ਚੰਡੀਗੜ੍ਹ, 4 ਜੂਨ: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਜਿਆਦਾਤਰ ਰੁਝਾਨ ਹੋਣੇ ਸ਼ੁਰੂ ਹੋ ਗਏ ਹਨ। ਇੰਨ੍ਹਾਂ ਰੁਝਾਨਾਂ ਮੁਤਾਬਕ ਅੱਧੀ ਦਰਜ਼ਨ ਦੇ ਕਰੀਬ ਅਜਿਹੀਆਂ ਸੀਟਾਂ ਹਨ, ਜਿੱਥੇ ਲਗਭਗ ਜਿੱਤ ਤੈਅ ਹੋ ਚੁੱਕੀ ਹੈ। ਇੰਨ੍ਹਾਂ ਵਿਚ ਦੋਨੋਂ ਪੰਥਕ ਸੀਟਾਂ ਖਡੂਰ ਸਾਹਿਬ ਅਤੇ ਫ਼ਰੀਦਕੋਟ ਵੀ ਸ਼ਾਮਲ ਹੈ। ਇਸਤੋਂ ਇਲਾਵਾ ਸੰਗਰੂਰ ਤੋਂ ਮੀਤ ਹੇਅਰ, ਜਲੰਧਰ ਤੋਂ ਜਲੰਧਰ ਚੰਨੀ ਦੀ ਜਿੱਤ ਵੀ ਤੈਅ ਹੈ। ਪ੍ਰੰਤੂ ਪੰਜਾਬ ਦੀਆਂ ਚਾਰ ਸੀਟਾਂ, ਜਿੱਥੇ ਵੱਡੇ ਉਲਟ ਫ਼ੇਰ ਹੁੰਦਾ ਨਜ਼ਰ ਆ ਰਿਹਾ। ਇੰਨ੍ਹਾਂ ਵਿਚ ਪਟਿਆਲਾ, ਲੁਧਿਆਣਾ, ਫ਼ਿਰੋਜਪੁਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਸ਼ਾਮਲ ਹੈ। ਫ਼ਿਰੋਜਪੁਰ ਦੇ ਵਿਚ ਪਹਿਲਾਂ ਜਿੱਥੇ ਅਕਾਲੀ ਦਲ ਦੇ ਨੌਨੀ ਮਾਨ ਪਹਿਲੇ ਨੰਬਰ ’ਤੇ ਚੱਲ ਰਹੇ ਹਨ, ਉਹ ਹੁਣ ਚੌਥੇ ਨੰਬਰ ’ਤੇ ਚਲੇ ਗਏ ਹਨ। ਇੱਥੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਮੁੜ ਪਹਿਲੇ ਸਥਾਨ ‘ਤੇ ਆ ਗਏ। ਇਸਤੋਂ ਇਲਾਵਾ ਦੁਜੇ ਨੰਬਰ ’ਤੇ ਅਚਾਨਕ ਆਪ ਦੇ ਕਾਕਾ ਬਰਾੜ ਆ ਗਏ ਹਨ ਅਤੇ ਤੀਜੇ ਨੰਬਰ ਉੱਪਰ ਭਾਜਪਾ ਦੇ ਰਾਣਾ ਸੋਢੀ ਹਨ।
ਚੋਣ ਰੁਝਾਨ: ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ , ਚਰਨਜੀਤ ਚੰਨੀ ਤੇ ਮੀਤ ਹੇਅਰ ਜਿੱਤ ਵੱਲ ਵਧੇ
ਜੇਕਰ ਗੱਲ ਪਟਿਆਲਾ ਦੀ ਕੀਤੀ ਜਾਵੇ ਤਾਂ ਸ਼ੁਰੂਆਤੀ ਰੁਝਾਨ ਵਿਚ ਇੱਥੇ ਆਪ ਦੇ ਡਾ ਬਲਵੀਰ ਸਿੰਘ ਪਹਿਲੇ ਸਥਾਨ ’ਤੇ ਸਨ ਪ੍ਰੰਤੂ ਹੁਣ ਉਹ ਤੀਜ਼ੇ ਸਥਾਨ ‘ਤੇ ਚਲੇ ਗਏ। ਜਦੋਂਕਿ ਤੀਜ਼ੇ ਨੰਬਰ ’ਤੇ ਚੱਲ ਰਹੀ ਭਾਜਪਾ ਦੀ ਪ੍ਰਨੀਤ ਕੌਰ ਦੂਜੇ ਥਾਂ ਉਪਰ ਆ ਗਏ ਹਨ। ਉਧਰ ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਬੇਸ਼ੱਕ ਸ਼ੁਰੂਆਤ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲੇ ਸਥਾਨ ‘ਤੇ ਚੱਲੇ ਆ ਰਹੇ ਹਨ ਪਰ ਮੁਕਾਬਲਾ ਕਾਫ਼ੀ ਸਖ਼ਤ ਹੈ। ਇੱਥੇ ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਰਵਨੀਤ ਬਿੱਟੂ ਨਾਲ ਹੋ ਰਿਹਾ ਹੈ। ਉਧਰ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਆਪ ਦੇ ਮਾਲਵਿੰਦਰ ਸਿੰਘ ਕੰਗ ਅਤੇ ਕਾਂਗਰਸ ਦੇ ਵਿਜੇਇੰਦਰ ਸਿੰਗਲਾ ਵਿਚਕਾਰ ਸਖ਼ਤ ਟੱਕਰ ਬਣੀ ਹੋਈ ਹੈ।