ਫਾਜ਼ਿਲਕਾ, 10 ਸਤੰਬਰ: ਐਸਐਸਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ 24 ਮੋਟਰਸਾਈਕਲ, 01 ਐਕਟਿਵਾ ਅਤੇ 01 ਕਾਰ ਮਾਰੂਤੀ ਸਵਿਫਟ ਸਹਿਤ ਪੰਜ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਕਨਵਲ ਪਾਲ ਸਿੰਘ ਡੀ.ਐਸ.ਪੀ ਸਬ ਡਵੀਜਨ ਫਾਜਿਲਕਾ ਨੇ ਦੱਸਿਆ ਕਿ ਥਾਣਾ ਸਿਟੀ ਫਾਜਿਲਕਾ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਸੀ
ਹਲਕਾ ਵਿਧਾਇਕ ਬਲਕਾਰ ਸਿੱਧੂ ਦੀ ਅਗਵਾਈ ਹੇਠ ਪਿੰਡ ਕਾਂਗੜ ਵਿਖੇ ਲਗਾਇਆ ਜਨ ਸੁਣਵਾਈ ਕੈਂਪ
ਕਿ ਜੱਗਾ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਰੀ, ਜਸਕਰਨ ਸਿੰਘ ਉਰਫ ਜੱਸੂ ਅਤੇ ਧਰਮਪਾਲ ਮੋਟਰਸਾਇਕਲ ਚੋਰੀ ਕਰਨ ਦੇ ਆਦੀ ਹਨ। ਪੁਲਿਸ ਨੇ ਇਸ ਸੂਚਨਾ ਦੇ ਆਧਾਰ ਤੇ ਉਕਤ ਦੋਸ਼ੀਆਂ ਖਿਲਾਫ ਮੁੱਕਦਮਾ ਨੰਬਰ 148 ਮਿਤੀ 08-09- 2024 ਅ/ਧ 303(2) BNS ਵਾਧਾ ਜੁਰਮ 317 (2) BNS ਥਾਣਾ ਸਿਟੀ ਫਾਜਿਲਕਾ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਰਾਨੇ ਤਫਤੀਸ਼ ਅਤੇ ਪੁੱਛ ਗਿੱਛ ਇਕ ਹੋਰ ਮੁਲਜ਼ਮ ਸਵਰਨ ਸਿੰਘ ਵਾਸੀ ਪਿੰਡ ਕਮਰੇ ਵਾਲਾ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਉਕਤ ਪੰਜਾ ਦੋਸ਼ੀਆਂ ਪਾਸੋ ਕੁੱਲ 24 ਚੋਰੀਸੁਦਾ ਮੋਟਰਸਾਇਕਲ, 01 ਐਕਟਿਵਾ ਅਤੇ ਇੱਕ ਕਾਰ ਮਾਰੂਤੀ ਸਵਿਫਟ ਬ੍ਰਾਮਦ ਕੀਤੀ ਗਈ ਹੈ।
ਬਿਜਲੀ ਚੋਰੀ ਵਿਰੁਧ ਸਖ਼ਤ ਹੋਈ ਪੰਜਾਬ ਸਰਕਾਰ, 296 ਐਫ.ਆਈ.ਆਰ ਦਰਜ, 38 ਕਰਮਚਾਰੀ ਬਰਖਾਸਤ
ਡੀਐਸਪੀ ਨੇ ਦੱਸਿਆ ਕਿ ਫਾਜਿਲਕਾ ਪੁਲਿਸ ਚੋਰੀ, ਲੁੱਟਾਂ ਖੋਹਾਂ ਕਰਨ ਵਾਲੇ ਅਤੇ ਹੋਰ ਕ੍ਰਾਈਮ ਪੇਸ਼ਾ ਵਿਅਕਤੀਆ ਦੇ ਖਿਲਾਫ ਲਗਾਤਾਰ ਸਰਗਰਮ ਹੈ। ਅਜਿਹੇ ਵਿਅਕਤੀਆ ਦੀ ਗ੍ਰਿਫਤਾਰੀ ਸਬੰਧੀ ਖੁਫੀਆ ਸੋਰਸਾ ਰਾਹੀ ਪਤਾ ਲਗਾ ਕੇ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਲੋਕਲ ਪੁਲਿਸ ਆਮ ਜਨਤਾ ਦੀ ਸੁਰੱਖਿਆ ਅਤੇ ਜਾਨ ਮਾਲ ਦੀ ਰਾਖੀ ਲਈ ਹਮੇਸ਼ ਵਚਨਬੱਧ ਰਹੇਗੀ।
Share the post "ਫਾਜਿਲਕਾ ਪੁਲਿਸ ਦੀ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹਾਂ ਦਾ ਪਰਦਾਫਾਸ਼, 24 ਮੋਟਰਸਾਇਕਲ ਅਤੇ ਇੱਕ ਸਵਿਫਟ ਕਾਰ ਸਮੇਤ 5 ਕਾਬੂ"