Tuesday, February 3, 2026

ਸਰਾਬ ਦੇ ਠੇਕੇ ’ਤੇ ਚੱਲੀਆਂ ਤਾੜ-ਤਾੜ ਗੋ.ਲੀ.ਆਂ, ਤਿੰਨ ਦੀ ਮੌਕੇ ’ਤੇ ਹੋਈ ਮੌ+ਤ, 2 ਜਖ਼ਮੀ

Date:

spot_img

ਰੋਹਤਕ, 20 ਸਤੰਬਰ: ਬੀਤੀ ਰਾਤ ਜ਼ਿਲ੍ਹੇ ਦੇ ਇੱਕ ਪਿੰਡ ਵਿਚ ਸ਼ਰਾਬ ਦੇ ਠੇਕੇ ’ਤੇ ਹੋਈ ਤਾਬੜਤੋੜ ਫ਼ਾਈਰਿੰਗ ਦੌਰਾਨ ਤਿੰਨ ਜਣਿਆਂ ਦੀ ਮੌਤ ਅਤੇ 2 ਦੇ ਗੰਭੀਰ ਜਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਪੁਰਾਣੀ ਰੰਜਿਸ਼ ਦੇ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਫ਼ਿਲਹਾਲ ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਸੁਰੂ ਕਰ ਦਿੱਤੀ ਹੈ। ਇਹ ਘਟਨਾ ਰੋਹਤਕ ਦੇ ਸੋਨੀਪਤ ਰੋਡ ਉਪਰ ਸਥਿਤ ਬਲਿਆਣਾ ਮੋੜ ’ਤੇ ਹੋਈ ਹੈ, ਜਿੱਥੇ ਦੇਰ ਰਾਤ ਤਿੰਨ ਮੋਟਰਸਾਈਕਲ ਉਪਰ ਸਵਾਰ ਹੋ ਕੇ ਆਏ ਬਦਮਾਸ਼ਾਂ, ਜਿੰਨ੍ਹਾਂ ਦੀ ਗਿਣਤੀ 8 ਦੇ ਕਰੀਬ ਦੱਸੀ ਜਾ ਰਹੀ ਹੈ, ਵੱਲੋਂ ਇੱਥੇ ਠੇਕੇ ਉਪਰ ਬੈਠੇ ਸ਼ਰਾਬ ਪੀ ਰਹੇ ਪੰਜ ਜਣਿਆਂ ਉਪਰ ਗੋਲੀਆਂ ਚਲਾ ਦਿੱਤੀਆਂ।

ਅਰਵਿੰਦ ਕੇਜ਼ਰੀਵਾਲ ਅੱਜ ਤੋਂ ਹਰਿਆਣਾ ’ਚ ਸ਼ੁਰੂ ਕਰਨਗੇ ਚੋਣ ਪ੍ਰਚਾਰ

ਇਸ ਗੋਲੀਬਾਰ ਵਿਚ ਤਿੰਨ ਜਣਿਆਂ ਜਿੰਨ੍ਹਾਂ ਦੀ ਪਹਿਚਾਣ ਜੈਦੀਪ, ਅਮਿਤ ਅਤੇ ਵਿਨੈ ਵਾਸੀ ਪਿੰਡ ਬੋਹੜ ਦੇ ਤੌਰ ’ਤੇ ਹੋਈ ਹੈ, ਮੌਕੇ ’ਤੇ ਹੀ ਮੌਤ ਹੋ ਗਈ। ਜਦ ਕਿ ਇੰਨ੍ਹਾਂ ਦੇ ਦੋ ਸਾਥੀ ਅਨੁਜ ਅਤੇ ਮਨੋਜ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ, ਜਿੰਨ੍ਹਾਂ ਦਾ ਪੀਜੀਆਈ ਵਿਚ ਇਲਾਜ਼ ਚੱਲ ਰਿਹਾ। ਮੁਢਲੀ ਜਾਣਕਾਰੀ ਮੁਤਾਬਕ ਇਸ ਗੋਲੀਬਾਰੀ ਦੀ ਘਟਨਾ ਦੀ ਜਿੰਮੇਵਾਰੀ ਰਾਹੁਲ ਬਾਬਾ ਗੈਂਗ ਵੱਲੋਂ ਸੋਸਲ ਮੀਡੀਆ ’ਤੇ ਲਈ ਦੱਸੀ ਜਾ ਰਹੀ ਹੈ। ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਮੰਨਿਆ ਜਾ ਰਿਹਾ। ਉਧਰ ਘਟਨਾ ਦਾ ਪਤਾ ਚੱਲਦੇ ਹੀ ਰੋਹਤਕ ਦੇ ਐਸ.ਐਸ.ਪੀ ਹਿਮਾਂਸ਼ੂ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਕਿਸੇ ਵੀ ਦੋਸ਼ੀ ਨੂੰ ਬਖ਼ਸਿਆ ਨਹੀਂ ਜਾਵੇਗਾ।

 

LEAVE A REPLY

Please enter your comment!
Please enter your name here

Share post:

spot_img

Popular

More like this
Related