Mohali ‘ਚ ਸ਼ੱਕੀ ਹਾਲਾਤਾਂ ‘ਚ ਲਗਜ਼ਰੀ ਕਾਰਾਂ ਦੇ ਗੈਰਿਜ਼ ਨੂੰ ਲੱਗੀ ਅੱਗ , ਹੋਇਆ ਭਾਰੀ ਨੁਕਸਾਨ

Date:

spot_img

Mohali News: Mohali ‘ਚ ਦੀਵਾਲੀ ਦੀ ਰਾਤ ਮੌਕੇ ਏਅਰਪੋਰਟ ਰੋਡ ‘ਤੇ ਸਥਿਤ ਇੱਕ ਮੋਟਰ ਗੈਰਿਜ਼ ਨੂੰ ਸ਼ੱਕੀ ਹਾਲਾਤਾਂ ਵਿਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰੀਪੋਰਟਾਂ ਮੁਤਾਬਕ ਘਟਨਾ ਸਮੇਂ ਗੈਰਿਜ਼ ਵਿਚ ਖੜ੍ਹੀਆਂ ਕਈ ਮਹਿੰਗੀਆਂ ਗੱਡੀਆਂ ਅੱਗ ਦੀ ਚਪੇਟ ਵਿਚ ਆਉਣ ਕਾਰਨ ਸੜ ਕੇ ਸਵਾਹ ਹੋ ਗਈਆਂ।

ਇਹ ਵੀ ਪੜ੍ਹੋ 👉ਦੀਵਾਲੀ ਮੌਕੇ ਚੱਲੀਆਂ ਗੋ*ਲੀ*ਆਂ; ਇੱਕ ਨੌਜਵਾਨ ਦੀ ਮੌ/ਤ, ਮੌਕੇ ‘ਤੇ ਪੁੱਜਿਆ ASI ਵੀ ਹੋਇਆ ਜ਼/ਖ਼/ਮੀ

ਅੱਗ ਉੱਪਰ ਕਾਫ਼ੀ ਮੁਸੱਕਤ ਬਾਅਦ ਕਾਬੂ ਪਾਇਆ ਗਿਆ। ਦਸਿਆ ਜਾ ਰਿਹਾ ਕਿ ਮੋਟਰ ਗੈਰਿਜ਼ ਚਲਾਉਣ ਵਾਲੇ ਵਿਅਕਤੀ ਵੱਲੋਂ ਇਹ ਸੋੱਅਰੂਮ ਕਿਰਾਏ ਊੱਪਰ ਲਿਆ ਹੋਇਆ ਸੀ ਤੇ ਕਿਹਾ ਜਾ ਰਿਹਾ ਕਿ ਇਸ ਜਗ੍ਹਾਂ ਨੂੰ ਖਾਲੀ ਕਰਵਾਉਣ ਲਈ ਵਿਵਾਦ ਚੱਲ ਰਿਹਾ ਸੀ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ 👉Bathinda ਦੀ Mall Road ‘ਤੇ ‘ਐਨਕਾਂ’ ਦੀ ਮਸ਼ਹੂਰ ਦੁਕਾਨ ਨੂੰ ਦੀਵਾਲੀ ਰਾਤ ਲੱਗੀ ਅੱਗ

ਊਧਰ, ਦੀਵਾਲੀ ਮੌਕੇ ਅੱਗ ਲੱਗਣ ਦੀ ਇੱਕ ਹੋਰ ਘਟਨਾ ਹਰਿਆਣਾ ਦੇ ਸੋਨੀਪਤ ਵਿਚ ਵੀ ਸਾਹਮਣੇ ਆਈ ਹੈ। ਸੂਚਨਾ ਮੁਤਾਬਕ ਇੰਡਸਟਰੀ ਇਲਾਕੇ ਵਿਚ ਇੱਕ ਫੈਕਟਰੀ ਨੁੰ ਅੱਗ ਲੱਗ ਗਈ। ਇਹ ਅੱਗ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਗਈ। ਜਿਸਦੇ ਕਾਰਨ ਇਸ ਫੈਕਟਰੀ ਦੇ ਨਾਲ ਲੱਗਦੀ ਇੱਕ ਹੋਰ ਫੈਕਟਰੀ ਨੁੰ ਵੀ ਅੱਗ ਪੈ ਗਈ।

ਇਹ ਵੀ ਪੜ੍ਹੋ 👉‘ਗੈਂਗਸਟਰਾਂ ’ਤੇ ਵਾਰ’: ਅਫ਼ਰੀਕਾ ਤੋਂ ਪਹਿਲੀ ਸਫ਼ਲ ਡਿਪੋਰਟੇਸ਼ਨ ਕਾਰਵਾਈ ਤਹਿਤ ਪੰਜਾਬ ਪੁਲੀਸ ਨੇ ਭਗੌੜੇ ਗੈਂਗਸਟਰ ਗੁਰਵਿੰਦਰ ਅਫਰੀਦੀ ਨੂੰ ਇਥੋਪੀਆ ਤੋਂ ਵਾਪਸ ਭਾਰਤ ਲਿਆਂਦਾ

ਇਸਤੋਂ ਪਹਿਲਾਂ ਅੱਗ ‘ਤੇ ਕਾਬੂ ਪਾਇਆ ਜਾਂਦਾ, ਦੋਨੋਂ ਫੈਕਟਰੀਆਂ ਅੱਗ ਕਾਰਨ ਸੜ ਕੇ ਤਬਾਹ ਹੋ ਗਈਆਂ। ਦਸਿਆ ਜਾ ਰਿਹਾ ਕਿ ਇੱਕ ਫੈਕਟਰੀ ਵਿਚ ਪਾਣੀ ਸਟੋਰ ਕਰਨ ਵਾਲੀਆ ਬੋਤਲਾਂ ਬਣਾਈਆਂ ਜਾਂਦੀਆਂ ਸਨ ਤੇ ਜਦਕਿ ਦੂਜੀ ਵਿਚ ਘਰੇਲੂ ਸਮਾਨ ਤਿਆਰ ਕੀਤਾ ਜਾਂਦਾ ਸੀ। ਫ਼ਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

ਕੈਬਨਿਟ ਮੰਤਰੀ ਨੇ ਸਲਮ ਏਰੀਆਂ ਵਿੱਚ ਰਹਿਣ ਵਾਲੇ ਬੱਚਿਆਂ ਨਾਲ ਮਨਾਈ ਦਿਵਾਲੀ

Malout / Sri Muktsar Sahib News;ਦਿਵਾਲੀ ਦੇ ਪਵਿੱਤਰ ਤਿਉਹਰ...