ਲੁਧਿਆਣਾ, 29 ਦਸੰਬਰ: ਪਿਛਲੇ ਦਿਨਾਂ ਤੋਂ ਸੋਸਲ ਮੀਡੀਆ ’ਤੇ ਇੱਕ 12 ਸਾਲਾਂ ਬੱਚੀ ਨਾਲ ਤਸਦੱਦ ਕਰਨ ਵਾਲੀ ਵਾਈਰਲ ਹੋ ਰਹੀ ਵੀਡੀਓ ਦੇ ਮਾਮਲੇ ਵਿਚ ਹੁਣ ਲੁਧਿਆਣਾ ਪੁਲਿਸ ਨੇ ਪਰਚਾ ਦਰਜ਼ ਕਰ ਲਿਆ ਹੈ। ਤਿੰਨ ਦਿਨ ਪਹਿਲਾਂ ਮਨੁੱਖਤਾ ਦੀ ਸੇਵਾ ਸੁਸਾਇਟੀ ਵਲੋਂ ਇਸ ਬੱਚੀ ਨੂੰ ਸ਼ਹਿਰ ਦੇ ਇੱਕ ਪਾਸ ਇਲਾਕੇ ਗੁਰਦੇਵ ਨਗਰ ਵਿਚ ਸਥਿਤ ਇੱਕ ਘਰ ਵਿਚੋਂ ਛੁਡਵਾਇਆ ਸੀ। ਜਿਸਤੋਂ ਬਾਅਦ ਮਾਮਲਾ ਕਾਫ਼ੀ ਚਰਚਾ ਵਿਚ ਆ ਗਿਆ ਸੀ। ਪਤਾ ਲੱਗਿਆ ਹੈ ਕਿ ਇਸ ਘਰ ਵਿਚ ਪੀਜੀ ਚਲਾਇਆ ਜਾ ਰਿਹਾ ਸੀ, ਜਿੱਥੇ ਕੰਮ ਧੰਦੇ ਦੇ ਲਈ ਇਹ ਛੋਟੀ ਬੱਚੀ ਰੱਖੀ ਹੋਈ ਸੀ।
ਭਗਵੰਤ ਮਾਨ ਵਲੋਂ ਕੇਂਦਰ ਤੇ ਹਰਿਆਣਾ ਨੂੰ ਦੋ ਟੁੱਕ, ਪੰਜਾਬ ਕੋਲ ਕਿਸੇ ਨੂੰ ਦੇਣ ਲਈ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ
ਸੂਚਨਾ ਮੁਤਾਬਕ ਇਸ ਬੱਚੀ ਬਾਰੇ ਸਮਾਜ ਸੇਵੀ ਸੰਸਥਾ ਨੂੰ ਇਸ ਪੀਜੀ ਵਿਚ ਹੀ ਰਹਿ ਚੁੱਕੀ ਇੱਕ ਲੜਕੀ ਨੇ ਹੀ ਜਾਣਕਾਰੀ ਦਿੱਤੀ ਸੀ। ਜਿਸਤੋਂ ਬਾਅਦ ਮਨੁੱਖਤਾ ਦੀ ਸੇਵਾ ਸੁਸਾਇਟੀ ਨੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਤੇ ਇੱਕ ਟੀਮ ਬਣਾ ਕੇ ਇਸ ਛੋਟੀ ਬੱਚੀ ਨੂੰ ਘਰੋਂ ਲਿਆਂਦਾ ਗਿਆ। ਸਿਵਲ ਲਾਈਨ ਇਲਾਕੇ ਦੇ ਏ.ਸੀ.ਪੀ ਜਸਰੂਪ ਕੌਰ ਬਾਠ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਦਸਿਆ ਕਿ ਚਾਈਲਡ ਲੇਬਰ ਐਕਟ ਦੇ ਤਹਿਤ ਘਰ ਦੀ ਮਾਲਕਣ ਔਰਤ ਵਿਰੁਧ ਪਰਚਾ ਦਰਜ਼ ਕੀਤਾ ਗਿਆ ਹੈ।
ਪੰਜਾਬ ਪੁਲਿਸ ‘ਚ ਵੱਡਾ ਪ੍ਰਸ਼ਾਸ਼ਨਿਕ ਫ਼ੇਰਬਦਲ, 51 ਸਬ-ਇੰਸਪੈਕਟਰਾਂ ਤੇ ਇੰਸਪੈਕਟਰਾਂ ਦੇ ਤਬਾਦਲੇ
ਉਨ੍ਹਾਂ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਜੇਕਰ ਕਿਸੇ ਹੋਰ ਦੀ ਕੋਈ ਭੂਮਿਕਾ ਸਾਹਮਣੇ ਆਵੇਗੀ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਪਤਾ ਲੱਗਿਆ ਹੈ ਕਿ ਇਹ ਮਹਿਲਾ ਪਾਵਰਕਾਮ ਵਿਚੋਂ ਸੇਵਾਮੁਕਤ ਸੁਪਰਡੈਂਟ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਲੜਕੀ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਤੇ ਉਸਦਾ ਪਿਤਾ ਉਸਨੂੰ ਘਰ ਵਿਚ ਛੱਡ ਗਿਆ ਸੀ, ਜਿਸਤੋਂ ਬਾਅਦ ਉਹ ਪਤਾ ਲੈਣ ਲਈ ਨਹੀਂ ਆਇਆ।
Share the post "12 ਸਾਲਾਂ ਬੱਚੀ ਨਾਲ ਤਸਦੱਦ ਕਰਨ ਵਾਲੀ ਸਾਬਕਾ ਮਹਿਲਾ ਅਧਿਕਾਰੀ ਵਿਰੁਧ ਪਰਚਾ ਦਰਜ਼"