ਫ਼ਿਰੋਜ਼ਪੁਰ ਦੇ ਮੱਖੂ ਬਲਾਕ ਨੂੰ ਨੀਤੀ ਆਯੋਗ ਦੇ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਤਹਿਤ 1.5 ਕਰੋੜ ਦਾ ਪੁਰਸਕਾਰ ਪ੍ਰਾਪਤ – ਡੀ.ਸੀ.

0
27

ਫ਼ਿਰੋਜ਼ਪੁਰ, 30 ਦਸੰਬਰ :ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਲਈ ਇੱਕ ਅਹਿਮ ਪ੍ਰਾਪਤੀ ਕਰਦਿਆਂ ਮੱਖੂ ਬਲਾਕ ਨੂੰ ਸਤੰਬਰ 2023 ਤਿਮਾਹੀ ਦੌਰਾਨ ਇਸਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਨੀਤੀ ਆਯੋਗ ਦੇ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਤਹਿਤ 1.5 ਕਰੋੜ ਦਾ ਪੁਰਸਕਾਰ ਦਿੱਤਾ ਗਿਆ ਹੈ। ਇਹ ਪ੍ਰਾਪਤੀ ਨੀਤੀ ਆਯੋਗ ਦੀ ਪਹਿਲਕਦਮੀ ਵਜੋਂ ਚੁਣੌਤੀ ਵਿਧੀ ਰਾਹੀਂ ਮੁੱਖ ਪ੍ਰਦਰਸ਼ਨ ਸੂਚਕਾਂ ’ਤੇ ਮਿਸਾਲੀ ਪ੍ਰਗਤੀ ਦਿਖਾਉਣ ਵਾਲੇ ਬਲਾਕਾਂ ਨੂੰ ਇਨਾਮ ਦੇਣ ਲਈ ਚੌਣ ਕਰਨ ਦੇ ਹਿੱਸੇ ਵਜੋਂ ਆਈ ਹੈ।

ਇਹ ਵੀ ਪੜ੍ਹੋ Moga Police ਦਾ ਸਾਲ 2024 ਵਿੱਚ ਅਪਰਾਧੀਆਂ ਅਤੇ ਨਸ਼ਾ ਤਸਕਰਾਂ ਵਿਰੁਧ ਵੱਡਾ Action

ਉਨ੍ਹਾਂ ਦੱਸਿਆ ਕਿ ਇਸ ਪੁਰਸਕਾਰ ਦਾ ਐਲਾਨ 24 ਦਸੰਬਰ, 2024 ਨੂੰ ਪੰਜਾਬ ਦੇ ਮੁੱਖ ਸਕੱਤਰ ਨੂੰ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਬੀ.ਵੀ.ਆਰ. ਸੁਬਰਾਮਣੀਅਮ ਦੁਆਰਾ ਕੀਤਾ ਗਿਆ। ਜ਼ੋਨ 2-ਉੱਤਰੀ ਭਾਰਤ ਦੇ ਅਧੀਨ ਸ਼੍ਰੇਣੀਬੱਧ ਮਖੂ ਬਲਾਕ ਨੇ ਵੱਖ-ਵੱਖ ਵਿਕਾਸ ਮਾਪਦੰਡਾਂ ਵਿੱਚ ਸ਼ਾਨਦਾਰ ਸੁਧਾਰ ਦਿਖਾਇਆ ਹੈ, ਜਿਸ ਨਾਲ ਇਹ ਪ੍ਰਾਪਤੀ ਹੋਈ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹੁਣ ਕੇਂਦਰੀ ਪ੍ਰਭਾਰੀ ਅਫ਼ਸਰ ਨਾਲ ਸਲਾਹ-ਮਸ਼ਵਰਾ ਕਰਕੇ ਅਲਾਟ ਕੀਤੇ ਫੰਡਾਂ ਲਈ ਵਿਆਪਕ ਕਾਰਜ ਯੋਜਨਾ /ਪ੍ਰੋਜੈਕਟ ਪ੍ਰਸਤਾਵ ਤਿਆਰ ਕਰੇਗਾ।

ਇਹ ਵੀ ਪੜ੍ਹੋ ਮਾਘੀ ਮੇਲੇ ਸਬੰਧੀ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਨਾਲ ਕੀਤੀ ਰਿਵਿਊ ਮੀਟਿੰਗ

ਇਸ ਪ੍ਰਸਤਾਵ ਨੂੰ ਸਕੱਤਰਾਂ ਦੀ ਅਧਿਕਾਰ ਪ੍ਰਾਪਤ ਕਮੇਟੀ ਦੁਆਰਾ ਅੰਤਿਮ ਪ੍ਰਵਾਨਗੀ ਲਈ ਨੀਤੀ ਆਯੋਗ ਨੂੰ ਸੌਂਪਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮਖੂ ਬਲਾਕ ਦੇ ਨਿਵਾਸੀਆਂ ਦੇ ਫਾਇਦੇ ਲਈ ਇਸ ਫੰਡ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਉਣ ਲਈ 31 ਜਨਵਰੀ, 2025 ਤੱਕ ਵਿਸਤ੍ਰਿਤ ਪ੍ਰਸਤਾਵ ਤਿਆਰ ਕਰਨ ਲਈ ਨੀਤੀ ਆਯੋਗ ਦੀ ਪ੍ਰੋਜੈਕਟ ਪ੍ਰਬੰਧਨ ਯੂਨਿਟ ਨਾਲ ਮਿਲ ਕੇ ਕੰਮ ਕਰੇਗਾ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here