ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬਠਿੰਡਾ ਦੀ ਜ਼ਿਲਾ ਪੱਧਰੀ ਮੀਟਿੰਗ ਹੋਈ
ਬਠਿੰਡਾ 1 ਅਕਤੂਬਰ :ਲੋਕ ਨਿਰਮਾਣ ਵਿਭਾਗ ਦੇ ਵੱਖ ਵੱਖ ਵਿੰਗਾਂ ਵਿੱਚ ਕੰਮ ਕਰਦੀ ਸਿਰਮੌਰ ਜਥੇਬੰਦੀ ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜਿਲ੍ਹਾ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਰਾਜ ਮੌੜ ਦੀ ਪ੍ਰਧਾਨਗੀ ਹੇਠ ਚਿਲਡਰਨ ਪਾਰਕ ਬਠਿੰਡਾ ਵਿਖੇ ਹੋਈ ਪ੍ਰੈਸ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਜਰਨਲ ਸਕੱਤਰ ਦਰਸ਼ਨ ਸ਼ਰਮਾਂ ਨੇ ਦੱਸਿਆ ਕਿ ਮੀਟਿੰਗ ਦੇ ਵਿੱਚ ਪੰਜਾਬ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਖਿਲਾਫ ਦੋ ਅਕਤੂਬਰ ਨੂੰ ਅੰਬਾਲਾ ਵਿਖੇ ਕੀਤੇ ਜਾ ਰਹੇ ਝੰਡਾ ਮਾਰਚ ਵਿੱਚ ਫੀਲਡ ਮੁਲਾਜ਼ਮਾਂ ਦਾ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਫੈਸਲਾ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ: ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਚੱਲ ਰਹੇ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ
ਸੂਬਾ ਆਗੂ ਕਿਸ਼ੋਰ ਚੰਦ ਗਾਜ਼ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ,ਰਹਿੰਦੀਆਂ ਡੀਏ ਦੀਆਂ ਕਿਸਤਾਂ ਅਤੇ ਪੇ ਕਮਿਸ਼ਨ ਦੇ ਬਕਾਏ ਰਿਲੀਜ਼ ਕਰਨਾ ,ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ / ਪੈਨਸ਼ਨਰ ਮੰਗਾਂ ਤੇ ਅਪਣਾਏ ਜਾ ਰਹੇ ਅੜੀਅਲ ਵਤੀਰੇ ਦੇ ਖਿਲਾਫ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਸਾਂਝਾ ਫਰੰਟ ਨੂੰ ਮੀਟਿੰਗਾਂ ਦੇ ਕੇ ਮੁਲਤਵੀ ਕਰਨ ਦੇ ਖਿਲਾਫ ਮਿਤੀ 2 ਅਕਤੂਬਰ 2024 ਨੂੰ ਅੰਬਾਲਾ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ: ਡਾਕਟਰਾਂ ਤੇ ਸਟਾਫ ਦੀ ਘਾਟ ਦੂਰ ਕਰਨ ਤੇ ਮੁਲਾਜ਼ਮਾਂ ਦੀ ਸੁਰੱਖਿਆ ਲਈ ਜਨਤਕ ਜਥੇਬੰਦੀਆਂ ਦਾ ਵਫ਼ਦ ਡੀ ਸੀ ਨੂੰ ਮਿਲਿਆ
ਇਸ ਰੋਸ ਮੁਜਾਹਰੇ ਵਿੱਚ ਮੁਲਾਜ਼ਮ 02 ਅਕਤੂਬਰ ਨੂੰ ਠੀਕ 11 ਵਜੇ ਅੰਬਾਲਾ ਸਿਟੀ ਰੇਲਵੇ ਸਟੇਸ਼ਨ ਤੇ ਪੁੱਜਣਗੇ। ਮੀਟਿੰਗ ਵਿੱਚ 20 ਸਤੰਬਰ ਨੂੰ ਹੋਏ ਜ਼ਿਲ੍ਹਾ ਪੱਧਰੀ ਚੋਣ ਇਜਲਾਸ ਦਾ ਰਿਵਿਊ ਕੀਤਾ ਗਿਆ ਅਤੇ ਵਿਭਾਗੀ ਮੰਗਾਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅੱਜ ਦੀ ਮੀਟਿੰਗ ਵਿੱਚ ਲਖਵੀਰ ਭਾਗੀਵਾਂਦਰ,ਗੁਰਮੀਤ ਸਿੰਘ ਭੋਡੀਪੁਰਾ,ਕੁਲਵਿੰਦਰ ਸਿੱਧੂ,ਹਰਨੇਕ ਸਿੰਘ ਗਹਿਰੀ,ਸੁਖਚੈਨ ਸਿੰਘ,ਧਰਮ ਸਿੰਘ ਕੋਠਾ ਗੁਰੂ,ਪਰਮ ਚੰਦ ਬਠਿੰਡਾ,ਹਰਜੀਤ ਸਿੰਘ,ਹਰਪ੍ਰੀਤ ਸਿੰਘ ਗੁਰਚਰਨ ਜੋੜਕੀਆਂ,ਹਰਮਨਪ੍ਰੀਤ ਸਿੰਘ, ਪੂਰਨ ਸਿੰਘ, ਜੀਤਰਾਮ ਦੋਦੜਾ ਆਗੂ ਸ਼ਾਮਿਲ ਹੋਏ।
Share the post "ਫੀਲਡ ਕਾਮੇ ਵੱਡੀ ਗਿਣਤੀ ਵਿੱਚ ਪੁੱਜਣਗੇ 2 ਅਕਤੂਬਰ ਦੇ ਅੰਬਾਲਾ ਰੋਸ ਮਾਰਚ ਵਿੱਚ"