Punjabi Khabarsaar
ਜਲੰਧਰ

ਭਤੀਜੀ ਦੇ ਵਿਆਹ ਲਈ ਸਬਜ਼ੀ ਲੈਣ ਚੱਲੇ ਪਿਉ-ਪੁੱਤ ਦੀ ਸੜਕ ਹਾਦਸੇ ਚ ਹੋਈ ਮੌਤ

ਜਲੰਧਰ,12 ਜੂਨ: ਬੁੱਧਵਾਰ ਤੜਕਸਰ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਟਰਾਲੇ ਦੀ ਚਪੇਟ ਵਿੱਚ ਆਉਣ ਕਾਰਨ ਪਿਓ ਪੁੱਤ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਿਰਤਕ ਪਿਓ ਪੁੱਤ ਮੋਟਰਸਾਈਕਲ ‘ਤੇ ਸਵਾਰ ਸਨ ਜੋ ਕਿ ਇੱਕ ਨਜ਼ਦੀਕੀ ਪਿੰਡ ਤੋਂ ਮਕਸੂਦਾਂ ਦੀ ਸਬਜ਼ੀ ਮੰਡੀ ਵਿੱਚ ਸਬਜ਼ੀ ਲੈਣ ਦੇ ਲਈ ਆਏ ਹੋਏ ਸਨ। ਇਸ ਦੌਰਾਨ ਨਕੋਦਰ ਰੋਡ ‘ਤੇ ਖਾਲਸਾ ਹਾਈ ਸਕੂਲ ਦੇ ਨਜ਼ਦੀਕ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਰਾਲੇ ਨੇ ਉਹਨਾਂ ਨੂੰ ਦਰੜ ਦਿੱਤਾ ਅਤੇ ਪਿਓ ਪੁੱਤ ਦੀ ਮੌਤ ਮੌਕੇ ਤੇ ਹੀ ਹੋ ਗਈ। ਉਹਨਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਦਰੜੀਆਂ ਗਈਆਂ।

ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨਵੇਂ ਥਲ ਸੈਨਾ ਮੁਖੀ ਹੋਣਗੇ

ਘਟਨਾ ਦਾ ਪਤਾ ਚਲਦੇ ਸੀ ਭਾਰਗਵ ਪੁਲਿਸ ਚੌਂਕੀ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੁਣ ਵਿੱਚ ਸਫਲ ਰਿਹਾ। ਮੁਢਲੀ ਸੂਚਨਾ ਮੁਤਾਬਿਕ ਮ੍ਰਿਤਕ ਵਿਅਕਤੀ ਦੀ ਪਹਿਚਾਣ ਜਸਵੀਰ ਸਿੰਘ 45 ਸਾਲ ਅਤੇ ਉਸਦੇ ਪੁੱਤਰ ਕਰਮਨ ਸਿੰਘ ਉਮਰ 16 ਸਾਲ ਵਾਸੀ ਪਿੰਡ ਹੇਰਾਪੁਰ ਦੇ ਤੌਰ ‘ਤੇ ਹੋਈ ਹੈ। ਘਟਨਾ ਸਮੇਂ ਮੌਕੇ ਦੇ ਪੁੱਜੇ ਮਿਰਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਘਰ ਵਿੱਚ ਜਸਵੀਰ ਸਿੰਘ ਦੀ ਭਤੀਜੀ ਦਾ ਵਿਆਹ ਸੀ। ਜਿਸ ਕਾਰਨ ਦੋਨੇ ਪਿਓ ਪੁੱਤ ਮੋਟਰਸਾਈਕਲ ‘ਤੇ ਸਵੇਰ ਸਮੇਂ ਸਬਜੀ ਲੈਣ ਦੇ ਲਈ ਆਏ ਹੋਏ ਸਨ ਅਤੇ ਇਸ ਦੌਰਾਨ ਇਹ ਮੰਦਭਾਗੀ ਘਟਨਾ ਵਾਪਰ ਗਈ।

 

 

Related posts

ਜਲੰਧਰ ਉਪ ਚੋਣ:ਨਾਮਜਦਗੀ ਦੇ ਆਖ਼ਰੀ ਦਿਨ ਆਪ,ਅਕਾਲੀ ਤੇ ਕਾਂਗਰਸ ਉਮੀਦਵਾਰ ਭਰਨਗੇ ਕਾਗਜ਼

punjabusernewssite

ਕੁਲੜ ਪੀਜ਼ਾ ਕੱਪਲ ਵਿਵਾਦਤ ਵੀਡੀਓ ਮਾਮਲਾ: ਔਰਤ ਨੇ ਪੀਜ਼ਾ ਕੱਪਲ ਖਿਲਾਫ਼ ਹੱਥ ‘ਚ ਬੋਰਡ ਫੜ ਕੀਤਾ ਪ੍ਰਦਰਸ਼ਨ, ਸਹਿਜ ਦੀ ਮਾਂ ਤੇ ਲਾਏ ਗੰਭੀਰ ਇੰਲਜ਼ਾਮ

punjabusernewssite

ਜਲੰਧਰ ਉਪ ਚੋਣ: ਸੱਤਾਧਾਰੀ ਆਪ ਨੇ ਝੋਕੀ ਤਾਕਤ, ਹਰੇਕ ਵਾਰਡ ਦਾ ਮੰਤਰੀ ਨੂੰ ਬਣਾਇਆ ਇੰਚਾਰਜ਼

punjabusernewssite