Monday, February 2, 2026

ਫਾਜ਼ਿਲਕਾ ਪੁਲਿਸ ਨੂੰ ਨਸ਼ਾ ਤਸਕਰਾਂ ਦੇ ਖਿਲਾਫ ਮਿਲੀ ਇੱਕ ਹੋਰ ਵੱਡੀ ਕਾਮਯਾਬੀ

Date:

spot_img

👉ਪਾਕਿਸਤਾਨ ਤੇ ਡਰੋਨ ਰਾਂਹੀ ਮੰਗਵਾਈ 02 ਕਿਲੋ 41 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਇੱਕ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ।
ਫਾਜ਼ਿਲਕਾ, 20 ਜਨਵਰੀ: ਪੰਜਾਬ ਪੁਲਿਸ ਡਾਇਰੈਕਟਰ ਜਨਰਲ ਦੇ ਗੌਰਵ ਯਾਦਵ ਅਤੇ ਡਿਪਟੀ ਇੰਸਪੈਕਟਰ ਜਨਰਲ ਫਿਰੋਜਪੁਰ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਕਪਤਾਨ ਪੁਲਿਸ ਦੀ ਅਗਵਾਈ ਵਿੱਚ ਫਾਜਿਲਕਾ ਪੁਲਿਸ ਵੱਲੋਂ ਹਰੇਕ ਤਰ੍ਹਾਂ ਦੇ ਨਸ਼ਾ ਤਸਕਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।ਇਸ ਮੁਹਿੰਮ ਤਹਿਤ ਫਾਜ਼ਿਲਕਾ ਪੁਲਿਸ ਨੂੰ ਉਪ ਕਪਤਾਨ ਪੁਲਿਸ ਸਬ ਡਵੀਜਨ ਜਲਾਲਾਬਾਦ ਜਤਿੰਦਰ ਸਿੰਘ ਦੀ ਅਗਵਾਈ ਹੇਠ ਐਸ.ਆਈ ਅਮਰਜੀਤ ਕੌਰ ਮੁੱਖ ਅਫਸਰ ਥਾਣਾ ਸਦਰ ਜਲਾਲਾਬਾਦ ਨੂੰ ਉਸ ਸਮੇ ਇਕ ਵੱਡੀ ਕਾਮਯਾਬੀ ਮਿਲੀ,

ਇਹ ਵੀ ਪੜ੍ਹੋ Donald Trump ਅੱਜ ਮੁੜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਚੁੱਕਣਗੇ ਸਹੁੰ

ਜਦੋ ਥਾਣਾ ਸਦਰ ਜਲਾਲਾਬਾਦ ਦੀ ਟੀਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪੁੱਲ ਨਹਿਰ ਬਸਤੀ ਸਰੂਪ ਦਾਸ ਫਾਜ਼ਿਲਕਾ ਫਿਰੋਜਪੁਰ ਰੋਡ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਮੁੱਖ ਅਫਸਰ ਥਾਣਾ ਨੂੰ ਇਤਲਾਹ ਦਿੱਤੀ ਕਿ ਕੇਵਲ ਸਿੰਘ ਵਾਸੀ ਚੱਕ ਬਜੀਦਾ ਥਾਣਾ ਸਦਰ ਜਲਾਲਾਬਾਦ ਹੈਰੋਇਨ ਵੇਚਣ ਦਾ ਆਦੀ ਹੈ, ਜਿਸਨੇ ਟਾਹਲੀ ਵਾਲਾ ਅਤੇ ਚੱਕ ਬਜੀਦਾ ਦੇ ਏਰੀਆ ਵਿਚ ਪਾਕਿਸਤਾਨ ਦੇ ਸਮੱਗਲਰਾਂ ਪਾਸੇ ਡਰੋਨ ਰਾਂਹੀ ਹੈਰੋਇਨ ਮੰਗਵਾਈ ਹੈ ਅਤੇ ਅੱਗੇ ਸਪਲਾਈ ਕਰਨ ਲਈ ਬਿਨ੍ਹਾ ਨੰਬਰੀ ਮੋਟਰਸਾਈਕਲ ਬਜਾਜ ਪਲਟੀਨਾ ਰੰਗ ਕਾਲਾ ਪਰ ਬਾਰਡਰ ਦੀ ਤਰਫੋਂ ਨਾਨਕ ਨਗਰੀ ਲਿੰਕ ਰੋਡ ਤੋਂ ਹੁੰਦਾ ਹੋਇਆ ਫਾਜ਼ਿਲਕਾ ਫਿਰੋਜਪੁਰ ਰੋਡ ਨੂੰ ਆ ਰਿਹਾ ਹੈ।ਇਤਲਾਹ ਮੋਹਤਬਾਰ ਅਤੇ ਠੋਸ ਹੋਣ ਕਰਕੇ ਮੁੱਕਦਮਾ ਨੰਬਰ 06 ਅ/ਧ 21-23/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਜਲਾਲਾਬਾਦ ਦਰਜ ਰਜਿਸਟਰ ਕਰਕੇ ਮੁਖਬਰ ਖਾਸ ਦੀ ਦੱਸੀ ਜਗ੍ਹਾ ਟੀ- ਪੁਆਇੰਟ ਨਾਨਕ ਨਗਰੀ ਪਰ ਨਾਕਾਬੰਦੀ ਕੀਤੀ ਗਈ।

