Punjabi Khabarsaar
ਫ਼ਿਰੋਜ਼ਪੁਰ

BSP ਉਮੀਦਵਾਰ ਸੁਰਿੰਦਰ ਕੰਬੋਜ ਵਿਰੁੱਧ ਹੋਈ FIR ਦਰਜ਼

ਫ਼ਿਰੋਜ਼ਪੁਰ :-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਬਸਪਾ ਦੀ ਟਿਕਟ ‘ਤੇ ਚੋਣ ਲੜ ਰਹੇ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਵਿਰੁੱਧ ਪੁਲਿਸ ਨੇ ਪਰਚਾ ਦਰਜ਼ ਕੀਤਾ ਹੈ। ਉਨ੍ਹਾਂ ਵਿਰੁੱਧ ਇਹ ਕਾਰਵਾਈ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਕੀਤੀ ਹੈ। ਥਾਣਾ ਗੁਰੁਹਰਸਹਾਏ ਵਿਖੇ 171 ਐਫ ਆਈ.ਪੀ.ਸੀ, 126 ਅਤੇ 132 ਆਰ.ਪੀ ਐਕਟ 1951 ਤਹਿਤ ਮੁਕੱਦਮਾ ਨੰ: 98 ਮਿਤੀ 01-06-2024 ਦਰਜ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਇਸ ਹਲਕੇ ਅਧੀਨ ਆਉਂਦੇ ਪਿੰਡ ਜੀਵਾਂ ਅਰਾਈ ਵਿਖੇ ਵੋਟ ਪਾਉਣ ਸਮੇਂ ਬਸਪਾ ਉਮੀਦਵਾਰ ਨੇ ਈਵੀਐਮ ਮਸ਼ੀਨ ਦੀ ਵੀਡੀਓ ਬਣਾਉਣ ਅਤੇ ਉਸ ਨੂੰ ਜਨਤਕ ਕਰ ਦਿੱਤਾ ਹੈ।

ਪੰਜਾਬ ਦੇ ਵਿਚ ਚੋਣ ਪ੍ਰਚਾਰ ਹੋਇਆ ਬੰਦ, ਵੋਟਾਂ 1 ਜੂਨ ਨੂੰ, ਸਿਆਸੀ ਆਗੂਆਂ ਨੇ ਮਾਰਿਆਂ ਆਖ਼ਰੀ ਹੰਭਲਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਰਿਟਰਨਿੰਗ ਅਫਸਰ-ਕਮ- ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਸੋਸ਼ਲ ਮੀਡੀਆ ‘ਤੇ ਇਸ ਮਾਮਲੇ ਦੇ ਨਸ਼ਰ ਹੋਣ ਤੋਂ ਬਾਅਦ ਤੁਰੰਤ ਐਕਸ਼ਨ ਲੈ ਕੇ ਸੁਰਿੰਦਰ ਸਿੰਘ ਕੰਬੋਜ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਵਾਇਆ। ਜ਼ਿਕਰਯੋਗ ਹੈ ਕਿ ਸੁਰਿੰਦਰ ਸਿੰਘ ਕੰਬੋਜ ਹਲਕਾ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਦੇ ਪਿਤਾ ਹਨ ਪ੍ਰੰਤੂ ਉਹਨਾਂ ਦਾ ਆਪਣੇ ਪੁੱਤਰ ਦੇ ਨਾਲ ਸਿਆਸੀ ਤੌਰ ‘ਤੇ ਕੋਈ ਵਾਹ ਵਾਸਤਾ ਨਹੀਂ ਹੈ

Related posts

ਪੰਜਾਬ ’ਚ ਕਈ ਥਾਈਂ ਐਨ.ਆਈ.ਏ ਟੀਮਾਂ ਦੀ ਛਾਪੇਮਾਰੀ

punjabusernewssite

ਧੋਖਾਧੜੀ ’ਚ ਸਾਥ ਦੇਣ ਵਾਲੇ ਦੋ ਪਟਵਾਰੀ, ਫ਼ਰਦ ਕੇਂਦਰ ਦਾ ਏਐਸਐਮ, ਬੈਂਕ ਅਧਿਕਾਰੀ ਤੇ ਜਾਮਨ ਫ਼ਸੇ ਵਿਜੀਲੈਂਸ ਦੇ ਜਾਲ ’ਚ

punjabusernewssite

ਬੀਐਸਐਫ਼ ਦੀ ਗੋਲੀ ’ਚ ਮਾਰੇ ਗਏ ‘ਘੁਸਪੇਠੀਏ’ ਦੀ ਲਾਸ ਦਫ਼ਨਾਉਣ ਨੂੰ ਲੈ ਕੇ ਹੰਗਾਮਾ

punjabusernewssite