ਅਣਗਹਿਲੀ ਵਰਤਣ ਵਾਲੇ ਤਿੰਨ ਮੁਲਾਜ਼ਮਾਂ ਖਿਲਾਫ਼ ਕੀਤੀ ਕਾਰਵਾਈ
ਅੰਮ੍ਰਿਤਸਰ, 23 ਜੂਨ: ਲੰਘੀ 21 ਜੂਨ ਨੂੰ ਯੋਗਾ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿਚ ਯੋਗ ਆਸਨ ਕਰਨ ਵਾਲੀ ਅਰਚਨਾ ਮਕਵਾਨਾ ਨਾਂ ਦੀ ਲੜਕੀ ਵਿਰੁਧ ਅੰਮ੍ਰਿਤਸਰ ਸਿਟੀ ਪੁਲਿਸ ਵੱਲੋਂ ਧਾਰਾ 295 ਏ ਤਹਿਤ ਕੇਸ ਦਰਜ਼ ਕਰ ਲਿਆ ਹੈ। ਅਰਚਨਾ ਨੇ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਯੋਗ ਆਸਨ ਕਰਨ ਤੋਂ ਬਾਅਦ ਇਸਦੀਆਂ ਫ਼ੋਟੋਆਂ ਖ਼ੁਦ ਆਪਣੇ ਸੋਸਲ ਅਕਾਉਂਟ ’ਤੇ ਪਾਈਆਂ ਸਨ, ਜਿਸਤੋਂ ਬਾਅਦ ਇਹ ਮਾਮਲਾ ਭਖ ਗਿਆ ਸੀ। ਇਸ ਲੜਕੀ ਵਿਰੁਧ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਸਿੱਖ ਮਰਿਆਦਾ ਨੂੰ ਭੰਗ ਕਰਨ ਦੇ ਦੋਸ਼ ਲਗਾਏ ਗਏ ਸਨ।
ਗੁਰਦੁਆਰਾ ਸਾਹਿਬ ‘ਚ ਹੋਈ ਬੇਅਦਬੀ, ਗੁਟਕਾ ਸਾਹਿਬ ਦੇ ਪਾੜੇ ਅੰਗ
ਇਸਤੋਂ ਇਲਾਵਾ ਲਾਪਰਵਾਹੀ ਵਰਤਣ ਕਰਨ ਵਾਲੇ ਕਮੇਟੀ ਦੇ ਤਿੰਨ ਮੁਲਾਜ਼ਮਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ। ਹਾਲਾਂਕਿ ਲੜਕੀ ਨੇ ਸੋਸਲ ਮੀਡੀਆ ’ਤੇ ਲਾਈਵ ਹੋ ਕੇ ਅਪਣੀ ਗਲਤੀ ਲਈ ਮੁਆਫ਼ੀ ਮੰਗੀ ਸੀ ਤੇ ਭਰੋਸਾ ਦਿਵਾਇਆ ਸੀ ਕਿ ਅੱਗੇ ਤੋਂ ਉਹ ਅਜਿਹੀ ਗਲਤੀ ਨਹੀਂ ਕਰੇਗੀ। ਦਸਣਾ ਬਣਦਾ ਹੈ ਕਿ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਦਾਅਵਾ ਕੀਤਾ ਸੀ ਕਿ ਸੀਸੀਟੀਵੀ ਦੇਖਣ ਤੋਂ ਬਾਅਦ ਪਤਾ ਲੱਗਿਆ ਸੀ ਕਿ ਇਹ ਲੜਕੀ ਗਲਤ ਮੰਸ਼ਾ ਦੇ ਨਾਲ ਹੀ ਇੱਥੇ ਆਈ ਸੀ ਤੇ ਉਸਨੇ ਮੱਥਾ ਵੀ ਨਹੀਂ ਟੇਕਿਆ।