ਫ਼ਾਜਲਿਕਾ, 25 ਜੁਲਾਈ: ਐਸ.ਐਸ.ਪੀ ਫਾਜਿਲਕਾ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦੇ ਹੋਏ ਸੁਖਵਿੰਦਰ ਸਿੰਘ ਉਪ ਕਪਤਾਨ ਪੁਲਿਸ ਸ.ਡ. ਅਬੋਹਰ ਦਿਹਾਤੀ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਮਨਜੀਤ ਸਿੰਘ ਇੰਚਾਰਜ ਐਂਟੀ ਨਾਰੋਕਟਕ ਸੈਲ ਅਬੋਹਰ ਵੱਲੋਂ ਕੈਂਟਰ ਵਿਚੋਂ 220 ਕਿਲੋਗਰਾਮ ਪੋਸਤ ਸਹਿਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।
‘‘ਆਪ ਦੀ ਸਰਕਾਰ, ਆਪ ਦੇ ਦੁਆਰ’’ ਤਹਿਤ ਪਿੰਡ ਹਮੀਰਗੜ੍ਹ ਵਿਖੇ ਲਗਾਇਆ ਸਪੈਸ਼ਲ ਕੈਂਪ
ਪੁਲਿਸ ਬੁਲਾਰੇ ਨੇ ਦਸਿਆ ਕਿ ਇੱਕ ਗੁਪਤ ਸੂਚਨਾ ਮਿਲਣ ’ਤੇ ਡਿਫੈਂਸ ਰੋਡ ਟੀ—ਪੁਆਇੰਟ ਬਹਾਦਰ ਖੇੜਾ ’ਤੇ ਨਾਕੇਬੰਦੀ ਕੀਤੀ ਹੋਈ ਸੀ ਤਾਂ ਮਟੀਲੀ (ਸਾਦੁਲ ਸ਼ਹਿਰ) ਰਾਜਸਥਾਨ ਦੀ ਤਰਫੋ ਇੱਕ ਕੈਟਰ (ਅਸ਼ੋਕਾ ਲੇਹਲੈਂਡ) ਆਉਦਾ ਦਿਖਾਈ ਦਿੱਤਾ, ਜਿਸਦੀ ਤਲਾਸ਼ੀ ਦੌਰਾਨ ਉਸ ਵਿੱਚੋਂ 11 ਗੱਟੇ ਚੂਰਾ ਪੋਸਤ ਬਰਾਮਦ ਕੀਤੇ ਗਏ। ਇਸ ਕੈਂਟਰ ਚਾਲਕ ਦੀ ਪਹਿਚਾਣ ਗੁਰਪਾਲ ਸਿੰਘ ਉਰਫ ਗੰਨੀ ਵਾਸੀ ਪਿੰਡ ਹਿੰਮਤਪੁਰਾ ਥਾਣਾ ਬਹਾਵਵਾਲਾ ਵਜੋਂ ਹੋਈ। ਉਸਦੇ ਵਿਰੁਧ ਮੁਕੱਦਮਾ ਨੰਬਰ 49 ਮਿਤੀ 24—7—2024 ਜੁਰਮ 15—61—85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਅਬੋਹਰ ਦਰਜ ਕੀਤਾ ਗਿਆ ਹੈ।