ਜਲੰਧਰ, 21 ਜੂਨ: ਜਲੰਧਰ ਵਿੱਚ ਨਿਹੰਗ ਸਿੰਘਾ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਟਕਰਾਅ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੇ ਗਾਡਾ ਰੋਡ ਸਥਿਤ ਸ਼ਰਾਬ ਤੇ ਠੇਕੇ ਨੂੰ ਨਿਹੰਗ ਸਿੰਘਾਂ ਵੱਲੋਂ ਜ਼ਬਰਦਸਤੀ ਬੰਦ ਕਰਵਾਇਆ ਜਾ ਰਿਹਾ ਸੀ। ਸ਼ਰਾਬ ਦੇ ਠੇਕੇ ਬਾਹਰ ਲੱਗੇ ਬੋਡਾ ਤੇ ਧਮਕੀ ਭਰੇ ਸ਼ਬਦ ਲਿਖੇ ਹੋਏ ਸੀ। ਜਿਵੇਂ ਕਿ ਜੇਕਰ ਸ਼ਰਾਬ ਪੀਤੀ ਤਾਂ ਝਟਕਾ ਡੈਥ ਹੋਵੇਗੀ, ਇਸ ਤੋਂ ਇਲਾਵਾ ਇਸੀ ਦੇ ਹੇਠਾਂ ਲਿਖਿਆ ਹੋਇਆ ਸੀ ਕਿ ਜੇਕਰ ਕੋਈ ਸ਼ਰਾਬ ਪੀਂਦਾ ਦਿਖਾਈ ਦਿੱਤਾ ਤਾਂ ਉਸ ਦਾ ਅੰਜ਼ਾਮ ਬੁਰਾ ਹੋਵੇਗਾ।
ਜਲੰਧਰ ਜ਼ਿਮਨੀ ਚੋਣਾ ਤੋਂ ਪਹਿਲਾ ਪਟਵਾਰੀਆਂ ਨੇ ਸਰਕਾਰ ਨੂੰ ਪਾਈ ਬਿਪਤਾ
ਜਦੋਂ ਪੁਲਿਸ ਨੂੰ ਇਸ ਦੀ ਖਬਰ ਮਿਲਦੀ ਹੈ ਤਾਂ ਮੌਕੇ ਤੇ ਪੁਲਿਸ ਦੀ ਕੁਝ ਫੋਰਸ ਇਹਨਾਂ ਨਿਹੰਗ ਸਿੰਘਾਂ ਨੂੰ ਰੋਕਣ ਲਈ ਠੇਕੀ ਬਾਹਰ ਪਹੁੰਚ ਜਾਂਦੀ ਹੈ। ਪੁਲਿਸ ਫੋਰਸ ਨੂੰ ਦੇਖ ਕੇ ਨਿਹੰਗ ਸਿੰਘਾ ਵੱਲੋਂ ਕਿਰਪਾਨਾਂ ਕੱਢ ਲਈਆਂ ਜਾਂਦੀਆਂ ਹਨ। ਹਾਲਾਂਕਿ ਬਾਅਦ ਵਿੱਚ ਪੁਲਿਸ ਨੇ ਨਿਹੰਗ ਸਿੰਘਾਂ ਨੂੰ ਹਿਰਾਸਤ ਵਿੱਚ ਲੈ ਕੇ ਉਹਨਾਂ ਤੋਂ ਕਿਰਪਾਨਾਂ ਖੋਹ ਲਈਆਂ ਤਾਂ ਕਿ ਉਹ ਕਿਸੇ ‘ਤੇ ਹਮਲਾ ਨਾ ਕਰ ਸਕਣ। ਫਿਲਹਾਲ ਇਨ੍ਹਾਂ ਨਿਹੰਗ ਸਿੰਘਾਂ ਨੂੰ ਥਾਣਾ 7 ਵਿੱਚ ਲਿਜਾਇਆ ਗਿਆ ਹੈ ਤੇ ਪੁਲਿਸ ਇਸ ਮਾਮਲੇ ਦੀ ਅਗਰੇਲੀ ਜਾਂਚ ਕਰ ਰਹੀ ਹੈ।