ਇਹ ਵੀ ਪੜ੍ਹੋ Delhi Assembly Election;ਭਾਜਪਾ ਦਾ ਪੰਜਾਬ ਵਿਚੋਂ ਇਕੱਲਾ ਹੰਸਰਾਜ਼,ਕਾਂਗਰਸ ਦੇ ਵੜਿੰਗ, ਚੰਨੀ ਤੇ ਖ਼ਹਿਰਾ ਸਟਾਰ ਕੰਪੇਨਰ

ਨਾਕਾਬੰਦੀ ਦੌਰਾਨੇ ਕੇਵਲ ਸਿੰਘ ਨੂੰ ਕਾਬੂ ਕਰਕੇ ਉਸ ਪਾਸੋ 02 ਕਿਲੋ 41 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਅਤੇ ਉਸ ਪਾਸ ਮੌਜੂਦ ਮੋਟਰਸਾਈਕਲ ਬਜਾਜ ਪਲਟੀਨਾ ਰੰਗ ਕਾਲਾ ਬਿਨ੍ਹਾ ਨੰਬਰੀ ਨੂੰ ਵੀ ਕਬਜਾ ਵਿਚ ਲਿਆ ਗਿਆ। ਮੁੱਢਲੀ ਪੁੱਛਗਿਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੇਵਲ ਸਿੰਘ ਦੇ ਸਮੱਗਲਰਾਂ ਪਾਸੋਂ ਡਰੋਨ ਰਾਂਹੀ ਹੈਰੋਇਨ ਮੰਗਵਾ ਕੇ ਅੱਗੇ ਵੇਚਣ ਲਈ ਜਾ ਰਿਹਾ ਸੀ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਸ ਪਾਸੋ ਹੋਰ ਵੀ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਅਤੇ ਇਹ ਹੈਰੋਇਨ ਉਸਨੇ ਅੱਗੇ ਕਿਸਨੂੰ ਵੇਚਣ ਲਈ ਜਾਣਾ ਸੀ, ਉਸ ਸਬੰਧੀ ਤਫਤੀਸ ਦੌਰਾਨ ਵਿਚਾਰਿਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

LEAVE A REPLY

Please enter your comment!
Please enter your name here

Share post:

spot_img

Popular

More like this
Related

ਥਾਣਾ ਢਕੌਲੀ ਖੇਤਰ ਵਿੱਚ ਗੋਲੀਆਂ ਚਲਾਉਣ ਵਾਲਾ ਦੋਸ਼ੀ ਗ੍ਰਿਫ਼ਤਾਰ

SAS Nagar News:ਸ਼੍ਰੀ ਹਰਮਨਦੀਪ ਸਿੰਘ ਹਾਂਸ ਐਸ.ਐਸ.ਪੀ. ਜ਼ਿਲ੍ਹਾ ਐੱਸ.ਏ.ਐੱਸ...

Bathinda ਦੇ DTO ਦਫ਼ਤਰ ਦਾ ਕਲਰਕ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

Bathinda News: ਵਿਜੀਲੈਂਸ ਬਿਊਰੋ ਬਠਿੰਡਾ ਵੱਲੋਂ ਅੱਜ ਕੀਤੀ ਗਈ...