Bathinda News: ਬਠਿੰਡਾ ਦੇ ਵਿਚ ਸ਼ੁੱਕਰਵਾਰ ਨੂੰ ਤੜਕਸਾਰ ਰਾਮਪੁਰਾ-ਮੋੜ ਰੋਡ ’ਤੇ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਇੱਕ ਮਹਿਲਾ ਪੁਲਿਸ ਮੁਲਾਜਮ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਘਟਨਾ ਸਮੇਂ ਰਮਨਦੀਪ ਕੌਰ ਨਾਂ ਦੀ ਇਹ ਮਹਿਲਾ ਮੁਲਾਜਮ ਐਕਟਿਵਾ ’ਤੇ ਸਵਾਰ ਹੋ ਕੇ ਆਪਣੇ ਦਫ਼ਤਰ ਡਿਊਟੀ ਉਪਰ ਜਾ ਰਹੀ ਸੀ, ਜਿਸਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ ਨਾਮੀ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ਅੱਗੇ ਚੱਲੀਆਂ ਗੋ+ਲੀਆਂ, ਪੁਲਿਸ ਵੱਲੋਂ ਜਾਂਚ ਸ਼ੁਰੂ
ਰਮਨਦੀਪ ਦੀ ਡਿਊਟੀ ਡੀਐਸਪੀ ਦਫ਼ਤਰ ਫ਼ੂਲ ਵਿਖੇ ਦੱਸੀ ਜਾ ਰਹੀ ਹੈ। ਮ੍ਰਿਤਕ ਸ਼ਾਦੀਸੁਦਾ ਸੀ ਤੇ ਉਸਦੇ ਦੋ ਛੋਟੇ ਬੱਚੇ (ਇੱਕ ਪੰਜ ਸਾਲਾਂ ਦੀ ਬੱਚੀ ਅਤੇ ਇੱਕ ਸਵਾ ਸਾਲ) ਸਨ। ਉਸਦਾ ਪਤੀ ਵੀ ਪੁਲਿਸ ਮਹਿਕਮੇ ਵਿਚ ਡਿਊਟੀ ਕਰ ਰਿਹਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।