ਅਬੋਹਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਅਤੇ ਚੋਰੀ ਦਾ ਸਮਾਨ ਖਰੀਦ ਕਰਨ ਵਾਲੇ 3 ਮੁਲਜ਼ਮ ਕਾਬੂ
ਫ਼ਾਜਲਿਕਾ, 2 ਸਤੰਬਰ: ਐਸਐਸਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜਿਸਦੇ ਤਹਿਤ ਉਪ ਕਪਤਾਨ ਪੁਲਿਸ ਸ.ਡ.ਅਬੋਹਰ (ਸ਼ਹਿਰੀ) ਅਰੁਣ ਮੁੰਡਨ ਦੀ ਨਿਗਰਾਨੀ ਹੇਠ ਇੰਸਪੈਕਟਰ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਅਬੋਹਰ ਵੱਲੋਂ ਅਬੋਹਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਅਤੇ ਚੋਰੀ ਦਾ ਸਮਾਨ ਖਰੀਦ ਕਰਨ ਵਾਲੇ 03 ਮੁਲਜਮ ਕਾਬੂ ਕੀਤੇ ਹਨ। ਇੱਨ੍ਹਾਂ ਕੋਲੋਂਂ 03 ਮੋਟਰਸਾਈਕਲਾਂ ਸਮੇਤ ਭਾਰੀ ਮਾਤਰਾ ਵਿੱਚ ਚੋਰੀਸ਼ੁਦਾ ਸਮਾਨ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਡੀਐਸਪੀ ਅਰੁਣ ਮੁੰਡਨ ਨੇ ਦੱਸਿਆ ਕਿ ਅਬੋਹਰ ਸ਼ਹਿਰ ਵਿੱਚ ਦੋ ਮੋਟਰਸਾਈਕਲ ਚੋਰਾਂ ਵਿੱਕੀ ਸਿੰਘ ਵਾਸੀ ਗਲੀ ਨੰਬਰ 13 ਜੋਹੜੀ ਮੰਦਰ ਹਾਲ ਅਬਾਦ ਮੋਹਣੇ ਦੀ ਢਾਣੀ ਕਿਲਆਵਾਲੀ ਰੋਡ ਅਬੋਹਰ ਅਤੇ ਮਹਿੰਦਰ ਕੁਮਾਰ ਵਾਸੀ ਪਿੰਡ ਆਲਮਗੜ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਮੁਕੱਦਮਾ ਨੰਬਰ 180 ਮਿਤੀ 29.08.2024 ਅ/ਧ 303(2), 317(2) ਥਾਣਾ ਸਿਟੀ 1 ਅਬੋਹਰ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ਼ ਇੰਨਾਂ ਦੇ ਕਬਜਾ ਵਿੱਚੋ 03 ਚੋਰੀਸੁਦਾ ਮੋਟਰਸਾਇਕਲ ਬ੍ਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆ ਕਿ ਉਹ ਚੋਰੀ ਕੀਤਾ ਪਿੱਤਲ, ਲੋਹਾ ਅਤੇ ਤਾਂਬਾ ਆਦਿ ਸਮਾਨ ਕਬਾੜ ਦੇ ਰੂਪ ਵਿੱਚ ਗਰਵਿਤ ਵਾਸੀ ਗਲੀ ਨੰਬਰ 0 ਭਗਵਾਨਪੁਰਾ ਮੁਹੱਲਾ ਅਬੋਹਰ, ਸੁਰਿੰਦਰ ਕੁਮਾਰ ਉਰਫ ਸੋਨੁੰ ਵਾਸੀ ਪਿੰਡ ਕੇਰਾ ਖੇੜਾ ਹਾਲ ਕਬਾੜੀ ਦੀ ਦੁਕਾਨ ਪਿੰਡ ਬੱਲੁਆਣਾ, ਸੁਰਿੰਦਰ ਸਿੰਘ ਉਰਫ ਕੁੱਕੀ ਵਾਸੀ ਉੱਤਮ ਨਗਰ ਗਲੀ ਨੰਬਰ 02 ਪੁਰਾਣੀ ਫਾਜਿਲਕਾ ਰੋਡ ਅਬੋਹਰ ਨੂੰ ਵੇਚ ਦਿੰਦੇ ਸਨ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਵੱਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ ਜ਼ੀਰਾ ਦਾ ਦੌਰਾ
ਦੌਰਾਨੇ ਤਫਤੀਸ਼ ਦੋਸ਼ੀ ਗਰਵਿਤ, ਸੁਰਿੰਦਰ ਕੁਮਾਰ ਉਰਫ ਸੋਨੁੰ ਅਤੇ ਸੁਰਿੰਦਰ ਸਿੰਘ ਉਰਫ ਕੁੱਕੀ ਉਕਤਾਨ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜਾ ਵਿੱਚੋ ਖਰੀਦ ਕੀਤਾ ਹੋਇਆ ਚੋਰੀਸੁਦਾ ਸਮਾਨ ਜਿਸ ਵਿੱਚ ਗੇਟ ਲੋਹਾ (ਇੱਕ ਜੋੜੀ) ਵਜਨ ਕ੍ਰੀਬ 1-1/2 ਕਿਵੰਟਲ, ਪਿੱਤਲ ਦੇ ਚੋਰੀਸੁਦਾ ਬਰਤਨ ਵਜਨ ਕ੍ਰੀਬ 1-1/2 ਕਿਲੋਗ੍ਰਾਮ ਅਤੇ ਤਾਂਬੇ ਦੀਆਂ ਤਾਰਾਂ (ਮੋਟਰਬਾਇਡਿੰਗ ਵਾਲੀ) ਵਜਨ ਕ੍ਰੀਬ 05 ਕਿਲੋਗ੍ਰਾਮ, 09 ਵਾਲ ਖੋਲ ਲੋਹਾ, 02 ਪਾਈਪ ਬੈਂਡ ਲੋਹਾ, ਇੱਕ ਪੁਰਾਣਾ ਜੈਕ ਲੋਹਾ, 03 ਇੱਟਾਂ ਬਣਾਉਣ ਵਾਲੇ ਸੰਚੇ, ਇੱਕ ਮੋਟਰ ਖੋਲ ਲੋਹਾ ਸਮੇਤ ਤਾਰ ਤਾਂਬਾ, ਇੱਕ ਫੇਨਵੇਲਟ ਵਾਲੀ ਪੁਲੀ ਲੋਹਾ, ਇੱਕ ਵੇਟ ਲੋਹਾ ਟਰੈਕਟਰ, 01 ਟਰੀ ਗਾਰਡ ਜਾਲੀ ਲੋਹਾ, ਇੱਕ ਛੋਟਾ ਪਾਰਕਿੰਗ ਬੋਰਡ ਲੋਹਾ, 02 ਪੁਰਾਣੇ ਚੁਲ੍ਹਾ ਭੱਠੀ (ਗੈਂਸ ਵਾਲੀ), 01 ਪਾਈਪ ਲੋਹਾ, 05 ਸਰੀਏ ਲੋਹਾ, 01 ਏਂਗਲ ਲੋਹਾ ਸਮੇਤ ਇੱਕ ਅਧੂਰਾ ਇੰਜਨ ਪਾਰਟਸ ਵਜਨ ਕ੍ਰੀਬ 02 ਕੁਇੰਟਲ, ਬ੍ਰਾਮਦ ਕੀਤਾ ਗਿਆ ਹੈ।
Share the post "ਫਾਜਿਲਕਾ ਪੁਲਿਸ ਦਾ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ ਵੱਡਾ ਐਕਸ਼ਨ"