਰ ਕਰੋੜ ਦੇ ਪ੍ਰੋਜੈਕਟਾਂ ਦਾ ਤੋਹਫ਼ਾ
ਇੰਨ੍ਹਾਂ ਆਗੂਆਂ ਵਿਰੁਧ ਮੋਰਚਾ ਖੋਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਨੇ ਪਹਿਲੇ ਗੇੜ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ ਅਤੇ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ਘੇਰਨ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਕੈਪਟਨ ਦੇ ਮੋਤੀ ਮਹਿਲ, ਸ਼੍ਰੀ ਜਾਖੜ ਦੇ ਜੱਦੀ ਪਿੰਡ ਪੰਜਕੋਸੀ ਅਤੇ ਕੇਵਲ ਢਿੱਲੋਂ ਦੀ ਬਰਨਾਲਾ ਸਥਿਤ ਰਿਹਾਇਸ਼ ਉਪਰ 17 ਅਤੇ 18 ਫ਼ਰਵਰੀ ਨੂੰ ਦੋ ਦਿਨਾਂ ਲਈ ਧਰਨਾ ਦਿੱਤਾ ਜਾਵੇਗਾ। ਇਸਦੀ ਪੁਸ਼ਟੀ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਦਸਿਆ
ਬਠਿੰਡਾ ’ਚ ਭਾਰਤ ਬੰਦ ਨੂੰ ਰਲਿਆ-ਮਿਲਿਆ ਹੂੰਗਾਰਾ, ਸ਼ਹਿਰਾਂ ਦੀ ਬਜਾਏ ਦਿਹਾਤੀ ਖੇਤਰਾਂ ’ਚ ਬੰਦ ਦਾ ਪ੍ਰਭਾਵ ਜਿਆਦਾ ਰਿਹਾ
ਕਿ ‘‘ ਇਹ ਆਗੂ ਹੁਣ ਪੰਜਾਬ ਦੇ ਨਾਲ ਖੜਣ ਦੀ ਬਜਾਏ ਦਿੱਲੀ ਦੀ ਹਕੂਮਤ ਨਾਲ ਖੜ ਗਏ ਹਨ, ਜਿਸਦੇ ਚੱਲਦੇ ਇੰਨ੍ਹਾਂ ਦੇ ਚਿਹਰੇ ਨੰਗੇ ਕਰਨ ਦੇ ਲਈ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ’’ ਕਿਸਾਨ ਆਗੂ ਨੇ ਅੱਗੇ ਕਿਹਾ ਕਿ ਇਹ ਸੰਘਰਸ਼ ਇੱਥੇ ਹੀ ਸਮਾਪਤ ਨਹੀਂ ਹੋਣ ਵਾਲਾ ਹੈ, ਜਿਸਦੇ ਚੱਲਦੇ ਜੇਕਰ ਭਾਜਪਾ ਆਗੂ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਨਗੇ ਤਾਂ ਆਉਣ ਵਾਲੇ ਦਿਨਾਂ ਵਿਚ ਹੋਰ ਤਿੱਖਾ ਪ੍ਰੋਗਰਾਮ ਐਲਾਨਿਆਂ ਜਾ ਸਕਦਾ ਹੈ, ਜਿਸਦਾ ਸੇਕ ਹੋਰਨਾਂ ਨੂੰ ਵੀ ਲੱਗ ਸਕਦਾ ਹੈ। ਇੱਥੇ ਦਸਣਾ ਬਣਦਾ ਹੈ ਕਿ ਪਿਛਲੇ ਸੰਘਰਸ਼ ਦੌਰਾਨ ਦਰਜ਼ਨਾਂ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ ਸੀ।
Share the post "ਕਿਸਾਨੀ ਸੰਘਰਸ਼ 2:0 : ਕੈਪਟਨ, ਜਾਖ਼ੜ ਤੇ ਕੇਵਲ ਢਿੱਲੋਂ ਦੇ ਘਰਾਂ ਦਾ ਉਗਰਾਹਾ ਧੜੇ ਵੱਲੋਂ ਘਿਰਾਓ"