ਸਾਫ ਸੁਥਰਾ ਹੋਵੇਗਾ ਫਾਜ਼ਿਲਕਾ, ਸ਼ਹਿਰ ਲਈ 75 ਲੱਖ ਦੀ ਲਾਗਤ ਨਾਲ ਖਰੀਦੀਆਂ 10 ਹੋਰ ਨਵੀਆਂ ਗੱਡੀਆਂ

0
14

ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਝੰਡੀ ਵਿਖਾ ਕੇ ਕੀਤੀਆਂ ਰਵਾਨਾ
ਫਾਜ਼ਿਲਕਾ 1 ਜੁਲਾਈ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਵਿੱਚ ਸਫਾਈ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰ ਵੱਲੋਂ 10 ਨਵੀਆਂ ਗੱਡੀਆਂ ਖਰੀਦੀਆਂ ਗਈਆਂ ਹਨ ਜੋ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚੋਂ ਕੂੜਾ ਚੁੱਕਣਗੀਆਂ। ਇਹਨਾਂ ਗੱਡੀਆਂ ਨੂੰ ਅੱਜ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ।ਇਸ ਮੌਕੇ ਜਾਣਕਾਰੀ ਦਿੰਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਇਹਨਾਂ ਤੇ 75 ਲੱਖ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਨਾਲ ਨਗਰ ਕੌਂਸਲ ਦਾ ਸੈਨੀਟੇਸ਼ਨ ਵਿੰਗ ਹੋਰ ਮਜਬੂਤ ਹੋ ਗਿਆ ਹੈ।

ਬਾਗੀ ਧੜੇ ਦਾ ਨਵਾਂ ਪੈਤੜਾਂ: ਸੌਦਾ ਸਾਧ ਨੂੰ ਮੁਆਫ਼ੀ, ਸੁਮੈਧ ਸੈਣੀ ਨੂੰ ਡੀਜੀਪੀ ਤੇ ਬੇਅਦਬੀ ਕਾਂਡ ’ਚ ਮੰਗੀ ਮੁਆਫ਼ੀ

ਉਹਨਾਂ ਨੇ ਆਖਿਆ ਕਿ ਸ਼ਹਿਰ ਵਿੱਚੋਂ ਹੁਣ ਰੋਜ਼ਾਨਾ ਆਧਾਰ ਤੇ ਕੂੜਾ ਚੁੱਕਿਆ ਜਾ ਸਕੇਗਾ ਅਤੇ ਸ਼ਹਿਰ ਨੂੰ ਹੋਰ ਵੀ ਵਧੇਰੇ ਸਵੱਛ ਬਣਾਇਆ ਜਾਵੇਗਾ ।ਇਸ ਮੌਕੇ ਉਹਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਵਿਕਾਸ ਤੇ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ ਅਤੇ ਸ਼ਹਿਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ ਨਾਲ ਸਵੱਛਤਾ ਨੂੰ ਵੀ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮਪਤਨੀ ਸ਼੍ਰੀਮਤੀ ਖੁਸ਼ਬੂ ਸਾਵਨਸੁੱਖਾ ਸਵਨਾ, ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮੰਗਤ ਰਾਮ ਅਤੇ ਨਗਰ ਕੌਂਸਲ ਦੇ ਵੱਖ-ਵੱਖ ਕੌਂਸਲਰ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਭਾਰੀ, ਬਲਾਕ ਪ੍ਰਧਾਨ ਅਤੇ ਵਰਕਰ ਵੀ ਹਾਜ਼ਰ ਸਨ।

 

LEAVE A REPLY

Please enter your comment!
Please enter your name here