ਫਾਜ਼ਿਲਕਾ, 13 ਸਤੰਬਰ: ਐਸਐਸਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸੀਆਈਏ ਇਹ ਸਟਾਫ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ 803 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪਰਦੀਪ ਸਿੰਘ ਸੰਧੂ ਪੀ.ਪੀ.ਐਸ ਕਪਤਾਨ ਪੁਲਿਸ, (ਇੰਨਵੈ) ਫਾਜਿਲਕਾ, ਸ੍ਰੀ ਬਲਕਾਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ (ਇੰਨਵੈ.) ਫਾਜਿਲਕਾ, ਸ਼੍ਰੀ ਸੁਖਵਿੰਦਰ ਸਿੰਘ ਬਰਾੜ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜਨ ਅਬੋਹਰ (ਦਿਹਾਤੀ) ਅਤੇ ਸ਼੍ਰੀ ਅਰੁਣ ਮੁੰਡਨ ਉਪ ਕਪਤਾਨ ਪੁਲਿਸ ਸਬ ਡਵੀਜਨ ਅਬੋਹਰ (ਸ਼ਹਿਰੀ) ਦੀ ਨਿਗਰਾਨੀ ਹੇਠ ਸੀ.ਆਈ.ਏ-2 ਫਾਜ਼ਿਲਕਾ ਕੈਂਪ ਐਟ ਅਬੋਹਰ ਦੇ ਐਸ.ਆਈ ਮਿਲਖ ਰਾਜ ਵੱਲੋਂ ਸਮੇਤ ਪੁਲਿਸ ਪਾਰਟੀ ਗਸ਼ਤ
ਸਰਕਾਰੀ ਡਾਕਟਰਾਂ ਦੀ ਹੜਤਾਲ: ਅੱਜ ਵੀ ਪੰਜਾਬ ਭਰ ਵਿੱਚ ਓ.ਪੀ.ਡੀਜ ਰਹੀਆਂ ਪੂਰਾ ਦਿਨ ਬੰਦ
ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੌਰਾਨ ਦੋ ਮੋਟਰ ਸਾਈਕਲ ਸਵਾਰਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸ ਤੇ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਪਵਨ ਕੁਮਾਰ ਪੁੱਤਰ ਸਾਹਿਬ ਰਾਮ ਅਤੇ ਪਿੱਛੇ ਬੈਠੇ ਨੋਜਵਾਨ ਨੇ ਆਪਣਾ ਨਾਮ ਰਾਜਕਰਨ ਪੁੱਤਰ ਹਰੀਚੰਦ ਵਾਸੀਆਨ ਕੇਰਾਖੇੜਾ ਥਾਣਾ ਸਦਰ ਅਬੋਹਰ ਦੱਸਿਆ।ਪਿਛੇ ਬੈਠੇ ਨੋਜਵਾਨ ਨੇ ਆਪਣੇ ਸੱਜੇ ਹੱਥ ਵਿਚ ਲਿਫਾਫਾ ਕਪੜਾ ਵਿਚ ਕੱਝ ਪਾਇਆ ਹੋਇਆ ਫੜਿਆ ਸੀ ਜਿਸਨੂੰ ਚੈਕ ਕਰਨ ਤੇ ਉਸ ਵਿੱਚੋਂ 803 ਗ੍ਰਾਮ ਅਫੀਮ ਬ੍ਰਾਮਦ ਹੋਈ। ਜਿਸਤੇ ਦੋਨੋਂ ਵਿਅਕਤੀਆਂ ਖਿਲ਼ਾਫ ਮੁੱਕਦਮਾ ਨੰ. 98 ਮਿਤੀ 12-9- 2024 ਜੁਰਮ 18,29/61/85 NDPS ACT ਥਾਣਾ ਸਿਟੀ-2 ਅਬੋਹਰ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਸੀ.ਬੀ.ਆਈ. ਨੇ ਅਰਵਿੰਦ ਕੇਜਰੀਵਾਲ ਦੀ ਈ.ਡੀ.ਕੇਸ ਵਿਚ ਮਿਲੀ ਰਿਹਾਈ ਨੂੰ ਰੋਕਣ ਲਈ ਫ਼ਰਜੀ ਕੇਸ ਘੜਿਆ ਸੀ: ਅਨਮੋਲ ਗਗਨ ਮਾਨ
ਉਧਰ ਇੱਕ ਹੋਰ ਮਾਮਲੇ ਵਿੱਚ ਥਾਣਾ ਬਹਾਵਲਪੁਰ ਦੇ ਸ:ਥ ਗੁਰਮੀਤ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ, ਇੰਟਰ ਸਟੇਟ ਨਾਕਾ ਰਾਜਪੁਰਾ ਬੈਰੀਅਰ ਪਰ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਮਾਰੁਤੀ ਈਕੋ ਵੈਨ ਰੰਗ ਚਿੱਟਾ ਨੰਬਰ RJ-31-CC-4688 ਦੀ ਚੈਕਿੰਗ ਕੀਤੀ ਤਾਂ ਵੈਨ ਦੇ ਗਿਅਰ ਬਾਕੱਸ ਕੋਲ ਏ.ਸੀ. ਬਲੌਰ ਦੇ ਥੱਲੇ ਇਕ ਕਾਲੇ ਰੰਗ ਦਾ ਮੋਮੀ ਲਿਫਾਫਾ ਵਿੱਚੋ 513 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਕਾਰ ਚਾਲਕ ਦੀ ਪਹਿਚਾਣ ਵਿਕਰਮਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਰਾਮਦਾਸ ਕਲੌਨੀ ਭਵੰਰੀ ਵਾਲੀ ਢਾਣੀ ਰਾਮਸਰਾ ਨਰਾਇਣ, ਹਨੂੰਮਾਨਗੜ (ਰਾਜਸਥਾਨ) ਵਜੋਂ ਹੋਈ। ਜਿਸਦੇ ਖਿਲਾਫ ਮੁੱਕਦਮਾ ਨੰਬਰ 96 ਮਿਤੀ 12-9-2024 ਅ/ਧ 22 C/61/85 NDPS ACT ਥਾਣਾ ਬਹਾਵ ਵਾਲਾ ਦਰਜ ਰਜਿਸਟਰ ਕਰਕੇ ਕਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Share the post "ਫਾਜ਼ਿਲਕਾ ਪੁਲਿਸ ਵੱਲੋਂ ਦੋ ਅਫ਼ੀਮ ਤਸਕਰਾਂ ਨੂੰ ਕਾਬੂ ਕਰਕੇ 803 ਗ੍ਰਾਮ ਅਫੀਮ ਕੀਤੀ ਬ੍ਰਾਮਦ"