ਫ਼ਾਜਲਿਕਾ, 10 ਅਗਸਤ: ਐਸਐਸਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਅਬੋਹਰ ਸ਼ਹਿਰੀ ਦੇ ਡੀਐਸਪੀ ਅਰੁਨ ਮੁੰਡਨ ਦੀ ਨਿਗਰਾਨੀ ਹੇਠ ਇੰਸਪੈਕਟਰ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਵੱਲੋਂ ਸਮੇਤ ਪੁਲਿਸ ਪਾਰਟੀ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 14 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਇੱਥੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਕੱਦਮਾ ਨੰਬਰ 162 ਮਿਤੀ 07—08—2024 ਜੁਰਮ 303(2),317(2) ਬੀ.ਐਨ.ਐਸ ਥਾਣਾ ਸਿਟੀ—1 ਅਬੋਹਰ ਬਰਖਿਲਾਫ ਗੁਰਜੰਟ ਸਿੰਘ ਵਾਸੀ ਸੀਡ ਫਾਰਮ ਸੀਡ ਫਾਰਮ ਕੱਚਾ ਅਬੋਹਰ ਦਰਜ ਕਰਕੇ ਉਸ ਪਾਸੋਂ ਇੱਕ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਸੀ।
ਦੌਰਾਨੇ ਤਫਤੀਸ਼ ਕਥਿਤ ਦੋਸ਼ੀ ਨੇ ਦੱਸਿਆ ਕਿ ਉਸਦੇ ਨਾਲ ਬੂਟਾ ਸਿੰਘ ਵਾਸੀ ਪਿੰਡ ਖਿਆਲੀ ਥਾਣਾ ਮਖੂ ਜਿਲ੍ਹਾ ਫਿਰੋਜਪੁਰ ਵੀ ਸ਼ਾਮਲ ਹੈ ਅਤੇ ਉਹ ਦੋਨੋਂ ਜਣੇ ਅਬੋਹਰ ਸ਼ਹਿਰ ਅਤੇ ਇਸਦੇ ਆਸਪਾਸ ਦੇ ਇਲਾਕੇ ਵਿੱਚੋਂ ਮੋਟਰਸਾਈਕਲ ਚੋਰੀ ਕਰਦੇ ਹਨ। ਉਹ ਇਹਨਾਂ ਮੋਟਰਸਾਈਕਲਾਂ ਨੂੰ ਮਖੂ ਜਿਲ੍ਹਾ ਫਿਰੋਜਪੁਰ ਵਿਖੇ ਵੇਚਦੇ ਹਨ। ਜਿਸਤੇ ਬੂਟਾ ਸਿੰਘ ਉਕਤ ਨੂੰ ਵੀ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਨੋਂ ਦੀ ਨਿਸ਼ਾਨਦੇਹੀ ’ਤੇ ਹੁਣ ਤੱਕ ਕੁੱਲ 14 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਜਾ ਚੁੱਕੇ ਹਨ। ਬੂਟਾ ਸਿੰਘ ਤੇ ਪਹਿਲਾਂ ਵੀ ਜਗਰਾਓਂ ਵਿਖੇ ਚੋਰੀ ਦਾ ਮੁਕੱਦਮਾ ਦਰਜ ਹੈ।
Share the post "ਫਾਜਿਲਕਾ ਪੁਲਿਸ ਮੋਟਰਸਾਈਕਲ ਚੋਰ ਗਿਰੋਹ ਕਾਬੂ,14 ਚੋਰੀਸ਼ੁਦਾ ਮੋਟਰਸਾਈਕਲ ਕੀਤੇ ਬਰਾਮਦ"