ਸਮਰਾਲਾ, 2 ਅਪ੍ਰੈਲ: ਇੱਕ ਵਿਆਹ ਸਮਾਗਮ ਦੌਰਾਨ ਸਟੇਜ ‘ਤੇ ਪ੍ਰੋਗਰਾਮ ਪੇਸ਼ ਕਰ ਰਹੀ ਇੱਕ ਡਾਂਸਰ ਦੇ ਨਾਲ ਸ਼ਰਾਬ ਦੇ ਕਥਿਤ ਨਸ਼ੇ ਦੇ ਵਿੱਚ ਦੁਰਵਿਹਾਰ ਕਰਨ ਦੇ ਮਾਮਲੇ ਵਿੱਚ ਥਾਣਾ ਸਮਰਾਲਾ ਦੀ ਪੁਲਿਸ ਨੇ ਇਕ ਪੁਲਿਸ ਮੁਲਾਜ਼ਮ ਸਹਿਤ ਤਿੰਨ ਜਣਿਆਂ ਵਿਰੁੱਧ ਪਰਚਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਥਿਤ ਦੋਸ਼ੀ ਪੁਲਿਸ ਮੁਲਾਜ਼ਮ ਇੱਕ ਡੀਐਸਪੀ ਦਾ ਰੀਡਰ ਹੈ। ਇਸਦੀ ਪੁਸ਼ਟੀ ਕਰਦਿਆਂ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਥਿਤ ਦੋਸ਼ੀ ਜਗਰੂਪ ਸਿੰਘ ਬਾਸੀ ਪਿੰਡ ਰਾਣਵਾ ਪੁਲਿਸ ਮੁਲਾਜ਼ਮ ਹੈ। ਉਨਾਂ ਦਸਿਆ ਕਿ ਉਕਤ ਮੁਲਾਜ਼ਮ ਸਹਿਤ ਉਸਦੇ ਤਿੰਨ ਸਾਥੀਆਂ ਵਿਰੁੱਧ ਆਈਪੀਸੀ ਦੀ ਧਾਰਾ 294, 506 ਅਤੇ 509 ਤਹਿਤ ਇਹ ਕੇਸ ਦਰਜ ਕੀਤਾ ਗਿਆ ਹੈ।
ਲੋਕ ਸਭਾ ਚੋਣਾਂ-2024: ਪੰਜਾਬ ਪੁਲਿਸ,ਅਰਧ ਸੈਨਿਕ ਬਲਾਂ ਨੇ ਸੂਬੇ ਭਰ ਵਿੱਚ ਫਲੈਗ ਮਾਰਚ ਕੱਢਿਆ
ਦੱਸਣਾ ਬਣਦਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਡਾਂਸਰ ਲੜਕੀ ਦੇ ਨਾਲ ਦੁਰਵਿਹਾਰ ਕਰਨ ਵਾਲੀ ਵੀਡੀਓ ਵੀ ਸੋਸ਼ਲ ਮੀਡੀਆ ‘ ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇਸ ਦੇ ਵਿੱਚ ਲੜਕੀ ਦੇ ਵੱਲੋਂ ਵੀ ਸਖਤ ਜਵਾਬ ਦਿੰਦਿਆਂ ਇਹਨਾਂ ਨੌਜਵਾਨਾਂ ਦੀ ਭਾਰੀ ਲਾਹ-ਪਾਹ ਕੀਤੀ ਜਾ ਰਹੀ ਹੈ। ਇਹ ਮਾਮਲਾ ਇਨਾਂ ਤੁਲ ਫੜ ਗਿਆ ਕਿ ਸੋਸ਼ਲ ਮੀਡੀਆ ਉੱਪਰ ਵੀ ਮੁਜਰਮਾਂ ਦੇ ਵਿਰੁੱਧ ਕਾਰਵਾਈ ਕਰਨ ਲਈ ਮੰਗ ਕੀਤੀ ਜਾ ਰਹੀ ਸੀ। ਜਦੋਂ ਕਿ ਇਸ ਸਬੰਧ ਵਿੱਚ ਪੀੜਤ ਲੜਕੀ ਜਿਸਦਾ ਨਾਮ ਸਿਮਰਨ ਕੌਰ ਉਰਫ਼ ਸਿਮਰ ਸੰਧੂ ਦੱਸਿਆ ਜਾ ਰਿਹਾ ਹੈ, ਵੱਲੋਂ ਥਾਣਾ ਸਮਰਾਲਾ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਜਿਸ ਤੋਂ ਬਾਅਦ ਇਹ ਕਾਰਵਾਈ ਹੋਈ ਹੈ।
ਸਾਬਕਾ MP ਡਾ. ਧਰਮਵੀਰ ਗਾਂਧੀ ਨੇ ਫੜਿਆ ਕਾਂਗਰਸ ਦਾ ਪਲ੍ਹਾ
ਗੌਰਤਲਬ ਹੈ ਕਿ ਵਾਈਰਲ ਹੋਈ ਰਹੀ ਵੀਡੀਓ ਦੇ ਵਿੱਚ ਸ਼ਰਾਬ ਦੇ ਨਸ਼ੇ ਦੇ ਵਿੱਚ ਟੁੰਨ ਦਿਖਾਈ ਦੇ ਰਹੇ ਕੁੱਝ ਵਿਅਕਤੀ ਇਸ ਡਾਂਸਰ ਦੇ ਨਾਲ ਬਹਿਸ ਕਰਦੇ ਦਿਖਾਈ ਦੇ ਰਹੇ ਹਨ ਅਤੇ ਉਸਨੂੰ ਹੇਠਾਂ ਆ ਕੇ ਨੱਚਣ ਲਈ ਕਿਹਾ ਜਾ ਰਿਹਾ। ਲੜਕੀ ਵੱਲੋਂ ਜਵਾਬ ਦੇਣ ‘ਤੇ ਉਸ ਨੂੰ ਬੁਰਾ ਭਲਾ ਬੋਲਿਆ ਜਾ ਰਿਹਾ ਅਤੇ ਨਾਲ ਹੀ ਇੱਕ ਵਿਅਕਤੀ ਵਲੋਂ ਉਸਦੇ ਵੱਲ ਸ਼ਰਾਬ ਨਾਲ ਭਰਿਆ ਹੋਇਆ ਗਲਾਸ ਸੁੱਟ ਦਿੱਤਾ ਜਾਂਦਾ ਹੈ। ਉਧਰ ਲੜਕੀ ਨੇ ਵੀ ਵੱਖ-ਵੱਖ ਚੈਨਲਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਇਹ ਉਸਦੇ ਦੇ ਨਾਲ ਵਾਪਰੀ ਪਹਿਲੀ ਘਟਨਾ ਹੈ ਕਿਉਂਕਿ ਉਹ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਲੋਕਾਂ ਨਾਲ ਮਨੋਰੰਜਨ ਕਰਨ ਦੇ ਲਈ ਸਟੇਜ ‘ਤੇ ਪਰਫੋਰਮੈਂਸ ਕਰਦੀ ਹੈ ਪ੍ਰੰਤੂ ਕੁਝ ਲੋਕ ਇਸਦਾ ਗਲਤ ਮਤਬਲ ਕੱਢ ਲੈਂਦੇ ਹਨ ਜਿਸਦੇ ਨਾਲ ਉਸ ਦੀਆਂ ਭਾਵਨਾਵਾਂ ਨੂੰ ਵੀ ਠੇਸ ਪੁੱਜੀ ਹੈ।
Share the post "ਸਟੇਜ ‘ਤੇ ਡਾਂਸਰ ਨਾਲ ਦੁਰਵਿਹਾਰ ਕਰਨ ਵਾਲੇ ਡੀਐਸਪੀ ਦੇ ਰੀਡਰ ਵਿਰੁੱਧ ਪਰਚਾ ਦਰਜ"