ਫਾਜਿਲਕਾ ਪੁਲਿਸ ਵੱਲੋਂ 3 ਨਸ਼ਾ ਤਸਕਰਾਂ ਦੀ ਕਰੀਬ 56 ਲੱਖ ਰੁਪਏ ਦੀ ਪ੍ਰੋਪਰਟੀ ਅਟੈਚ

0
8
23 Views

ਫਾਜ਼ਿਲਕਾ, 30 ਅਗਸਤ: ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਫਿਰੋਜਪੁਰ ਰੇਂਜ ਅਜੇ ਮਲੂਜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੇ 3 ਨਸ਼ਾ ਤਸਕਰਾਂ ਦੀ ਕਰੀਬ 56 ਲੱਖ ਰੁਪਏ ਦੀ ਜਾਇਦਾਦ ਨੂੰ ਅਟੈਚ ਕੀਤਾ ਹੈ। ਇੰਸਪੈਕਟਰ ਸੁਨੀਲ ਕੁਮਾਰ ਮੁੱਖ ਅਫਸਰ ਥਾਣਾ ਬਹਾਵ ਵਾਲਾ ਦੀ ਅਗਵਾਈ ਹੇਠ ਇੰਨ੍ਹਾਂ ਨਸ਼ਾ ਤਸਕਰਾਂ ਦੀ ਦੀ ਪ੍ਰੋਪਰਟੀ ਨੂੰ ਅਟੈਚ ਕਰਨ ਸਬੰਧੀ ਉਹਨਾਂ ਦੇ ਘਰਾਂ ਦੇ ਬਾਹਰ ਪੋਸਟਰ ਚਿਪਕਾਏ ਗਏ।

ਮਾਲਵਾ ਕਾਲਜ ਬਠਿੰਡਾ ਅਤੇ ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਅੱਜ ਅਟੈਚ ਕੀਤੀ ਗਈ ਪ੍ਰੋਪਰਟੀ ਵਿੱਚ ਸਵਰਨ ਸਿੰਘ ਵਾਸੀ ਪਿੰਡ ਹਿੰਮਤਪੁਰਾ ਥਾਣਾ ਬਹਾਵਾਵਾਲ, ਦੀ ਕਰੀਬ 20,13,500 ਰੁਪਏ ਦੀ ਪ੍ਰੋਪਰਟੀ, ਜਿਸ ਵਿੱਚ ਉਸਦਾ ਮਕਾਨ, ਇੱਕ ਮਹਿੰਦਰਾ ਪਿੱਕਅਪ ਗੱਡੀ ਅਤੇ ਮੋਟਰਸਾਈਕਲ ਸ਼ਾਮਲ ਹੈ, ਇਸੇ ਤਰਾਂ ਨਿਤਿਨ ਕੁਮਾਰ ਉਰਫ ਨੀਟਨ ਪੁੱਤਰ ਮਾਂਗੀ ਰਾਮ ਵਾਸੀ ਹਿੰਮਤਪੁਰਾ, ਦੀ ਕਰੀਬ 15,35,000 ਰੁਪਏ ਦੀ ਪ੍ਰੋਪਰਟੀ, ਜਿਸ ਵਿੱਚ ਉਸਦਾ ਰਿਹਾਇਸ਼ੀ ਮਕਾਨ ਅਤੇ ਮੋਟਰਸਾਈਕਲ ਸ਼ਾਮਲ ਹੈ।

ਸਪੀਕਰ ਸੰਧਵਾਂ ਵਲੋਂ 200 ਸਕੂਲੀ ਬੱਚਿਆਂ ਨੂੰ ਵਿਧਾਨ ਸਭਾ ਦਾ ਚੱਲਦਾ ਸ਼ੈਸ਼ਨ ਦਿਖਾਉਣ ਦਾ ਫੈਸਲਾ

ਤੀਸਰਾ ਨਸ਼ਾ ਸਮੱਗਲਰ ਰਾਹੁਲ ਕੁਮਾਰ ਉਰਫ ਪੀਨੀਆ ਵਾਸੀ ਢਾਣੀ ਸੀਤੋ ਗੁਨੋਂ ਥਾਣਾ ਬਹਾਵਵਾਲਾ, ਦੀ ਕਰੀਬ 21,03700 ਰੁਪਏ ਦੀ ਪ੍ਰੋਪਰਟੀ, ਜਿਸ ਵਿੱਚ ਉਸਦਾ ਰਿਹਾਇਸ਼ੀ ਮਕਾਨ ਅਤੇ ਇੱਕ ਮੋਟਰਸਾਈਕਲ ਸ਼ਾਮਲ ਹੈ, ਅਟੈਚ ਕੀਤੇ ਗਏ ਹਨ। ਉਪਰੋਕਤ ਤਿੰਨੋ ਨਸ਼ਾ ਸਮੱਗਲਰਾਂ ਪਾਸੋਂ 350 ਕਿਲੋ ਪੋਸਤ ਬਰਾਮਦ ਹੋਣ ’ਤੇ ਉਹਨਾਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 72 ਮਿਤੀ 15—7—2022 ਜੁਰਮ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਬਹਾਵ ਵਾਲਾ ਦਰਜ ਰਜਿਸਟਰ ਕੀਤਾ ਗਿਆ ਸੀ। ਇਹਨਾਂ ਨਸ਼ਾ ਤਸਕਰਾਂ ਦੀ ਉਪਰੋਕਤ ਪ੍ਰੋਪਰਟੀ ਨੂੰ ਐਨ.ਡੀ.ਪੀ.ਐਸ ਐਕਟ ਦੀ ਧਾਰਾ 68—ਐਫ(2) ਤਹਿਤ ਭਾਰਤ ਸਰਕਾਰ ਦੇ ਵਿੱਤ ਵਿਭਾਗ ਦੇ ਸਮਰੱਥ ਅਧਿਕਾਰੀ ਪਾਸੋਂ ਮੰਨਜੂਰੀ ਹਾਸਲ ਕਰਨ ਉਪਰੰਤ ਅਟੈਚ ਕਰਵਾਇਆ ਗਿਆ ਹੈ, ਜਿਸ ਤੋਂ ਬਾਅਦ ਉਹ ਇਸ ਪ੍ਰੋਪਰਟੀ ਦੀ ਖਰੀਦ/ਵੇਚ ਨਹੀਂ ਕਰ ਸਕਣਗੇ।

 

LEAVE A REPLY

Please enter your comment!
Please enter your name here