ਤਿੰਨ ਗੱਡੀਆਂ ਭਰ ਕੇ ਆਈ ਪੁਲਿਸ ਪਾਰਟੀ ’ਤੇ ਪਿਊ-ਪੁੱਤ ਨੇ ਕੀਤਾ ਹਮਲਾ, ਦੋ ਮੁਲਾਜਮ ਜਖ਼ਮੀ

0
1093

👉ਪੁਲਿਸ ਮੁੜੀ ਖ਼ਾਲੀ ਹੱਥ, ਮੁਲਜਮ ਹੋਏ ਮੌਕੇ ਤੋਂ ਫ਼ਰਾਰ
Batala News: ਨਸ਼ਾ ਤਸਕਰੀ ਦੇ ਕਈ ਮਾਮਲਿਆਂ ਵਿਚ ਲਿਪਤ ਰਹੇ ਇੱਕ ਮੁਲਜਮ ਨੂੰ ਫ਼ੜਣ ਗਈ ਪੁਲਿਸ ਪਾਰਟੀ ’ਤੇ ਮੁਲਜਮ ਵੱਲੋਂ ਆਪਣੇ ਪੁੱਤ ਨਾਲ ਮਿਲਕੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ’ਚ ਦੋ ਪੁਲਿਸ ਮੁਲਾਜਮਾਂ ਦੇ ਜਖ਼ਮੀ ਹੋਣ ਦੀ ਵੀ ਸੂਚਨਾ ਹੈ। ਜਿਸਤੋਂ ਬਾਅਦ ਮੁਲਜਮ ਫ਼ਰਾਰ ਹੋਣ ਵਿਚ ਸਫ਼ਲ ਰਹੇ। ਇਹ ਘਟਨਾ ਜਿਲ੍ਹਾ ਬਟਾਲਾ ਦੇ ਪਿੰਡ ਮੁਰਾਦਪੁਰ ਵਿਖੇ ਵਾਪਰੀ ਹੈ। ਸੂਚਨਾ ਮੁਤਾਬਕ ਪੁਲਿਸ ਉਕਤ ਪਿੰਡ ਦੇ ਇੱਕ ਵਿਅਕਤੀ ਸਮਿੰਦਰ ਸਿੰਘ ਨੂੂੰ ਇੱਕ ਮਾਮਲੇ ਵਿਚ ਗ੍ਰਿਫਤਾਰ ਕਰਨ ਗਈ ਸੀ ਪ੍ਰੰਤੂ ਮੁਲਜਮ ਪੁਲਿਸ ਪਾਰਟੀ ਨੂੰ ਦੇਖਦਿਆਂ ਹੀ ਆਪਣੇ ਘਰ ਦੀ ਛੱਤ ’ਤੇ ਚੜ ਗਿਆ ਤੇ ਆਪਣੇ ਪੁੱਤ ਦੀ ਮਦਦ ਨਾਲ ਪੁਲਿਸ ਪਾਰਟੀ ’ਤੇ ਇੱਟਾਂ-ਰੋੜਿਆ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ  ਪਾਕਿਸਤਾਨੀ ਲਈ ਜਾਸੂਸੀ ਦੇ ਦੋਸ਼ਾਂ ਹੇਠ ਪੁਲਿਸ ਨੇ ਪੰਜਾਬ ਦੇ ਨਾਮੀ ਯੂਟਿਊਬਰ ਨੂੰ ਚੁੱਕਿਆ

ਇਸ ਘਟਨਾ ਦੀ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਵੀਡੀਓ ਵਿਚ ਸਪੱਸ਼ਟ ਤੌਰ ‘ਤੇ ਮੁਲਜਮ ਦੇ ਹੱਥ ਵਿਚ ਗੰਡਾਸਾ ਦੇਖਿਆ ਜਾ ਸਕਦਾ, ਜਦਕਿ ਉਸਦਾ ਪੁੱਤਰ ਛੱਤ ’ਤੇ ਚੜ੍ਹਣ ਦੀ ਕੋਸਿਸ਼ ਕਰ ਰਹੇ ਪੁਲਿਸ ਮੁਲਾਮਜਾਂ ਉਪਰ ਇੱਟਾਂ-ਰੋੜਿਆ ਦੀ ਬਰਸਾਤ ਕਰਦਾ ਦਿਖ਼ਾਈ ਦੇ ਰਿਹਾ। ਇਸ ਮੌਕੇ ਮੌਜੂਦ ਐਸਐਚਓ ਨੇ ਮੀਡੀਆ ਨਾਲ ਗੱਲਬਾਤ ਕਰਦੇ  ਦਾਅਵਾ ਕੀਤਾ ਕਿ ਮੁਲਜਮ ਸਮਿੰਦਰ ਸਿੰਘ ਵਿਰੁਧ 10 ਦੇ ਕਰੀਬ ਪਰਚੇ ਹਨ ਤੇ ਹੁਣ ਇੱਕ ਨਵਾਂ ਪਰਚਾ ਦਰਜ਼ ਕੀਤਾ ਗਿਆ ਹੈ, ਜਿਸ ਵਿਚ ਇਸਨੂੰ ਗ੍ਰਿਫਤਾਰ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ  CIA ਸਟਾਫ਼ ਦੇ ਮੁਲਾਜਮ ਦੀ ਗੋ+ਲੀ ਲੱਗਣ ਕਾਰਨ ਸ਼ੱਕੀ ਹਾਲਾਤਾਂ ’ਚ ਹੋਈ ਮੌ+ਤ

ਉਧਰ, ਛੱਤ ’ਤੇ ਖੜੇ ਉਕਤ ਵਿਅਕਤੀ ਨੇਪੁਲਿਸ ਉਪਰ ਝੂਠੇ ਪਰਚੇ ਦਰਜ਼ ਕਰਨ ਅਤੇ ਪੈਸੇ ਲੈਣ ਦੇ ਗੰਭੀਰ ਦੋਸ਼ ਲਗਾਏ ਹਨ। ਉਸਨੇ ਕਿਹਾ ਕਿ ਉਸਦੇ ਖਿਲਾਫ਼ ਸਿਰਫ਼ ਲੜਾਈ-ਝਗੜੇ ਦੇ ਪਰਚੇ ਹਨ ਪ੍ਰੰਤੂ ਪੁਲਿਸ ਨੇ ਕੁੱਝ ਦਿਨ ਪਹਿਲਾਂ ਉਸਦੇ ਵੱਡੇ ਪੁੱਤਰ ’ਤੇ ਪਰਚਾ ਦਰਜ਼ ਕਰ ਦਿੱਤਾ ਤੇ ਹੁਣ ਛੋਟੇ ਨੂੰ ਲੈ ਜਾਵੇਗੀ। ਉਨ੍ਹਾਂ ਪੁਲਿਸ ਵਾਲਿਆਂ ਨੂੰ ਉਸਨੂੰ ਗ੍ਰਿਫਤਾਰ ਕਰਨ ਸਬੰਧੀ ਕਾਗਜ਼ ਦਿਖਾਉਣ ਲਈ ਵੀ ਕਿਹਾ। ਫ਼ਿਲਹਾਲ ਇਸ ਘਟਨਾ ਦੀ ਇਲਾਕੇ ’ਚ ਚਰਚਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here