ਰਿਟਾਇਰ ਕਰਮਚਾਰੀ ਖਾਲੀ ਹੱਥ ਘਰਾਂ ਨੂੰ ਪਰਤੇ ਜਥੇਬੰਦੀ ਵੱਲੋਂ16 ਸਤੰਬਰ ਤੋਂ ਲਗਾਤਾਰ ਸੰਕੇਤਕ ਧਰਨੇ ਦੇਣ ਦਾ ਫ਼ੈਸਲਾ
ਬਠਿੰਡਾ, 13 ਸਤੰਬਰ: ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਸੀਵਰੇਜ ਬੋਰਡ ਬਠਿੰਡਾ ਵੱਲੋਂ ਫੀਲਡ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਬਠਿੰਡਾ ਦੇ ਖਿਲਾਫ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਰੋਸ ਪ੍ਰਗਟ ਕੀਤਾ। ਅੱਜ ਦੀ ਰੋਸ ਰੈਲੀ ਦੀ ਪ੍ਰਧਾਨਗੀ ਬਰਾਂਚ ਪ੍ਰਧਾਨ ਦਰਸ਼ਨ ਸ਼ਰਮਾ ਨੇ ਕੀਤੀ ਰੈਲੀ ਨੂੰ ਵੱਖ-ਵੱਖ ਬੁਲਾਰਿਆਂ ਸੁਖਚੈਨ ਸਿੰਘ ਹਰਨੇਕ ਸਿੰਘ ਗਹਿਰੀ,ਜੀਤਰਾਮ ਦੋਦੜਾ,ਕੁਲਵਿੰਦਰ ਸਿੰਘ ਜਸਵਿੰਦਰ ਸਿੰਘ ਜਗਲਾਤ, ਹਰਪ੍ਰੀਤ ਸਿੰਘ ਦੁੱਗਲ, ਹਰਮਨਪ੍ਰੀਤ ਸਿੰਘ,ਅਮਨਦੀਪ ਸਿੰਘ, ਕ੍ਰਿਸ਼ਨ ਸਿੰਘ ਮੌੜ, ਕ੍ਰਿਸ਼ਨ ਕੁਮਾਰ ਕੋਟਫੱਤਾ, ਸੰਦੀਪ ਕੋਟ ਫੱਤਾ,ਸੁਖਮੰਦਰ ਸਿੰਘ, ਕਿਸ਼ੋਰ ਚੰਦ ਗਾਜ,ਪਰਮ ਚੰਦ ਬਠਿੰਡਾ, ਗੁਰਚਰਨ ਜੋੜਕੀਆਂ,,ਸੁਨੀਲ ਕੁਮਾਰ ਕੈਸ਼ੀਅਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਬਠਿੰਡਾ ਵਿੱਚ ਰਿਟਾਇਰ ਹੋ ਚੁੱਕੇ ਕਰਮਚਾਰੀ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਦਫਤਰਾਂ ਦੇ ਚੱਕਰ ਲਾ ਰਹੇ ਹਨ ਜਥੇਬੰਦੀ ਵੀ ਲਗਾਤਾਰ ਮੰਗ ਕਰਦੀ ਆ ਰਹੀ ਹੈ
ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ “ਵਿਸ਼ਵ ਮੁੱਢਲੀ ਸਹਾਇਤਾ ਦਿਹਾੜਾ”
ਰਿਟਾਇਰ ਕਰਮਚਾਰੀ ਆਪਣੀ ਜ਼ਿੰਦਗੀ ਦੇ 38 ਤੋਂ 40 ਸਾਲ ਮਹਿਕਮੇ ਵਿੱਚ ਨੌਕਰੀ ਕਰਕੇ ਤੇ ਰਿਟਾਇਰ ਹੋ ਕੇ ਨਾਲ ਜਦ ਖਾਲੀ ਘਰਾਂ ਨੂੰ ਪਰਤੇ ਹਨ ਇਹਨਾਂ ਅਧਿਕਾਰੀਆਂ ਵੱਲੋਂ ਉਹਨਾਂ ਕਰਮਚਾਰੀਆਂ ਨੂੰ ਬਣਦੇ ਬਕਾਏ ਦੇਣ ਵਾਸਤੇ ਕੋਈ ਕਾਰਵਾਈ ਨਹੀਂ ਕੀਤੀ ਇਥੋਂ ਤੱਕ ਇਕ ਕਰਮਚਾਰੀ ਦੇ ਤਾਂ ਬਿੱਲ ਵੀ ਪਾਸ ਨਹੀਂ ਕੀਤੇ ਗਏ ਮਹਿਕਮਾ ਸੀਵਰੇਜ ਬੋਰਡ ਵਿੱਚ ਪੈਨਸ਼ਨ ਨਾਂ ਹੋਣ ਕਾਰਨ ਮੁਲਾਜ਼ਮਾਂ ਨੂੰ ਭਾਰੀ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਬੜੇ ਦੁੱਖ ਦੀ ਗੱਲ ਹੈ ਕਿ ਰਿਟਾਇਰ ਕਰਮਚਾਰੀਆਂ ਨੂੰ ਪਹਿਲਾਂ ਥੋੜੇ ਬਹੁਤੇ ਬਕਾਏ ਦੇ ਕੇ ਭੇਜਿਆ ਜਾਂਦਾ ਸੀ ਪਰ ਇਹਨਾਂ ਕਰਮਚਾਰੀਆਂ ਨੂੰ ਕੋਈ ਵੀ ਬਕਾਏ ਵਿੱਚੋਂ ਫੰਡ ਨਹੀਂ ਦਿੱਤਾ ਜਾਂਦਾ ਇਸ ਦੇ ਨਾਲ ਹੀ ਕੰਨਟੈ੍ਕਟ ਮੁਲਾਜ਼ਮ ਕੋਟ ਫੱਤਾ ਮੰਡੀ ਜਿੱਥੇ ਪੰਜ ਛੇ ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਮੌੜ ਮੰਡੀ ਅਤੇ ਲੋਕਲ ਬਠਿੰਡਾ ਦੇ ਕੰਟਰੈਕਟ ਕਰਮਚਾਰੀਆਂ ਨੂੰ ਵੀ ਅਜੇ ਤੱਕ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਉਹਨਾਂ ਦਾ ਪੀਐਫ ਸਮੇਂ ਸਿਰ ਜਮਾ ਨਹੀਂ ਕਰਾਇਆ ਜਾ ਰਿਹਾ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ: ਕਰੋੜਾਂ ਦੀ ਡਰੱਗ ਮਨੀ ਸਹਿਤ ਮੁਹਾਲੀ ਦਾ ਡਰੱਗ ਇੰਸਪੈਕਟਰ ਗ੍ਰਿਫਤਾਰ
ਵਧੇ ਹੋਏ ਡੀਸੀ ਰੇਟ ਲਾਗੂ ਨਹੀਂ ਕੀਤੇ ਜਾ ਰਹੇ ਅਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਰੋਸ ਪ੍ਰਗਟ ਕੀਤਾ ਗਿਆ ਪਰ ਮੰਡਲ ਦਫਤਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੋਈ ਵਿਸ਼ਵਾਸ ਨਹੀਂ ਦਵਾਇਆ ਗਿਆ ਤੇ ਕਾਰਜਕਾਰੀ ਇੰਜਨੀਅਰ ਸਵੇਰੇ ਦਫਤਰ ਬੈਠ ਕੇ ਉਸ ਤੋਂ ਬਾਅਦ ਦਫਤਰ ਨਹੀਂ ਆਏ ਜਿਸ ਤੋਂ ਭੜਕੇ ਫੀਲਡ ਮੁਲਾਜ਼ਮਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਜਥੇਬੰਦੀ ਨੇ ਫੈਸਲਾ ਕੀਤਾ ਗਿਆ ਕਿ ਜਿੰਨਾ ਚਿਰ ਕੰਟਰੈਕਟ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹਾਂ ਅਤੇ ਰਿਟਾਇਰ ਕਰਮਚਾਰੀਆਂ ਦੇ ਬਣਦੇ ਬਕਾਏ ਨਹੀਂ ਦਿੱਤੇ ਜਾਂਦੇ ਤਾਂ ਆਉਣ ਵਾਲੀ 16 ਤਰੀਕ ਤੋਂ ਲਗਾਤਾਰ ਮੰਡਲ ਦਫਤਰ ਬਠਿੰਡਾ ਅੱਗੇ ਸੰਕੇਤਕ ਧਰਨੇ ਦੇ ਤੌਰ ਤੇ ਰੋਜ਼ਾਨਾ ਰੋਸ ਪ੍ਰਗਟ ਕੀਤਾ ਜਾਵੇਗਾ। ਜਿਸ ਵਿੱਚ ਫੀਲਡ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ ਅੰਤ ਵਿੱਚ ਬਰਾਂਚ ਪ੍ਰਧਾਨ ਦਰਸ਼ਨ ਸ਼ਰਮਾ ਨੇ ਸਾਰੇ ਸਾਥੀਆਂ ਦਾ ਅਤੇ ਮੁਲਾਜ਼ਮ ਆਗੂਆਂ ਦਾ ਧੰਨਵਾਦ ਕੀਤਾ।