ਹਲਦਵਾਨੀ ਸ਼ੁੱਧੀਕਰਨ ਮਾਮਲੇ ‘ਚ BJP ਪ੍ਰਧਾਨ ਸਣੇ ਕਈਆਂ ਵਿਰੁਧ FIR ਦਰਜ

Date:

spot_img

National News: ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਕਸਬਾ ਹਲਦਵਾਨੀ ਵਿਖੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਕੀਤੀ ਰੈਲੀ ਵਾਲੀ ਜਗ੍ਹਾਂ ਦੇ ਭਾਜਪਾ ਵੱਲੋਂ ਕੀਤੇ ਸ਼ੁੱਧੀਕਰਨ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਵੱਡੀ ਅੱਪਡੇਟ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਹੁਣ ਬੈਂਗਲੁਰੂ ਪੁਲਿਸ ਵੱਲੋਂ ਕਾਂਗਰਸ ਦੇ ਆਦਿ-ਵਾਸੀ ਵਿੰਗ ਨਾਲ ਸਬੰਧਤ ਆਗੂ ਦੀ ਸਿਕਾਇਤ ਉੱਪਰ ਉਤਰਾਖੰਡ ਦੇ ਭਾਜਪਾ ਪ੍ਰਧਾਨ ਮਹਿੰਦਰ ਭੱਟ ਸਮੇਤ ਕੁੱਝ ਭਾਜਪਾ ਆਗੂਆਂ ਵਿਰੁਧ ‘ਜੀਰੋ’ FIR ਦਰਜ਼ ਕੀਤੀ ਹੈ।

ਇਹ ਵੀ ਪੜ੍ਹੋ 👉ਬਲਤੇਜ ਪੰਨੂੰ ਨੇ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

ਇਸ FIR ਨੂੰ ਲੈ ਕੇ ਮੁੜ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ ਤੇ ਭਾਜਪਾ ਆਗੂਆਂ ਨੇ ਇਸਦਾ ਵਿਰੋਧ ਕੀਤਾ ਹੈ। ਹਾਲਾਂਕਿ ਇਸਤੋਂ ਪਹਿਲਾਂ ਉੱਤਰਾਖੰਡ ਪੁਲਿਸ ਵੱਲੋਂ ਰਾਹੁਲ ਗਾਂਧੀ ਖ਼ਿਲਾਫ਼ ਪੁਲਿਸ ਕੇਸ (FIR) ਦਰਜ ਕੀਤਾ ਜਾ ਚੁੱਕਿਆ ਹੈ। ਜਿਸਦੇ ਮੋੜਵੇਂ ਜਵਾਬ ਵਿਚ ਹੁਣ ਇਹ ਕਾਰਵਾਈ ਹੋਈ ਹੈ। ਕਾਂਗਰਸ ਨੇ ਦਲਿਤ ਸਮਾਜ ਨਾਲ ਸਬੰਧਤ ਆਪਣੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਅਪਮਾਨਿਤ ਕਰਨ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਦੀ ਰੈਲੀ ਵਾਲੀ ਜਗ੍ਹਾਂ ਨੂੰ (ਧੋਣ) ਵਾਲੇ ਭਾਜਪਾ ਆਗੂਆਂ ਵਿਰੁਧ ਕਾਰਵਾਈ ਮੰਗੀ ਸੀ। ਇਸ ਮੁੱਦੇ ਨੂੰ ਰਾਹੁਲ ਗਾਂਧੀ ਵੱਲੋਂ ਵੀ ਕਈ ਪਲੇਟਫ਼ਾਰਮਾਂ ‘ਤੇ ਉਠਾਇਆ ਗਿਆ ਸੀ।

ਇਹ ਵੀ ਪੜ੍ਹੋ 👉ਅਧਿਆਪਕ ਦਿਵਸ ਮੌਕੇ 75 ਅਧਿਆਪਕਾਂ ਦਾ ਸਟੇਟ ਐਵਾਰਡਾਂ ਨਾਲ ਸਨਮਾਨ ਕਰੇਗੀ ਮਾਨ ਸਰਕਾਰ: ਹਰਜੋਤ ਸਿੰਘ ਬੈਂਸ

ਦਸਣਾ ਬਣਦਾ ਹੈ ਕਿ ਮੱਲਿਕਾਰਜੁਨ ਖੜਗੇ ਨੇ 8 ਅਗਸਤ 2026 ਨੂੰ ਹਲਦਵਾਨੀ ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਕੀਤੀ ਸੀ। ਇਸ ਤੋਂ ਬਾਅਦ 11 ਅਗਸਤ ਨੂੰ ਕੁਝ ਲੋਕਾਂ ਵੱਲੋਂ ਉੱਥੇ ਕਥਿਤ ਤੌਰ ‘ਤੇ ਸ਼ੁੱਧੀਕਰਨ ਕੀਤਾ ਗਿਆ। ਕਾਂਗਰਸ ਨੇ ਇਸ ਨੂੰ ਦਲਿਤ ਵਿਰੋਧੀ ਅਤੇ ਜਾਤੀਵਾਦੀ ਸੋਚ ਕਰਾਰ ਦਿੱਤਾ, ਕਿਉਂਕਿ ਖੜਗੇ ਇੱਕ ਦਲਿਤ ਆਗੂ ਹਨ। ਪਾਰਟੀ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ ਪ੍ਰੰਤੂ ਉਤਰਾਖੰਡ ਪੁਲਿਸ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Punjab Cabinet ਦੀ ਅਹਿਮ ਮੀਟਿੰਗ ਅੱਜ; ਵੱਡੇ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ

Chandigarh News: Punjab Cabinet; ਪੰਜਾਬ ਕੈਬਨਿਟ ਦੀ ਇੱਕ ਅਹਿਮ...