ਫ਼ਾਜਿਲਕਾ, 29 ਸਤੰਬਰ: ਜ਼ਿਲ੍ਹਾ ਪੁਲਿਸ ਕਪਤਾਨ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋ ਮਾੜੇ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸਦੇ ਤਹਿਤ ਸੁਖਵਿੰਦਰ ਸਿੰਘ ਬਰਾੜ ਉਪ ਕਪਤਾਨ ਪੁਲਿਸ ਸ.ਡ.ਅਬੋਹਰ (ਸ਼ਹਿਰੀ) ਦੀ ਨਿਗਰਾਨੀ ਹੇਠ ਇੰਸਪੈਕਟਰ ਰੁਪਿੰਦਰ ਪਾਲ ਸਿੰਘ ਇੰਚਾਰਜ ਸੀਆਈਏ-2 ਕਮ ਐਂਟੀ ਨਾਰਕੋਟਿਕ ਸੈਲ ਅਬੋਹਰ ਦੀ ਟੀਮ ਵੱਲੋੰ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 4 ਪਿਸਤੌਲ ਅਤੇ 6 ਕਾਰਤੂਸ਼ ਬਰਾਮਦ ਕੀਤੇ ਹਨ। ਅੱਜ ਇੱਥੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਟੀਮ ਵੱਲੋਂ ਕਿਲਿਆਂਵਾਲੀ ਚੋਕ ਬਾਈਪਾਸ ਅਬੋਹਰ ਉਪਰ ਕੀਤੀ ਨਾਕਾਬੰਦੀ ਦੌਰਾਨ ਮੋਟਰਸਾਇਕਲ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਸੀ,
ਕਿਸਾਨ ਆਗੂ ਕੁਲਵੰਤ ਰਾਏ ਨਹੀਂ ਰਹੇ, ਉਗਰਾਹਾ ਜਥੇਬੰਦੀਆਂ ਦੇ ਆਗੂਆਂ ਨੇ ਝੰਡੇ ਨਾਲ ਸਾਥੀ ਨੂੰ ਕੀਤਾ ਵਿਦਾ
ਜਿੰਨ੍ਹਾਂ ਦੀ ਪਹਿਚਾਣ ਸ਼ੀਸਪਾਲ ਅਤੇ ਭੀਮ ਸੈਨ ਉਰਫ ਭੀਮ ਦੋਨੋਂ ਵਾਸੀ ਪੰਜਕੋਸੀ ਥਾਣਾ ਖੁਈਆ ਸਰਵਰ ਦੇ ਤੌਰ ’ਤੇ ਹੋਈ ਤਲਾਸ਼ੀ ਦੌਰਾਨ ਦੋਨੋਂ ਕੋਲੋ ਇੲ ਨਜ਼ਾਇਜ਼ ਹਥਿਆਰ ਬਰਾਮਦ ਹੋਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਨ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਹਥਿਆਰ ਕਿੱਥੋ ਅਤੇ ਕਿਸ ਪਾਸੋ ਲਿਆਂਦੇ ਗਏ ਸੀ ਅਤੇ ਇਸ ਨਾਲ ਕੋਈ ਵਾਰਦਾਤ ਕੀਤੀ ਜਾਣੀ ਸੀ ਜਾਂ ਅੱਗੇ ਕਿਸਨੂੰ ਸਪਲਾਈ ਕੀਤੇ ਜਾਣੇ ਸੀ, ਸਬੰਧੀ ਹੋਰ ਖੁਲਾਸ਼ੇ ਜਲਦ ਹੋਣ ਦੀ ਉਮੀਦ ਹੈ।